ਸੈਮਸੰਗ ਆਪਣਾ 4K QLED ਟੀ. ਵੀ. ਮਈ ''ਚ ਕਰੇਗੀ ਲਾਂਚ

Saturday, Mar 10, 2018 - 12:42 PM (IST)

ਸੈਮਸੰਗ ਆਪਣਾ 4K QLED ਟੀ. ਵੀ. ਮਈ ''ਚ ਕਰੇਗੀ ਲਾਂਚ

ਜਲੰਧਰ-ਦੱਖਣੀ ਕੋਰੀਆ ਦੀ ਇਲੈਕਟ੍ਰੋਨਿਕ ਕੰਪਨੀ ਸੈਮਸੰਗ ਨੇ ਭਾਰਤ 'ਚ ਸਾਲ 2017 ਦੇ ਦੌਰਾਨ ਲਾਂਚ ਕੀਤੇ ਗਏ QLED ਟੀ. ਵੀ. ਸੀਰੀਜ਼ ਨੂੰ ਵਧੀਆ ਰਿਸਪਾਂਸ ਮਿਲਿਆ ਹੈ। ਹੁਣ ਹਾਲ ਹੀ ਸੈਮਸੰਗ ਕੰਪਨੀ 4K QLED ਨੂੰ ਭਾਰਤੀ ਬਾਜ਼ਾਰ 'ਚ ਇਸ ਸਾਲ ਦੀ ਦੂਜੀ ਤਿਮਾਂਹੀ 'ਚ ਪੇਸ਼ ਕਰਨ ਜਾ ਰਹੀਂ ਹੈ। ਸੈਮਸੰਗ ਇਲੈਕਟ੍ਰੋਨਿਕਸ ਕੰਪਨੀ ਨੇ ਆਪਣੇ ਫਲੈਗਸ਼ਿਪ QLED (ਕਵਾਂਟਮ ਡਾਟ ਲਾਈਟ ਐਮੀਟਿੰਗ ਡਾਇਡ) ਟੀ. ਵੀ. ਨੂੰ ਬੁੱਧਵਾਰ ਨੂੰ ਲਾਂਚ ਕੀਤਾ ਸੀ, ਜਿਸ 'ਚ 85 ਇੰਚ ਦਾ 8K ਆਰਟੀਫਿਸ਼ੀਅਲ ਇੰਟੇਲੀਜੇਂਸ (AI) ਆਧਾਰਿਤ ਟੀ. ਵੀ. ਪੇਸ਼ ਕੀਤਾ ਸੀ।

 

ਸੈਮਸੰਗ ਨੇ ਆਪਣੇ ਫਲੈਗਸ਼ਿਪ ਸੀਰੀਜ਼ ਦੇ ਟੀ. ਵੀ. ਦੀਆਂ ਕੀਮਤਾਂ ਦਾ ਐਲਾਨ ਹੁਣ ਤੱਕ ਨਹੀਂ ਕੀਤਾ ਹੈ, ਪਰ ਮਾਰਚ 'ਚ ਇਸਨੂੰ ਗਲੋਬਲੀ ਬਾਜ਼ਾਰ ਅਤੇ ਮਈ ਦੇ ਅੰਤ ਤੱਕ ਭਾਰਤੀ ਬਾਜ਼ਾਰਾਂ 'ਚ ਪੇਸ਼ ਕੀਤਾ ਜਾਵੇਗਾ। 2017 'ਚ ਭਾਰਤੀ ਟੀ. ਵੀ. ਬਾਜ਼ਾਰ 'ਚ ਸੈਮਸੰਗ ਦੀ ਹਿੱਸੇਦਾਰੀ 30 ਫੀਸਦੀ ਰਹੀਂ ਹੈ ਅਤੇ ਪ੍ਰੀਮਿਅਮ ਟੀ. ਵੀ. 'ਚ ਕੰਪਨੀ ਦੀ ਹਿੱਸੇਦਾਰੀ 50 ਫੀਸਦੀ ਰਹੀਂ ਹੈ।

 

samsung qled tv full Samsung

 

ਸੈਮਸੰਗ ਇਲੈਕਟ੍ਰੋਨਿਕਸ ਅਮਰੀਕਾ ਦੇ ਸੀਨੀਅਰ ਵਾਈਸ ਪ੍ਰੈਂਜੀਡੈਂਟ Dave Das ਨੇ ਦੱਸਿਆ ਹੈ, '' ਯੂਜ਼ਰਸ ਵੱਡੀ ਸਕਰੀਨ ਚਾਹੁੰਦੇ ਹਨ, ਪਰ ਲਿਵਿੰਗ ਰੂਮ ਦਾ ਆਕਾਰ ਵੱਡਾ ਨਹੀਂ ਹੈ। ਇਸ ਲਈ ਸਾਡੀ QLED ਟੈਕਨਾਲੌਜੀ ਉਸੇ ਆਕਾਰ ਦੇ ਜਗ੍ਹਾਂ 'ਚ ਸ਼ਾਨਦਾਰ ਆਕਾਰ ਵਾਲੇ ਟੀ. ਵੀ. 'ਚ ਐਕਸਪੈਂਡਬੇਲ ਅਨੁਭਵ ਮੁਹੱਈਆ ਕਰਵਾਉਦੀ ਹੈ।''

 

ਸੈਮਸੰਗ ਦੇ ਟੀ. ਵੀ. 'ਚ ਇੰਟੇਲੀਜੇਂਟ ਪਲੇਟਫਾਰਮ 'ਬਿਕਸਬੀ' ਇਨ-ਬਿਲਟ ਹੈ, ਜੋ ਪਸੰਦੀਦਾ ਫਿਲਮ ਜਾਂ ਗਾਣਿਆ ਦੇ ਲਈ ਤੁਹਾਡੇ ਕਹਿਣ 'ਤੇ ਗਾਣੇ ਲੱਭ ਕੇ ਦਿਖਾਉਦਾ ਹੈ।


Related News