ਹੁਣ ਆਸਾਨੀ ਨਾਲ ਲੱਭ ਜਾਵੇਗਾ ਤੁਹਾਡਾ ਗੁਆਚਿਆ ਫੋਨ, ਸੈਮਸੰਗ ਲਿਆਈ ਜ਼ਬਰਦਸਤ ਐਪ

10/31/2020 12:40:48 PM

ਗੈਜੇਟ ਡੈਸਕ– ਹੁਣ ਤੁਹਾਨੂੰ ਗੁਆਚੇ ਹੋਏ ਸੈਮਸੰਗ ਗਲੈਕਸੀ ਸਮਾਰਟਫੋਨ, ਗਲੈਕਸੀ ਵਾਚ, ਟੈਬਲੇਟ ਜਾਂ ਈਅਰਬਡਸ ਨੂੰ ਲੱਭਣ ’ਚ ਆਸਾਨੀ ਹੋਵੇਗੀ। ਕੰਪਨੀ ਨੇ ‘ਸਮਾਰਟ ਥਿੰਗਸ ਫਾਇੰਡ’ ਨਾਂ ਦੇ ਇਕ ਐਪ ਨੂੰ ਰਿਲੀਜ਼ ਕੀਤਾ ਹੈ। ਇਸ ਐਪ ਦੀ ਖ਼ਾਸ ਗੱਲ ਹੈ ਕਿ ਇਹ ਬਿਨ੍ਹਾਂ ਇੰਟਰਨੈੱਟ ਕੁਨੈਕਸ਼ਨ ਅਤੇ ਮੋਬਾਇਲ ਨੈੱਟਵਰਕ ਦੇ ਵੀ ਗੁਆਚੇ ਹੋਏ ਸੈਮਸੰਗ ਗਲੈਕਸੀ ਡਿਵਾਈਸ ਨੂੰ ਲੱਭਣ ’ਚ ਮਦਦ ਕਰਦਾ ਹੈ। ਆਓ ਜਾਣਦੇ ਹਾਂ ਵਿਸਤਾਰ ਨਾਲ।

BLE ਅਤੇ ਅਲਟਰਾ-ਵਾਈਡਬੈਂਡ ਤਕਨੀਕ ਦੀ ਵਰਤੋਂ
ਕੰਪਨੀ ਨੇ ਇਸ ਐਪ ਨਾਲ ਜੁੜੀ ਜੋ ਜਾਣਕਾਰੀ ਸਾਂਝੀ ਕੀਤੀ ਹੈ ਉਸ ਮੁਤਾਬਕ, ਸਮਾਰਟ ਥਿੰਗਸ ਫਾਇੰਡ ਐਪ ਬਲੂਟੂਥ ਲੋਅ ਐਨਰਸੀ (BLE) ਅਤੇ ਅਲਟਰਾ-ਵਾਈਡਬੈਂਡ ਤਕਨੀਕ ਦੀ ਵਰਤੋਂ ਕਰਕੇ ਗੁਆਚੇ ਹੋਏ ਗਲੈਕਸੀ ਡਿਵਾਈਸ ਨੂੰ ਲੱਭਦਾ ਹੈ। ਡਿਵਾਈਸ ਨੂੰ ਲੋਕੇਟ ਕਰਨ ਤੋਂ ਬਾਅਦ ਇਹ ਐਪ ਯੂਜ਼ਰ ਨੂੰ ਮੈਪ ਅਤੇ ਸਾਊਂਡ ਰਾਹੀਂਲੋਕੇਟ ਕੀਤੇ ਗਏ ਡਿਵਾਈਸ ਤਕ ਪਹੁੰਚਾਉਂਦਾ ਹੈ। 

 

ਇਨ੍ਹਾਂ ਆਪਰੇਟਿੰਗ ਸਿਸਟਮ ਵਾਲੇ ਡਿਵਾਈਸ ਨੂੰ ਕਰਦਾ ਹੈ ਸੁਪੋਰਟ
ਸੈਮਸੰਗ ਦਾ ਇਹ ਐਪ ਐਂਡਰਾਇਡ 8 ਅਤੇ ਉਸ ਤੋਂ ਉਪਰ ਦੇ ਆਪਰੇਟਿੰਗ ਸਿਸਟਮ ’ਤੇ ਕੰਮ ਕਰਨ ਵਾਲੇ ਗਲੈਕਸੀ ਸਮਾਰਟਫੋਨਾਂ ਅਤੇ ਟੈਬਲੇਟ ’ਤੇ ਕੰਮ ਕਰ ਸਕਦਾ ਹੈ। ਇਹ ਉਨ੍ਹਾਂ ਗਲੈਕਸੀ ਵਾਚਿਸ ਦੇ ਨਾਲ ਵੀ ਕੰਪੈਟਿਬਲ ਹੈ ਜੋ Tizen 5.5 ਜਾਂ ਉਸ ਤੋਂ ਉਪਰ ਦੇ ਆਪਰੇਟਿੰਗ ਸਿਸਟਮ ’ਤੇ ਕੰਮ ਕਰਦੇ ਹਨ। ਗਲੈਕਸੀ ਬਡਸ ਪਲੱਸ ਅਤੇ ਗਲੈਕਸੀ ਬਡਸ ਲਾਈਵ ਨੂੰ ਇਸ ਫੀਚਰ ਲਈ ਆਪਰੇਟਿੰਗ ਸਿਸਟਮ ਅਪਡੇਟ ਮਿਲਣਾ ਸ਼ੁਰੂ ਹੋ ਚੁੱਕਾ ਹੈ। 

PunjabKesari

ਇੰਨੀ ਦੇਰ ਬਾਅਦ ਨਿਕਲਦਾ ਹੈ BLE ਸਿਗਨਲ
ਸੈਮਸੰਗ ਨੇ ਦੱਸਿਆ ਕਿ ਡਿਵਾਈਸ ਦੇ 30 ਮਿੰਟਾਂ ਤਕ ਆਫਲਾਈਨ ਰਹਿਣ ਤੋਂ ਬਾਅਦ ਉਸ ਵਿਚੋਂ BLE ਸਿਗਨਲ ਨਿਕਲਣ ਲੱਗਦੇ ਹਨ, ਜੋ ਦੂਜੇ ਡਿਵਾਈਸ ਰਿਸੀਵ ਕਰ ਸਕਦੇ ਹਨ। ਇਸ ਤੋਂ ਬਾਅਦ ਸਮਾਰਟ ਥਿੰਗਸ ਐਪ ਨੂੰ ਉਸ ਸਿਗਨਲ ਦੇ ਨਾਲ ਇਸਤੇਮਾਲ ਕੀਤਾ ਜਾ ਸਕਦਾ ਹੈ, ਜਿਸ ਨੂੰ ਤੁਸੀਂ ਗੁਆਚੇ ਹੋਏ ਡਿਵਾਈਸ ਨੂੰ ਲੱਭਣ ਲਈ ਇਸਤੇਮਾਲ ਕਰ ਰਹੇ ਹੋ।

ਡਿਵਾਈਸ ਨੂੰ ਕਰਵਾ ਸਕਦੇ ਹੋ ‘ਰਿੰਗ’
ਇਸ ਸਰਵਿਸ ਨੂੰ ਇਸਤੇਮਾਲ ਕਰਨ ਵਾਲਾ ਕੋਈ ਵੀ ਨਜ਼ਦੀਕੀ ਗਲੈਕਸੀ ਡਿਵਾਈਸ ਸੈਮਸੰਗ ਸਰਵਰ ਨੂੰ ਲੋਕੇਸ਼ਨ ਦੀ ਜਾਣਕਾਰੀ ਦਿੰਦਾ ਹੈ ਅਤੇ ਇਸ ਤੋਂ ਬਾਅਦ ਸੈਮਸੰਗ ਇਸ ਨੂੰ ਯੂਜ਼ਰ ਤਕ ਪਹੁੰਚਾਉਂਦਾ ਹੈ। ਡਿਵਾਈਸ ਦੇ ਨਜ਼ਦੀਕ ਪਹੁੰਚਣ ਤੋਂ ਬਾਅਦ ਤੁਸੀਂ ਚਾਹੋ ਤਾਂ ਉਸ ਨੂੰ ਰਿੰਗ ਕਰਵਾ ਸਕਦੇ ਹੋ ਜਾਂ ਫਿਰ ਉਸ ਨੂੰ AR ਆਧਾਰਿਤ ਸਰਚ ਰਾਹੀਂ ਵੀ ਲੱਭ ਸਕਦੇ ਹੋ। ਇਸ ਦੀ ਖ਼ਾਸ ਗੱਲ ਹੈ ਕਿ ਇਸ ਵਿਚ ਯੂਜ਼ਰ ਦਾ ਡਾਟਾ ਐਨਕ੍ਰਿਪਸ਼ਨ ਕਾਰਨ ਪੂਰੀ ਤਰ੍ਹਾਂ ਸੁਰੱਖਿਅਤ ਰਹਿੰਦਾ ਹੈ। 


Rakesh

Content Editor

Related News