ਸੈਮਸੰਗ ਨੇ ਲਾਂਚ ਕੀਤਾ UV ਸਟੇਰੀਲਾਈਜ਼ਰ, ਫੋਨ ਨੂੰ ਕੋਰੋਨਾ ਮੁਕਤ ਕਰਨ ’ਚ ਕਰੇਗਾ ਮਦਦ

08/01/2020 12:48:52 PM

ਗੈਜੇਟ ਡੈਸਕ– ਦੱਖਣ ਕੋਰੀਆ ਦੀ ਟੈਕਨਾਲੋਜੀ ਕੰਪਨੀ ਸੈਮਸੰਗ ਨੇ ਵਾਇਰਸ ਦੌਰਾਨ ਹਾਈਜੀਨ ਨੂੰ ਧਿਆਨ ’ਚ ਰੱਖਦੇ ਹੋਏ ਯੂ.ਵੀ. ਸਟੇਰੀਲਾਈਜ਼ਰ ਪੇਸ਼ ਕੀਤਾ ਹੈ ਜੋ ਕਿ 99 ਫੀਸਦੀ ਬੈਕਟੀਰੀਆ ਅਤੇ ਕਿਟਾਣੂਆਂ ਨੂੰ ਮਾਰਨ ’ਚ ਸਮਰੱਥ ਹੈ। ਬੈਕਟੀਰੀਆ ਨੂੰ ਮਾਰਨ ਦੇ ਨਾਲ-ਨਾਲ ਇਹ ਯੂ.ਵੀ. ਸਟੇਰੀਲਾਈਜ਼ਰ ਮੋਬਾਇਲ ਨੂੰ ਵੀ ਚਾਰਜ ਕਰ ਸਕੇਗਾ। ਇਸ ਵਿਚ ਵਾਇਰਲੈੱਸ ਚਾਰਜਿੰਗ ਦੀ ਸੁਪੋਰਟ ਹੈ। 

PunjabKesari

ਯੂ.ਵੀ. ਸਟੇਰੀਲਾਈਜ਼ਰ ਦੀ ਲਾਂਚਿੰਗ ’ਤੇ ਸੈਮਸੰਗ ਨੇ ਆਪਣੇ ਇਕ ਬਿਆਨ ’ਚ ਕਿਹਾ ਕਿ ਅੱਜ ਦੀ ਦੁਨੀਆ ’ਚ ਵਿਅਕਤੀਗਤ ਸਵੱਛਤਾ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮਹੱਤਵਪੂਰਨ ਹੈ। ਬੈਕਟੀਰੀਆ ਅਤੇ ਕੀਟਾਣੂਆਂ ਦੇ ਪ੍ਰਸਾਰ ਨੂੰ ਰੋਕਣ ਲਈ ਲੋਕ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ। ਲੋਕਾਂ ਦੀਆਂ ਲੋੜਾਂ ਨੂੰ ਧਿਆਨ ’ਚ ਰੱਖਦੇ ਹੋਏ ਅਸੀਂ ਇਸ ਪ੍ਰੋਡਕਟ ਨੂੰ ਪੇਸ਼ ਕੀਤਾ ਹੈ। 

ਸਟੇਰੀਲਾਈਜ਼ਰ ਨੂੰ ਸੈਮਸੰਗ C&T ਅਤੇ ਸੈਮਸੰਗ ਮੋਬਾਇਲ ਐਸੈਸਰੀ ਪਾਰਟਨਰਸ਼ਿਪ (SMAPP) ਤਹਿਤ ਤਿਆਰ ਕੀਤਾ ਗਿਆ ਹੈ। ਇਸ ਦੀ ਵਿਕਰੀ ਜਲਦੀ ਹੀ ਦੁਨੀਆ ਭਰ ਦੇ ਤਮਾਮ ਸਟੋਰਾਂ ’ਤੇ ਸ਼ੁਰੂ ਹੋ ਜਾਵੇਗੀ। ਇਹ ਯੂ.ਵੀ. ਸਟੇਰੀਲਾਈਜ਼ਰ ਤੁਹਾਡੇ ਸਮਾਰਟਫੋਨ, ਐਨਕ, ਈਅਰਬਡਸ ਅਦਿ ਨੂੰ ਸਿਰਪ 10 ਮਿੰਟਾਂ ’ਚ ਵਾਇਰਸ ਮੁਕਤ ਕਰ ਸਕਦਾ ਹੈ। 

PunjabKesari

ਇਸ ਯੂ.ਵੀ. ਸਟੇਰੀਲਾਈਜ਼ਰ ’ਚ 10 ਵਾਟ ਦੀ ਵਾਇਰਲੈੱਸ ਚਾਰਜਿੰਗ ਦੀ ਵੀ ਸੁਪੋਰਟ ਦਿੱਤੀ ਗਈ ਹੈ। ਇਸ ਵਿਚ ਦਿੱਤੀ ਗਈ ਯੂ.ਵੀ. ਲਾਈਟ 10 ਮਿੰਟਾਂ ਬਾਅਦ ਆਪਣੇ ਆਪ ਬੰਦ ਹੋ ਜਾਂਦੀ ਹੈ। ਹਾਲਾਂਕਿ, ਡਿਵਾਈਸ ਦੀ ਚਾਰਜਿੰਗ ਜਾਰੀ ਰਹਿੰਦੀ ਹੈ। ਸੈਮਸੰਗ ਯੂ.ਵੀ. ਸਟੇਰੀਲਾਈਜ਼ਰ ’ਚ 7 ਇੰਚ ਤਕ ਦੇ ਸਮਾਰਟਫੋਨ ਨੂੰ ਵਾਇਰਸ ਮੁਕਤ ਕੀਤਾ ਜਾ ਸਕਦਾ ਹੈ। ਇਸ ਦੀ ਕੀਮਤ 3,599 ਰੁਪਏ ਹੈ ਅਤੇ ਇਸ ਦੀ ਵਿਕਰੀ ਅਗਸਤ ਤੋਂ ਸ਼ੁਰੂ ਹੋਵੇਗੀ। 


Rakesh

Content Editor

Related News