ਸੈਮਸੰਗ ਦਾ ਧਾਂਸੂ ਆਫਰ, TV ਨਾਲ 78 ਹਜ਼ਾਰ ਤੇ ਫਰਿਜ ਨਾਲ 38 ਹਜ਼ਾਰ ਦਾ ਮੋਬਾਇਲ ਮੁਫ਼ਤ

08/03/2020 4:04:10 PM

ਗੈਜੇਟ ਡੈਸਕ– ਸੈਮਸੰਗ ਦੇ ਪ੍ਰੋਡਕਟ ਖਰੀਦਣ ਦਾ ਸ਼ਾਨਦਾਰ ਮੌਕਾ ਆ ਗਿਆ ਹੈ। ਕੰਪਨੀ ਗਾਹਕਾਂ ਲਈ ਖ਼ਾਸ Samsung Independence day Offer ਲੈ ਕੇ ਆਈ ਹੈ। ਇਸ ਵਿਚ ਟੀਵੀ ਦੇ ਨਾਲ ਹੀ ਫਰਿਜ, ਸਮਾਰਟ ਓਵਨ, ਵਾਸ਼ਿੰਗ ਮਸ਼ੀਨ ਅਤੇ ਏਅਰ ਕੰਡੀਸ਼ਨਰਸ ਨੂੰ ਜ਼ਬਰਦਸਤ ਡੀਲ ’ਚ ਖਰੀਦਿਆ ਜਾ ਸਕਦਾ ਹੈ। ਆਫਰ ’ਚ ਸੈਮਸੰਗ ਦਾ QLED ਟੀਵੀ ਖਰੀਦਣ ’ਤੇ 77,999 ਰੁਪਏ ਦਾ Galaxy S20+ ਸਮਾਰਟਫੋਨ ਮੁਫ਼ਤ ਮਿਲੇਗਾ। ਇਹ ਸੇਲ 1 ਅਗਸਤ ਤੋਂ ਸ਼ੁਰੂ ਹੋ ਚੁੱਕੀ ਹੈ। 

ਜ਼ਬਰਦਸਤ ਫਾਈਨਾਂਸ ਸਕੀਮ ਦਾ ਚੁੱਕੋ ਫਾਇਦਾ
31 ਅਗਸਤ ਤਕ ਚੱਲਣ ਵਾਲੇ ਇਸ ਆਫਰ ’ਚ 15 ਫੀਸਦੀ ਕੈਸ਼ਬੈਕ ਵਾਲੀ ਜ਼ਬਰਦਸਤ ਫਾਈਨਾਂਸ ਸਕੀਮ ਦਾ ਵੀ ਫਾਇਦਾ ਚੁੱਕਿਆ ਜਾ ਸਕਦਾ ਹੈ। ਨਾਲ ਹੀ ਸੇਲ ’ਚ ਕਈ ਪ੍ਰੋਡਕਟਸ 990 ਰੁਪਏ ਦੀ ਈ.ਐੱਮ.ਆਈ. ’ਤੇ ਵੀ ਖਰੀਦੇ ਜਾ ਸਕਦੇ ਹਨ। ਆਫਰ ’ਚ ਸੈਮਸੰਗ QLED TV, 4K UHD TV, Smart TV, SpaceMax Family Hub ਰੈਫ੍ਰੀਜਰੇਟਰ, Sie-By-Side ਅਤੇ ਫ੍ਰਾਸਟ ਫ੍ਰੀ ਰੈਫ੍ਰੀਜਰੇਟਰ, ਫਲੈਕਸਵਾਸ਼ ਵਾਸ਼ਿੰਗ ਮਸ਼ੀਨ, ਐਡਵਾਸ਼ ਵਾਸ਼ਿੰਗ ਮਸ਼ੀਨ ਸਮੇਤ ਕਈ ਹੋਰ ਪ੍ਰੋਡਕਟਸ ’ਤੇ ਕਈ ਫਾਇਦੇ ਦਿੱਤੇ ਜਾ ਰਹੇ ਹਨ। 

PunjabKesari

QLED 8K TV ਨਾਲ 77,999 ਰੁਪਏ ਦਾ ਮੋਬਾਇਲ ਮੁਫ਼ਤ
ਆਫਰ ’ਚ ਕੰਪਨੀ ਆਪਣੇ QLED 8K TV ਨਾਲ 77,999 ਰੁਪਏ ਦਾ ਸੈਮਸੰਗ ਗਲੈਕਸੀ ਐੱਸ20+ ਸਮਾਰਟਫੋਨ ਮੁਫ਼ਤ ’ਚ ਦੇ ਰਹੀ ਹੈ। ਇਸ ਦੇ ਨਾਲ ਹੀ ਸੇਲ ’ਚ ਖਰੀਦੇ ਗਏ ਇਨ੍ਹਾਂ ਟੀਵੀਆਂ ’ਤੇ 10 ਸਾਲ ਦੀ ਨੋ-ਸਕਰੀਨ ਬਰਨ-ਇਨ ਵਾਰੰਟੀ ਤੋਂ ਇਲਾਵਾ ਚੁਣੇ ਹੋਏ QLED TV ਦੇ ਪੈਨਲਸ ’ਤੇ 3 ਸਾਲ ਦੀ ਵਾਰੰਟੀ ਦਿੱਤੀ ਜਾ ਰਹੀ ਹੈ। 

ਸਮਾਰਟ ਟੀਵੀ ’ਤੇ 9 ਹਜ਼ਾਰ ਰੁਪਏ ਦਾ ਕੈਸ਼ਬੈਕ
ਸੈਮਸੰਗ ਦੇ ਸਮਾਰਟ ਟੀਵੀ ਖਰੀਦਣ ਵਾਲੇ ਗਾਹਕਾਂ ਨੂੰ 9 ਹਜ਼ਾਰ ਰੁਪਏ ਦਾ ਕੈਸ਼ਬੈਰ ਦਿੱਤਾ ਜਾ ਰਿਹਾ ਹੈ। ਇਸ ਦੇ ਨਾਲ ਹੀ 43 ਇੰਚ ਅਤੇ ਉਸ ਤੋਂ ਉਪਰ ਦੇ ਸਕਰੀਨ ਸਾਈਜ਼ ਵਾਲੇ ਮਾਡਲਾਂ ਨੂੰ 990 ਰੁਪਏ ਦੀ ਈ.ਐੱਮ.ਆਈ. ’ਤੇ ਵੀ ਖਰੀਦਿਆ ਜਾ ਸਕਦਾ ਹੈ। 

ਫਰਿਜ ਖਰੀਦਣ ’ਤੇ 38 ਹਜ਼ਾਰ ਦਾ ਫੋਨ ਮੁਫ਼ਤ
ਇਸੇ ਤਰ੍ਹਾਂ ਸੈਮਸੰਗ ਦੇ ਫਰਿਜ ਨੂੰ ਵੀ ਗਾਹਕ ਜ਼ਬਰਦਸਤ ਆਫਰ ਅਤੇ ਟਾਪ ਡੀਲ ’ਚ ਖਰੀਦ ਸਕਦੇ ਹਨ। ਕੰਪਨੀ ਸਪੇਸਮੈਕਸ ਫੈਮਲੀ ਹਬ ਰੈਫ੍ਰੀਜਰੇਟਰ ਖਰੀਦਣ ਵਾਲੇ ਗਾਹਕਾਂ ਨੂੰ 37,999 ਰੁਪਏ ਦੀ ਕੀਮਤ ’ਚ ਆਉਣ ਵਾਲਾ ਗਲੈਕਸੀ ਨੋਟ 10 ਲਾਈਟ ਸਮਾਰਟਫੋਨ ਦੇ ਰਹੀ ਹੈ। ਉਥੇ ਹੀ 300 ਲੀਟਰ ਤੋਂ ਉਪਰ ਦੇ ਫਰਿਜ ਅਤੇ ਵਾਸ਼ਿੰਗ ਮਸ਼ੀਨ ’ਤੇ ਕੰਪਨੀ 15 ਫੀਸਦੀ ਦੇ ਕੈਸ਼ਬੈਕ ਦੇ ਰਹੀ ਹੈ। ਇਨ੍ਹਾਂ ਅਪਲਾਇੰਸਿਜ਼ ਨੂੰ ਵੀ ਗਾਹਕ 990 ਰੁਪਏ ਦੀ ਸ਼ੁਰੂਆਤੀ ਈ.ਐੱਮ.ਆਈ. ਨਾਲ ਖਰੀਦ ਸਕਦੇ ਹਨ। ਇਸੇ ਤਰ੍ਹਾਂ ਸੈਮਸੰਗ ਦੇ ਕਈ ਓਵਨ ਅਤੇ ਏਅਰ ਕੰਡੀਸ਼ਨਰਸ ਧਾਂਸੂ ਆਫਰਸ ’ਚ ਖਰੀਦੇ ਜਾ ਸਕਦੇ ਹਨ। 


Rakesh

Content Editor

Related News