ਸੈਮਸੰਗ ਨੇ ਲਾਂਚ ਕੀਤੀਆਂ ਦੋ ਨਵੀਆਂ ਸਮਾਰਟਵਾਚ, ਜਾਣੋ ਕੀਮਤ ਤੇ ਫੀਚਰਸ

Wednesday, Aug 11, 2021 - 10:33 PM (IST)

ਗੈਜੇਟ ਡੈਸਕ-ਸੈਮਸੰਗ ਨੇ ਆਪਣੇ ਗਲੈਕਸੀ ਅਨਪੈਕਡ ਈਵੈਂਟ 'ਚ ਦੋ ਨਵੀਆਂ ਸਮਾਰਟਵਾਚ ਗਲੈਕਸੀ ਵਾਚ 4 ਅਤੇ ਗਲੈਕਸੀ ਵਾਚ 4 ਕਲਾਸਿਕ ਨੂੰ ਲਾਂਚ ਕਰ ਦਿੱਤਾ ਹੈ। ਇਸ ਈਵੈਂਟ 'ਚ ਈਅਰਬਡਸ ਅਤੇ ਗਲੈਕਸੀ ਜ਼ੈੱਡ ਫੋਲਡ 3 ਅਤੇ ਜ਼ੈੱਡ ਫਲਿੱਪ 3 ਸਮਾਰਟਫੋਨ ਨੂੰ ਵੀ ਲਾਂਚ ਕੀਤੇ ਹਨ। ਇਨ੍ਹਾਂ ਦੋਵਾਂ ਵਾਚ 'ਚ ਪ੍ਰੀ-ਲੋਡੇਡ ਸਪੋਰਟਸ ਮੋਡਸ ਦਿੱਤੇ ਗਏ ਹਨ। ਇਸ ਤੋਂ ਇਲਾਵਾ ਇਨ੍ਹਾਂ ਦੋਵਾਂ ਵਾਚ ਨੂੰ ਵਾਟਰ ਰੈਸੀਸਟੈਂਟ ਲਈ ਆਈ.ਪੀ.68 ਦੀ ਰੇਟਿੰਗ ਮਿਲੀ ਹੈ। ਇਹ ਦੋਵੇਂ ਸੈਮਸੰਗ ਦੀਆਂ ਪਹਿਲੀਆਂ ਅਜਿਹੀਆਂ ਸਮਾਰਟਵਾਚ ਹਨ ਜਿਨ੍ਹਾਂ ਨੂੰ ਗੂਗਲ ਅਤੇ ਸੈਮਸੰਗ ਦੀ ਸਾਂਝੇਦਾਰੀ ਨਾਲ ਤਿਆਰ ਕੀਤਾ ਗਿਆ ਅਤੇ ਇਸ 'ਚ ਨਵੇਂ ਵੀਅਰ ਓ.ਐੱਸ. ਹਨ। ਨਵਾਂ ਓ.ਐੱਸ. ਵਨ ਯੂ.ਆਈ. ਵਾਚ ਨਾਲ ਮਿਲੇਗਾ।

ਇਹ ਵੀ ਪੜ੍ਹੋ :ਸਾਲ 2100 ਤੱਕ ਪਾਣੀ 'ਚ ਡੁੱਬ ਜਾਣਗੇ ਭਾਰਤ ਦੇ ਇਹ ਸ਼ਹਿਰ, ਨਾਸਾ ਦੀ ਰਿਪੋਰਟ 'ਚ ਦਾਅਵਾ

PunjabKesari

ਕੀਮਤ
Samsung Galaxy Watch 4 ਦੀ ਸ਼ੁਰੂਆਤੀ ਕੀਮਤ 249.99 ਡਾਲਰ ਭਾਵ ਕਰੀਬ 18,600 ਰੁਪਏ ਹੈ। ਇਹ ਕੀਮਤ ਬਲੂਟੁੱਥ ਵੈਰੀਐਂਟ ਦੀ ਹੈ ਜਦਕਿ ਐੱਲ.ਟੀ.ਈ. ਮਾਡਲ ਦੀ ਸ਼ੁਰੂਆਤੀ ਕੀਮਤ 299.99 ਡਾਲਰ ਭਾਵ ਕਰੀਬ 22,300 ਰੁਪਏ ਹੈ। Samsung Galaxy Watch 4 Classic ਦੇ ਬਲੂਟੁੱਥ ਵੈਰੀਐਂਟ ਦੀ ਕੀਮਤ 349.99 ਡਾਲਰ ਭਾਵ ਕਰੀਬ 26,000 ਰੁਪਏ ਹੈ ਅਤੇ ਐੱਲ.ਟੀ.ਈ. ਦੀ ਕੀਮਤ 399.99 ਡਾਲਰ ਭਾਵ ਕਰੀਬ 29,700 ਰੁਪਏ ਹੈ।

ਇਹ ਵੀ ਪੜ੍ਹੋ :ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੈਣ ਤੋਂ ਬਾਅਦ ਵੀ ਕੇਰਲ 'ਚ 40 ਹਜ਼ਾਰ ਤੋਂ ਵਧੇਰੇ ਲੋਕ ਕੋਰੋਨਾ ਇਨਫੈਕਟਿਡ

PunjabKesari

Samsung Galaxy Watch 4 ਤੇ Samsung Galaxy Watch 4 Classic ਫੀਚਰਸ
Samsung Galaxy Watch 4 ਤੇ Samsung Galaxy Watch 4 Classic ਇਨ੍ਹਾਂ ਦੋਵਾਂ ਵਾਚ 'ਚ  One UI Watch 3 ਓ.ਐੱਸ. ਹੈ ਜੋ ਕਿ ਗੂਗਲ ਦੇ ਨਵੇਂ ਵੀਅਰ ਓ.ਐੱਸ. 'ਤੇ ਆਧਾਰਿਤ ਹੈ। ਗਲੈਕਸੀ ਵਾਚ 4 40ਐੱਮ.ਐੱਮ. ਅਤੇ ਗਲੈਕਸੀ ਵਾਚ 4 ਕਲਾਸਿਕ 42ਐੱਮ.ਐੱਮ. ਦੋਵਾਂ 'ਚ 1.2 ਇੰਚ ਦੀ ਏਮੋਲੇਡ ਡਿਸਪਲੇਅ ਹੈ। ਉਥੇ ਗਲੈਕਸੀ ਵਾਚ 4 44ਐੱਮ.ਐੱਮ. ਅਤੇ ਗਲੈਕਸੀ ਵਾਚ 4 ਕਲਾਸਿਕ 46ਐੱਮ.ਐੱਮ. 'ਚ 1.4 ਇੰਚ ਦੀ ਡਿਸਪਲੇਅ ਹੈ। ਦੋਵਾਂ ਵਾਚ 'ਚ ਡਿਸਪਲੇਅ 'ਤੇ ਗੋਰਿੱਲਾ ਗਲਾਸ ਡੀ.ਐਕਸ ਦਾ ਪ੍ਰੋਟੈਕਸ਼ਨ ਹੈ। ਵਾਚ 'ਚ Exynos W920 ਪ੍ਰੋਸੈਸਰ, 1.5ਜੀ.ਬੀ. ਰੈਮ ਅਤੇ 16ਜੀ.ਬੀ. ਸਟੋਰੇਜ਼ ਹੈ।

ਇਹ ਵੀ ਪੜ੍ਹੋ :ਪੁਰਤਗਾਲ ਨੇ 12 ਤੋਂ 15 ਸਾਲ ਦੇ ਬੱਚਿਆਂ ਲਈ ਟੀਕਿਆਂ ਨੂੰ ਦਿੱਤੀ ਮਨਜ਼ੂਰੀ

PunjabKesari

ਦੋਵਾਂ ਵਾਚ 'ਚ ਸੈਮਸੰਗ ਦਾ BioActive ਸੈਂਸਰ ਹੈ ਜਿਸ ਦੇ ਨਾਲ ਆਪਟੀਕਲ ਹਾਰਟ ਰੇਟ ਸੈਂਸਰ, ਬਾਇਓਲੈਟ੍ਰਿਕਲ ਇਪੀਡੈਂਸ ਐਨਾਲਿਸਿਸ ਸੈਂਸਰ (ਬੀ.ਆਈ.ਏ.) ਦਾ ਸਪੋਰਟ ਹੈ। ਵਾਚ ਨਾਲ SpO2 ਟ੍ਰੈਕਿੰਗ ਅਤੇ ਸਲੀਪ ਐਨਾਲਿਸਿਸ ਹੈ। ਹੈਲਥ ਫੀਚਰਸ ਲਈ ਦੋਵੇਂ ਵਾਚ ਮੈਡੀਕਲ ਤੌਰ 'ਤੇ ਪ੍ਰਮਾਣਿਤ ਹਨ। ਕੁਨੈਕਟੀਵਿਟੀ ਲਈ 4G LTE, ਡਿਊਲ ਬੈਂਡ ਵਾਈ-ਫਾਈ, ਬਲੂਟੁੱਥ ਵੀ5.0, GPS/Glonass/Beidou/ Galileo ਅਤੇ NFC ਦਾ ਸਪੋਰਟ ਹੈ। Galaxy Watch 4 40mm ਤੇ Galaxy Watch 4 Classic 42mm 'ਚ ਦੀ 247mAh ਬੈਟਰੀ, ਜਦਕਿ Galaxy Watch 4 44mm ਤੇ Galaxy Watch 4 Classic 46mm 'ਚ 361mAh ਦੀ ਬੈਟਰੀ ਦਿੱਤੀ ਗਈ ਹੈ।


Karan Kumar

Content Editor

Related News