ਡਿਊਲ ਰੀਅਰ ਕੈਮਰਾ ਤੇ S ਪੈਨ ਦੀ ਸਪੋਰਟ ਨਾਲ ਸੈਮਸੰਗ ਨੇ ਲਾਂਚ ਕੀਤੇ ਟੈਬ S7 ਤੇ S7+

08/06/2020 12:55:50 AM

ਗੈਜੇਟ ਡੈਸਕ—ਸੈਮਸੰਗ ਨੇ ਆਪਣੇ ਏਨੁਅਲ ਅਨਪੈਕਡ ਈਵੈਂਟ 'ਚ ਨਵੇਂ ਗੈਜੇਟ ਅਨਾਊਂਸ ਕੀਤੇ ਹਨ। ਸੈਮਸੰਗ ਨੇ ਆਪਣੇ ਲਾਂਚ ਈਵੈਂਟ 'ਚ ਨੋਟ 20 ਸੀਰੀਜ਼ ਸਮਾਰਟਫੋਨ ਸਮੇਤ ਕਈ ਦੂਜੇ ਡਿਵਾਈਸਜ਼ ਵੀ ਲਾਂਚ ਕੀਤੇ ਹਨ। ਇਸ ਈਵੈਂਟ 'ਚ ਗਲੈਕਸੀ ਟੈਬ ਐੱਸ7 ਅਤੇ ਐੱਸ7 ਪਲੱਸ ਡਿਵਾਈਸ ਨੂੰ ਲਾਂਚ ਕੀਤਾ ਹੈ। ਟੈਬ ਐੱਸ7 ਅਤੇ ਐੱਸ7 ਪਲੱਸ ਦੇ ਫੀਚਰਸ ਦੀ ਗੱਲ ਕਰੀਏ ਤਾਂ ਇਨ੍ਹਾਂ ਨੂੰ 5ਜੀ ਸਨੈਪਡਰੈਗਨ 865 ਪਲੱਸ ਚਿਪਸੈਟ ਨਾਲ ਪੇਸ਼ ਕੀਤਾ ਗਿਆ ਹੈ। ਸੈਮਸੰਗ ਨੇ ਇਸ ਲੇਟੈਸਟ ਟੈਬਲੇਟ ਨੂੰ ਪਹਿਲੇ ਲਾਂਚ ਕੀਤੇ ਟੈਬ ਦੇ ਡਿਜ਼ਾਈਨ ਅਤੇ ਐੱਸ ਪੈੱਨ ਲਈ ਮੈਗਨੈਟਿਕ ਸਲਾਟ ਨਾਲ ਪੇਸ਼ ਕੀਤਾ ਹੈ। ਸੈਮਸੰ ਨੇ ਗਲੈਕਸੀ ਟੈਬ ਐੱਸ7 ਸੀਰੀਜ਼ ਨੂੰ ਵਾਈ-ਫਾਈ ਓਨਲੀ, ਅਤੇ Wi-Fi + 5G ਕੁਨਕੈਟੀਵਿਟੀ ਨਾਲ ਪੇਸ਼ ਕੀਤਾ ਹੈ।

PunjabKesari

ਕੀਮਤ
ਸੈਮਸੰਗ ਗਲੈਕਸੀ ਟੈਬ ਐੱਸ7 ਦੇ 6ਜੀ.ਬੀ. ਰੈਮ+128ਜੀ.ਬੀ. ਮਾਡਲ ਨੂੰ 699 ਯੂਰੋ (ਕਰੀਬ 62,000 ਰੁਪਏ) 'ਚ ਪੇਸ਼ ਕੀਤਾ ਹੈ। ਇਸ ਦੇ ਦੂਜੇ ਵੇਰੀਐਂਟ ਨੂੰ 8ਜੀ.ਬੀ. ਰੈਮ+256ਜੀ.ਬੀ. ਇੰਟਰਨਲ ਸਟੋਰੇਜ਼ ਨੂੰ 779 ਯੂਰੋ (ਕਰੀਬ 69,100 ਰੁਪਏ) 'ਚ ਪੇਸ਼ ਕੀਤਾ ਹੈ। ਇਸ ਦੇ ਨਾਲ ਹੀ ਗਲੈਕਸੀ ਟੈਬ ਐੱਸ7 4ਜੀ ਦਾ ਬੇਸ ਵੇਰੀਐਂਟ 6ਜੀ.ਬੀ. ਰੈਮ+128ਜੀ.ਬੀ. ਸਟੋਰੇਜ਼ ਨੂੰ 799 ਯੂਰੋ (ਕਰੀਬ 70,900 ਰੁਪਏ) ਅਤੇ 8ਜੀ.ਬੀ. ਰੈਮ+256ਜੀ.ਬੀ. ਸਟੋਰੇਜ਼ ਨੂੰ 879 ਯੂਰੋ (ਕਰੀਬ 78,000 ਰੁਪਏ) 'ਚ ਪੇਸ਼ ਕੀਤਾ ਹੈ।

PunjabKesari

ਸੈਮਸੰਗ ਗਲੈਕਸੀ ਟੈਬ ਐੱਸ7+ ਦੇ 6GB RAM + 128GB ਸਟੋਰੇਜ਼ ਵੇਰੀਐਂਟ ਨੂੰ 899 ਯੂਰੋ (ਕਰੀਬ 79,700 ਰੁਪਏ) ਅਤੇ  8GB RAM + 256GB ਸਟੋਰੇਜ਼ ਆਪਸ਼ਨ ਨੂੰ 979 ਯੂਰੋ (ਕਰੀਬ 86,800 ਰੁਪਏ) 'ਚ ਪੇਸ਼ ਕੀਤਾ ਹੈ। ਇਸ ਦੇ ਨਾਲ ਹੀ Galaxy Tab S7+ ਦੇ 5G ਮਾਡਲ ਨੂੰ 6GB RAM + 128GB ਸਟੋਰੇਜ਼ ਨੂੰ 1099 ਯੂਰੋ (ਕਰੀਬ 97,500 ਰੁਪਏ) 'ਚ ਪੇਸ਼ ਕੀਤਾ ਹੈ। ਇਸ ਦੇ ਨਾਲ ਹੀ ਟਾਪ ਐਂਡ 5ਜੀ ਮਾਡਲ  8GB RAM + 256GB ਸਟੋਰੇਜ਼ ਨੂੰ 1,179 ਯੂਰੋ (ਕਰੀਬ 1,04,600 ਰੁਪਏ) 'ਚ ਪੇਸ਼ ਕੀਤਾ ਹੈ।

PunjabKesari

ਸੈਮਸੰਗ ਦੇ ਲੇਟੈਸਟ ਟੈਬਸ ਨੂੰ Mystic Black, Mystic Bronze,ਅਤੇ Mystic Silver ਕਲਰ ਆਪਸ਼ਨ ਨਾਲ ਪੇਸ਼ ਕੀਤਾ ਹੈ। ਇਸ ਦੀ ਸੇਲ ਸਲੈਕਟੇਡ ਮਾਰਕੀਟ 21 ਅਗਸਤ ਤੋਂ ਸ਼ੁਰੂ ਹੋਵੇਗੀ। ਸੈਮਸੰਗ ਨੇ ਫਿਲਹਾਲ ਇੰਡੀਆ 'ਚ ਆਪਣੀ ਲੇਟੈਸਟ ਟੈਬ ਦੀ ਕੀਮਤ ਅਤੇ ਉਪਲੱਬਧਤਾ ਨੂੰ ਲੈ ਕੇ ਜਾਣਕਾਰੀ ਸ਼ੇਅਰ ਨਹੀਂ ਕੀਤੀ ਹੈ।

PunjabKesari

ਫੀਚਰਜ਼
ਸੈਮਸੰਗ ਨੇ ਨਵੇਂ Galaxy Tab S7 ਨੂੰ ਲੇਟੈਸਟ Qualcomm Snapdragon 865 Plus ਚਿਪਸੈਟ ਨਾਲ Adreno 650 GPU ਨਾਲ ਪੇਸ਼ ਕੀਤਾ ਹੈ। ਸੈਮਸੰਗ ਦੇ ਦੋਵਾਂ ਵੇਰੀਐਂਟਸ ਨੂੰ 6ਜੀ.ਬੀ. ਰੈਮ ਨਾਲ ਪੇਸ਼ ਕੀਤਾ ਗਿਆ ਹੈ। Galaxy Tab S7 ਨੂੰ 11-inch Super AMOLED ਡਿਸਪਲੇਅ ਅਤੇ tab S7 Plus  ਨੂੰ 12.4-inch ਡਿਸਪਲੇਅ ਨਾਲ ਪੇਸ਼ ਕੀਤਾ ਗਿਆ ਹੈ। ਦੋਵਾਂ Galaxy Tab S7 ਅਤੇ S7 Plus ਨੂੰ ਡਿਊਲ ਰੀਅਰ ਕੈਮਰਾ ਕੈਮਰਾ ਸੈਟਅਪ ਨਾਲ ਪੇਸ਼ ਕੀਤਾ ਹੈ ਜਿਸ 'ਚ 13 ਮੈਗਾਪਿਕਸਲ ਅਤੇ 5 ਮੈਗਾਪਿਕਸਲ ਦਾ ਵਾਈਡ ਐਂਗਲ ਅਤੇ ਅਲਟਰਾ ਵਾਈਡ ਐਂਗਲ ਕੈਮਰਾ ਸੈਂਸਰ ਨਾਲ ਪੇਸ਼ ਕੀਤਾ ਹੈ।PunjabKesari

ਇਸ ਦੇ ਨਾਲ ਹੀ ਇਨ੍ਹਾਂ ਟੈਬਸ 'ਚ ਸੈਮਸੰਗ ਨੇ 8 ਮੈਗਾਪਿਕਸਲ ਦਾ ਕੈਮਰਾ ਸੈਂਸਰ ਦਿੱਤਾ ਹੈ। ਸੈਮਸੰਗ ਨੇ Galaxy Tab S7 ਟੈਬ 'ਚ 7040mAh ਬੈਟਰੀ ਅਤੇ Galaxy Tab S7 Plus 'ਚ  10,090mAh ਦੀ ਬੈਟਰੀ ਦਿੱਤੀ ਹੈ। ਦੋਵਾਂ ਟੈਬਲੇਟਜ਼ ਨੂੰ 45ਵਾਟ ਫਾਸਟ ਚਾਰਜ ਨਾਲ ਪੇਸ਼ ਕੀਤਾ ਹੈ। Samsung ਦੇ ਇਨ੍ਹਾਂ ਟੈਬਲੇਟ 'ਚ 3.5 ਐੱਮ.ਐੱਮ. ਆਡੀਓ ਜੈਕ ਵੀ ਦਿੱਤਾ ਹੈ। ਸੈਮਸੰਗ ਗਲੈਕਸੀ ਟੈਬ ਐੱਸ7 ਦੇ ਪਾਵਰ ਬਟਨ 'ਤੇ ਫਿਗਰਪ੍ਰਿੰਟ ਸਕੈਨਰ ਵੀ ਦਿੱਤਾ ਗਿਆ ਹੈ। ਉੱਥੇ ਟੈਬ ਐੱਸ7 ਪਲੱਸ ਇਨ ਡਿਸਪਲੇਅ ਫਿਗਰਪ੍ਰਿੰਟ ਸੈਂਸਰ ਦਿੱਤਾ ਹੈ।


Karan Kumar

Content Editor

Related News