ਸੈਮਸੰਗ ਨੇ ਭਾਰਤ ’ਚ ਲਾਂਚ ਕੀਤਾ ਅਨੋਖਾ ਰੋਟੇਟਿੰਗ ਟੀ.ਵੀ., ਕੀਮਤ ਜਾਣ ਹੋ ਜਾਓਗੇ ਹੈਰਾਨ
Thursday, Nov 12, 2020 - 12:26 PM (IST)
ਗੈਜੇਟ ਡੈਸਕ– ਸੈਮਸੰਗ ਨੇ ਆਪਣੇ ਪ੍ਰੋਡਕਟ ਰੇਂਜ ਨੂੰ ਵਧਾਉਂਦੇ ਹੋਏ ਭਾਰਤੀ ਬਾਜ਼ਾਰ ’ਚ ਆਪਣੇ ਲਾਈਫ ਸਟਾਈਲ ਟੀ.ਵੀ. The Sero ਨੂੰ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਇਸ ਰੋਟੇਟਿੰਗ ਟੀ.ਵੀ. ਨੂੰ ਖ਼ਾਸ ਤੌਰ ’ਤੇ ਸੋਸ਼ਲ ਮੀਡੀਆ ਜਨਰੇਸ਼ਨ ਲਈ ਡਿਵੈਲਪ ਕੀਤਾ ਹੈ। 43 ਇੰਚ ਦੀ ਸਕਰੀਨ ਸਾਈਜ਼ ਵਾਲੇ ਸੈਮਸੰਗ ਸੀਰੋ ਦੀ ਕੀਮਤ 1,24,990 ਰੁਪਏ ਹੈ ਅਤੇ ਇਸ ਨੂੰ ਰਿਲਾਇੰਸ ਡਿਜੀਟਲ ਸਟੋਰ ਤੋਂ ਖ਼ਰੀਦਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ– Sony ਨੇ ਭਾਰਤ ’ਚ ਲਾਂਚ ਕੀਤਾ 65 ਇੰਚ ਦਾ ਟੀ.ਵੀ., ਕੀਮਤ ਜਾਣ ਹੋ ਜਾਵੋਗੇ ਹੈਰਾਨ
ਸ਼ਾਨਦਾਰ QLED ਡਿਸਪਲੇਅ ਦਾ ਮਜ਼ਾ
ਟੀ.ਵੀ. ’ਚ ਤੁਹਾਨੂੰ ਸ਼ਾਨਦਾਰ QLED ਡਿਸਪਲੇਅ ਮਿਲਦੀ ਹੈ। ਇਸ ਵਿਚ ਖ਼ਾਸ ਤਕਨੀਕ ਦਾ ਇਸਤੇਮਾਲ ਕੀਤਾ ਗਿਆ ਹੈ, ਜੋ ਏ.ਆਈ. ਦੀ ਮਦਦ ਨਾਲ ਪਿਕਚਰ ਕੁਆਲਿਟੀ ਨੂੰ 4ਕੇ ਰੈਜ਼ੋਲਿਊਸ਼ਨ ਵਰਗਾ ਬਣਾ ਦਿੰਦੀ ਹੈ। ਟੀ.ਵੀ. ਰੋਟੇਟਿੰਗ ਮਕੈਨਿਜ਼ਮ ਨਾਲ ਆਉਂਦਾ ਹੈ ਜਿਸ ਨੂੰ ਤੁਸੀਂ ਆਪਣੀ ਲੋੜ ਮੁਤਾਬਕ, ਹਾਰੀਜ਼ਾਂਟਲ ਜਾਂ ਵਰਟਿਕਲ ’ਤੇ ਸੈੱਟ ਕਰ ਸਕਦੇ ਹੋ।
ਇਹ ਵੀ ਪੜ੍ਹੋ– WhatsApp ’ਚ ਜੁੜਿਆ ਸ਼ਾਪਿੰਗ ਬਟਨ, ਹੁਣ ਸਿੱਧਾ ਚੈਟ ਰਾਹੀਂ ਕਰ ਸਕੋਗੇ ਖ਼ਰੀਦਦਾਰੀ
ਵੌਇਸ ਕਮਾਂਡ ਅਤੇ ਦਮਦਾਰ ਸਾਊਂਡ
ਦਮਦਾਰ ਸਾਊਂਡ ਲਈ ਇਸ ਟੀ.ਵੀ. ’ਚ 4.1 ਚੈਨਲ ਦੇ ਨਾਲ 60 ਵਾਟ ਦੇ ਸਪੀਕਰ ਲੱਗੇ ਹਨ। ਟੀ.ਵੀ. ਦੀ ਇਕ ਹੋਰ ਖ਼ਾਸ ਗੱਲ ਹੈ ਕਿ ਇਸ ਵਿਚ ਤੁਸੀਂ ਆਪਣੇ ਫੋਨ ਦੇ ਕੰਟੈਂਟ ਨੂੰ ਮਿਰਰ ਕਰ ਸਕਦੇ ਹਨ। ਇਸ ਲਈ ਤੁਹਾਨੂੰ ਸਿਰਫ ਟੀ.ਵੀ. ’ਤੇ ਫੋਨ ਨੂੰ ਟੈਪ ਕਰਨਾ ਹੋਵੇਗਾ। ਟੀ.ਵੀ. ਨੂੰ ਯੂਜ਼ਰ ਰਿਮੋਟ ਕੰਟਰੋਲ ਰਾਹੀਂ ਵੀ ਰੋਟੇਟ ਕਰ ਸਕਦੇ ਹਨ। ਟੀ.ਵੀ. ਵੌਇਸ ਕਮਾਂਡ ਨੂੰ ਵੀ ਸੁਪੋਰਟ ਕਰਦਾ ਹੈ। ਟੀ.ਵੀ. ਨੂੰ ਰੋਟੇਟ ਕਰਨ ਅਤੇ ਵੌਇਸ ਕਮਾਂਡ ਦੇਣ ਲਈ ਸੈਮਸੰਗ ਦੇ SmartThings App ਦੀ ਲੋੜ ਪੈਂਦੀ ਹੈ।
ਇਹ ਵੀ ਪੜ੍ਹੋ– ਹੁਣ WhatsApp ਰਾਹੀਂ ਕਰੋ ਪੈਸਿਆਂ ਦਾ ਲੈਣ-ਦੇਣ, ਮੈਸੇਜ ਭੇਜਣ ਤੋਂ ਵੀ ਆਸਾਨ ਹੈ ਤਰੀਕਾ
ਰਿਸਪਾਂਸਿਵ UI ਅਤੇ ਅਡਾਪਟਿਵ ਪਿਕਚਰ
ਟੀ.ਵੀ. ’ਚ ਮਿਲਣ ਵਾਲੇ ਹੋਰ ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਵਿਚ ਤੁਹਾਨੂੰ ਅਡਾਪਟਿਵ ਪਿਕਚਰ, ਰਿਸਪਾਂਸਿਵ ਯੂ.ਆਈ. ਅਤੇ ਐਕਟਿਵ ਵੌਇਸ ਐਂਪਲੀਫਾਇਰ ਮਿਲ ਜਾਂਦਾ ਹੈ। ਟੀ.ਵੀ. ਖ਼ਾਸ ਆਲ-ਇਨ-ਵਨ ਸਟੈਂਡ ਨਾਲ ਆਉਂਦਾ ਹੈ ਜੋ ਲਿਵਿੰਗ ਸਪੇਸ ਨੂੰ 360 ਡਿਗਰੀ ਲੁੱਕ ਦਿੰਦਾ ਹੈ।
ਇਹ ਵੀ ਪੜ੍ਹੋ– Jio ਦਾ ਨਵਾਂ ਧਮਾਕਾ, ਪੇਸ਼ ਕੀਤੇ 3 All-in-One ਪਲਾਨ, 336 ਦਿਨਾਂ ਤਕ ਮਿਲਣਗੇ ਇਹ ਫਾਇਦੇ
5 ਫੀਸਦੀ ਦੀ ਛੋਟ ਅਤੇ ਸ਼ਾਨਦਾਰ ਈ.ਐੱਮ.ਆਈ. ਆਫਰ
ਟੀ.ਵੀ. ਨੂੰ ਰਿਲਾਇੰਸ ਡਿਜੀਟਲ ਸਟੋਰ ਤੋਂ ਖ਼ਰੀਦਿਆ ਜਾ ਸਕਦਾ ਹੈ। ਤਿਉਹਾਰੀ ਸੀਜ਼ਨ ’ਚ ਯੂਜ਼ਰਸ ਨੂੰ ਲੁਭਾਉਣ ਲਈ ਕੰਪਨੀ ਟੀ.ਵੀ. ਦੀ ਖ਼ਰੀਦ ’ਤੇ 5 ਫੀਸਦੀ ਦਾ ਕੈਸ਼ਬੈਕ ਵੀ ਦੇ ਰਹੀ ਹੈ। ਯੂਜ਼ਰ ਇਸ ਸੈਮਸੰਗ ਟੀ.ਵੀ. ਨੂੰ 1190 ਰੁਪਏ ਦੀ ਸ਼ੁਰੂਆਤੀ ਈ.ਐੱਮ.ਆਈ. ’ਤੇ ਵੀ ਖ਼ਰੀਦ ਸਕਦੇ ਹਨ। ਇੰਨਾ ਹੀ ਨਹੀਂ, ਰਿਲਾਇੰਸ ਡਿਜੀਟਲ ਟੀ.ਵੀ. ਦੀ ਖ਼ਰੀਦ ’ਤੇ ਯੂਜ਼ਰਸ ਨੂੰ AJIO ਅਤੇ ਰਿਲਾਇੰਸ ਟ੍ਰੈਂਡਸ ਦੇ ਗਿਫਟ ਵਾਊਚਰ ਵੀ ਦੇ ਰਿਹਾ ਹੈ। ਇਹ ਆਫਰ 16 ਨਵੰਬਰ ਤਕ ਲਈ ਉਪਲੱਬਧ ਹੈ। ਟੀ.ਵੀ. 10 ਸਾਲਾਂ ਦੀ ਸਕਰੀਨ ਬਰਨ-ਇਨ ਵਾਰੰਟੀ ਨਾਲ ਆਉਂਦਾ ਹੈ।