ਜਹਾਜ਼ ਵਿਚ ਸੈਮਸੰਗ ਗਲੈਕਸੀ ਨੋਟ 2 ਵਿਚ ਲੱਗੀ ਅੱਗ

Saturday, Sep 24, 2016 - 10:58 AM (IST)

ਜਹਾਜ਼ ਵਿਚ ਸੈਮਸੰਗ ਗਲੈਕਸੀ ਨੋਟ 2 ਵਿਚ ਲੱਗੀ ਅੱਗ

ਨਵੀਂ ਦਿੱਲੀ : ਸਿੰਗਾਪੁਰ ਤੋਂ ਚੇਨਈ ਆ ਰਹੇ ਇੰਡੀਗੋ ਦੇ ਇਕ ਜਹਾਜ਼ ਵਿਚ ਅੱਜ ਲੈਂਡਿੰਗ ਸਮੇਂ ਇਕ ਸੈਮਸੰਗ ਗੈਲੇਕਸੀ ਨੋਟ 2 ਫੋਨ ਵਿਚ ਅੱਗ ਲੱਗ ਗਈ। ਮੁਸਾਫਰਾਂ ਦੀ ਸਮਝਦਾਰੀ ਕਾਰਨ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਡਾਇਰੈਕਟਰ ਜਨਰਲ ਆਫ ਸਿਵਲ ਏਵੀਏਸ਼ਨ (ਡੀ. ਜੀ. ਸੀ. ਏ.) ਨੇ ਤੁਰੰਤ ਪ੍ਰਭਾਵ ਨਾਲ ਜਹਾਜ਼ ''ਚ ਸੈਮਸੰਗ  ਦੀ ਨੋਟ ਸੀਰੀਜ਼ ਦੇ ਕਿਸੇ ਵੀ ਫੋਨ ਦੀ ਜਹਾਜ਼ ਵਿਚ ਵਰਤੋਂ ਜਾਂ ਚਾਰਜਿੰਗ ''ਤੇ ਰੋਕ ਲਗਾ ਦਿੱਤੀ ਹੈ।

 

ਫਲਾਈਟ ਨੰਬਰ 6ਈ-054 ਵਿਚ ਹੋਇਆ ਹਾਦਸਾ

ਇੰਡੀਗੋ ਨੇ ਦੱਸਿਆ ਕਿ ਫਲਾਈਟ ਨੰਬਰ 6ਈ-054 ਦੇ ਅੱਜ ਸਵੇਰੇ ਚੇਨਈ ਵਿਚ ਉਤਰਦੇ ਸਮੇਂ ਮੁਸਾਫਰਾਂ ਨੂੰ ਕੈਬਿਨ ਵਿਚ ਕੁਝ ਸੜਨ ਦੀ ਬਦਬੂ ਆਈ। ਉਨ੍ਹਾਂ ਨੇ ਤੁਰੰਤ ਕੈਬਿਨ ਕਰੂ ਨੂੰ ਇਸ ਦੀ ਜਾਣਕਾਰੀ ਦਿੱਤੀ। ਕਰੂ ਨੇ ਪਾਇਆ ਕਿ ਸੀਟ ਗਿਣਤੀ 23ਸੀ ਦੇ ''ਤੇ ਸਾਮਾਨ ਰੱਖਣ ਦੇ ਪੈਨਲ ''ਚੋਂ ਧੂਆਂ ਨਿਕਲ ਰਿਹਾ ਹੈ। ਪਾਇਲਟ ਨੇ ਇਸ ਬਾਰੇ  ਏ. ਟੀ. ਸੀ. ਨੂੰ ਜਾਣਕਾਰੀ ਦਿੱਤੀ ਅਤੇ ਕੈਬਿਨ ਕਰੂ ਨੇ ਇਸ ਵਿਚ ਪਾਇਆ ਕਿ ਇਕ ਬੈਗ ਵਿਚ ਰੱਖੇ  ਮੋਬਾਈਲ ਫੋਨ ਸੈਮਸੰਗ ਨੋਟ 2 ''ਚੋਂ ਧੂਆਂ ਨਿਕਲ ਰਿਹਾ ਹੈ ।  
ਉਨ੍ਹਾਂ ਹੇਠਾਂ ਦੀ ਸੀਟ ਤੋਂ ਮੁਸਾਫਰਾਂ ਨੂੰ ਦੂਸਰੀ ਸੀਟ ''ਤੇ ਹਟਾ ਕੇ ਅੱਗ ਬੁਝਾਈ ਅਤੇ ਕਿਸੇ ਵੱਡੇ ਹਾਦਸੇ ਨੂੰ ਟਾਲ ਦਿੱਤਾ। ਸੈਮਸੰਗ ਦੇ ਅਧਿਕਾਰੀਆਂ ਨੂੰ ਸੋਮਵਾਰ ਨੂੰ ਡੀ. ਜੀ. ਸੀ. ਏ.  ਵਿਚ ਪੇਸ਼ ਕੀਤਾ ਗਿਆ ਹੈ । 

 

ਯਾਤਰੀ ਅਤੇ ਚਾਲਕ ਦਲ ਸੁਰੱਖਿਅਤ
ਇੰਡਿਗੋ ਨੇ ਦੱਸਿਆ ਕਿ ਚੇਨਈ ਵਿਚ ਜਹਾਜ਼ ਦੀ ਲੈਂਡਿੰਗ ਸੇਫ ਰਹੀ। ਸਾਰੇ ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਸੁਰੱਖਿਅਤ ਹਨ। ਜਿਸ ਮੋਬਾਇਲ ਫੋਨ ਵਿਚ ਅੱਗ ਲੱਗੀ ਸੀ ਉਸ ਨੂੰ ਅੱਗੇ ਦੀ ਜਾਂਚ ਲਈ ਰੱਖ ਲਿਆ ਗਿਆ ਹੈ ਅਤੇ ਇੰਡਿਗੋ ਨੇ ਆਪਣੇ ਵਲੋਂ ਡੀ. ਜੀ. ਸੀ. ਏ. ਨੂੰ ਪੂਰੀ ਘਟਨਾ ਦੀ ਜਾਣਕਾਰੀ  ਦੇ ਦਿੱਤੀ ਹੈ।

 

ਨੋਟ ਸੀਰੀਜ ਦੇ ਫੋਨ ਦੀ ਵਰਤੋਂ ਨਾ ਕਰੋ

ਡੀ. ਜੀ. ਸੀ. ਏ. ਵਿਚ ਸੰਯੁਕਤ ਡਾਇਰੈਕਟਰ ਜਨਰਲ ਲਲਿਤ ਗੁਪਤਾ ਨੇ ਦੱਸਿਆ ਕਿ ਸਾਰੀਆਂ ਜਹਾਜ਼ ਸੇਵਾ ਕੰਪਨੀਆਂ ਨੂੰ ਆਦੇਸ਼ ਜਾਰੀ ਕਰ ਕੇ ਕਿਹਾ ਗਿਆ ਹੈ ਕਿ ਉਹ ਇਹ ਯਕੀਨੀ ਕਰਨ ਕਿ ਯਾਤਰੀ ਜਹਾਜ਼ ਵਿਚ ਸੈਮਸੰਗ ਨੋਟ ਸੀਰੀਜ਼ ਦੇ ਫੋਨ ਦੀ ਵਰਤੋਂ ਨ ਕਰਨ। ਇਸ ਨੂੰ ਸਵਿਚ ਆਫ ਕਰ ਕੇ ਆਪਣੇ ਕੋਲ ਰੱਖਣ। ਨਾਲ ਹੀ ਫੋਨ ਨੂੰ ਬੰਦ ਕਰਕੇ ਚਾਰਜ ਕਰਨ ਉੱਤੇ ਵੀ ਰੋਕ ਹੋਵੇਗੀ।

 

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 9 ਸਤੰਬਰ ਨੂੰ ਸੈਮਸੰਗ ਨੋਟ 7 ਉੱਤੇ ਇਸੇ ਤਰ੍ਹਾਂ ਦੀ ਰੋਕ ਲਗਾਈ ਗਈ ਸੀ। ਅਜਿਹਾ ਪਿਛਲੇ ਮਹੀਨੇ ਦੀ 19 ਤਾਰੀਖ ਨੂੰ ਲਾਂਚ ਹੋਏ ਨੋਟ 7 ਵਿਚ ਚਾਰਜਿੰਗ ਦੌਰਾਨ ਬੈਟਰੀ ਵਿਚ ਅੱਗ ਲੱਗਣ ਦੀਆਂ ਕਈ ਘਟਨਾਵਾਂ ਤੋਂ ਬਾਅਦ ਕੀਤਾ ਗਿਆ ਸੀ। ਇਸ ਦੇ ਬਾਅਦ ਕੰਪਨੀ ਨੇ ਉਸ ਸਮੇਂ ਤੱਕ ਵੇਚੇ ਗਏ ਆਪਣੇ ਸਾਰੇ ਨੋਟ 7 ਫੋਨ ਵਾਪਸ ਮੰਗਵਾ ਲਏ ਸਨ। ਉਹ ਇਸ ਦੇ ਬਦਲੇ ਗਾਹਕਾਂ ਨੂੰ ਨਵਾਂ ਨੋਟ 7 ਦੇ ਰਹੀ ਹੈ। ਚੇਨਈ ਦੀ ਘਟਨਾ ਦੇ ਬਾਰੇ ਵਿਚ ਸੈਮਸੰਗ ਨੇ ਕਿਹਾ ਹੈ ਕਿ ਉਹ ਛੇਤੀ ਹੀ ਬਿਆਨ ਜਾਰੀ ਕਰੇਗੀ ।

 


Related News