25 ਫਰਵਰੀ ਨੂੰ ਭਾਰਤ 'ਚ ਲਾਂਚ ਹੋਵੇਗਾ ਸੈਮਸੰਗ ਦਾ ਇਹ ਸਮਾਰਟਫੋਨ

02/11/2020 8:07:18 PM

ਗੈਜੇਟ ਡੈਸਕ—ਦੱਖਣੀ ਕੋਰੀਆ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸੈਮਸੰਗ 25 ਫਰਵਰੀ ਨੂੰ ਭਾਰਤ 'ਚ ਸੈਮਸੰਗ ਗਲੈਕਸੀ ਐੱਮ31 ਸਮਾਰਟਫੋਨ ਲਾਂਚ ਕਰੇਗੀ। ਇਸ ਸਮਾਰਟਫੋਨ ਦੇ ਆਫਿਸ਼ਲ ਲਾਂਚ ਤੋਂ ਪਹਿਲਾਂ ਸੈਮਸੰਗ ਨੇ ਇਕ ਮਾਈਕ੍ਰੋਸਾਫਟ ਲਾਈਵ ਕਰ ਦਿੱਤੀ ਹੈ ਜਿਸ 'ਚ ਫੋਨ ਦੇ ਪ੍ਰਮੁੱਖ ਸਪੈਸੀਫਿਕੇਸ਼ਨਸ ਦਾ ਖੁਲਾਸਾ ਕੀਤਾ ਗਿਆ ਹੈ। ਸੈਮਸੰਗ ਗਲੈਕਸੀ ਐੱਮ31 ਸਮਾਰਟਫੋਨ ਐਮਾਜ਼ਾਨ ਇੰਡੀਆ ਦੀ ਵੈੱਬਸਾਈਟ 'ਤੇ ਵੀ ਲਿਸਟਿਡ ਹੈ। ਸੈਮਸੰਗ ਦੇ ਇਸ ਨਵੇਂ ਸਮਾਰਟਫੋਨ ਦੇ ਬੈਕ 'ਚ ਨਵਾਂ ਰੈਕਟੈਂਗੁਲਰ ਕੈਮਰਾ ਮਾਡਿਊਲ ਦਿੱਤਾ ਗਿਆ ਹੈ।

ਫੋਨ ਦੇ ਬੈਕ 'ਚ 64 ਮੈਗਾਪਿਕਸਲ ਵਾਲਾ ਕੈਮਰਾ
ਸੈਮਸੰਗ ਗਲੈਕਸੀ ਐੱਮ31 ਸਮਾਰਟਫੋਨ ਦੇ ਬੈਕ 'ਚ ਚਾਰ ਕੈਮਰੇ ਦਿੱਤੇ ਗਏ ਹਨ। ਸੈਮਸੰਗ ਨੇ ਪਹਿਲੇ ਹੀ ਕਨਫਰਮ ਕਰ ਦਿੱਤਾ ਹੈ ਕਿ ਇਸ ਦੇ ਰੀਅਰ 'ਚ ਮੇਨ ਕੈਮਰਾ 64 ਮੈਗਾਪਿਕਸਲ ਦਾ ਹੋਵੇਗਾ। ਸਮਾਰਟਫੋਨ ਦੇ ਰੀਅਰ 'ਚ ਮੇਨ ਕੈਮਰਾ 64 ਮੈਗਾਪਿਕਸਲ ਦਾ ਹੋਵੇਗਾ। ਸਮਾਰਟਫੋਨ ਦੇ ਰੀਅਰ ਪੈਨਲ 'ਚ ਪਿਲ-ਸ਼ੇਪਡ ਫਿਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ। ਸੈਮਸੰਗ ਗਲੈਕਸੀ ਐੱਮ31 ਸਮਾਰਟਫੋਨ 'ਚ Infinity U ਕਟਆਊਟ ਨਾਲ ਫੁਲ  HD+ sAMOLED ਡਿਸਪਲੇਅ ਹੋਵੇਗੀ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 6,000 ਐੱਮ.ਏ.ਐੱਚ. ਦੀ ਬੈਟਰੀ ਹੋਵੇਗੀ ਜੋ ਕਿ ਇਸ ਦਾ ਸਭ ਤੋਂ ਵੱਡਾ ਹਾਈਲਾਈਟ ਹੋਵੇਗਾ।

ਗਲੈਕਸੀ ਐੱਮ30ਐੱਸ ਦਾ ਹੋਵੇਗਾ ਸਕਸੈੱਸਰ
ਸੈਮਸੰਗ ਗਲੈਕਸੀ ਐੱਮ31 ਸਮਾਰਟਫੋਨ ਕੰਪਨੀ ਦੇ ਮਸ਼ਹੂਰ ਗਲੈਕਸੀ ਐੱਮ30ਐੱਸ ਦਾ ਸਕਸੈੱਸਰ ਹੋਵੇਗਾ, ਇਸ ਸਮਾਰਟਫੋਨ 'ਚ ਵੀ 15ਵਾਟ ਫਾਸਟ ਚਾਰਜਿੰਗ ਨਾਲ 6,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ। ਪਿਛਲੇ ਸਾਲ ਸਤੰਬਰ 'ਚ ਲਾਂਚ ਹੋਏ ਸੈਮਸੰਗ ਗਲੈਕਸੀ ਐੱਮ30ਐੱਸ 'ਚ 6.4 ਇੰਚ ਦੀ ਫੁਲ HD+ sAMOLED ਇੰਫੀਨਿਟੀ ਯੂ ਡਿਸਪਲੇਅ ਦਿੱਤੀ ਗਈ ਹੈ। ਇਸ ਸਮਾਰਟਫੋਨ ਦੇ ਬੈਕ 'ਚ ਟ੍ਰਿਪਲ ਕੈਮਰਾ ਸੈਟਅਪ ਦਿੱਤਾ ਗਿਆ ਹੈ। ਫੋਨ ਦੇ ਬੈਕ 'ਚ ਪ੍ਰਾਈਮਰੀ ਕੈਮਰਾ 48 ਮੈਗਾਪਿਕਸਲ ਦਾ ਹੈ। ਇਸ ਤੋਂ ਇਲਾਵਾ ਫੋਨ ਦੇ ਰੀਅਰ 'ਚ 8 ਮੈਗਾਪਿਕਸਲ ਦਾ ਅਲਟਰਾ-ਵਾਇਡ ਐਂਗਲ ਲੈਂਸ ਅਤੇ 5 ਮੈਗਾਪਿਕਸਲ ਦਾ ਡੈਪਥ ਸੈਂਸਰ ਦਿੱਤਾ ਗਿਆ ਹੈ। ਫੋਨ ਦੇ ਫਰੰਟ 'ਚ 16 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ।


Karan Kumar

Content Editor

Related News