ਜ਼ਬਰਦਸਤ ਫੀਚਰਸ ਨਾਲ ਸੈਮਸੰਗ ਨੇ ਲਾਂਚ ਕੀਤੇ 2 ਫੋਲਡੇਬਲ ਸਮਾਰਟਫੋਨ, ਜਾਣੋ ਕੀਮਤ

08/11/2021 9:47:56 PM

ਗੈਜੇਟ ਡੈਸਕ-ਸੈਮਸੰਗ ਨੇ ਆਪਣੇ ਗਲੈਕਸੀ ਅਨਪੈਕਡ ਈਵੈਂਟ 2021 'ਚ ਦੋ ਨਵੀਆਂ ਸਮਾਰਟਵਾਚ ਅਤੇ ਈਅਰਬਡਸ ਨਾਲ ਦੋ ਨਵੇਂ ਫੋਲਡੇਬਲ ਸਮਾਰਟਫੋਨ Samsung Galaxy Z Fold 3 ਅਤੇ Samsung Galaxy Z Flip 3 ਨੂੰ ਲਾਂਚ ਕਰ ਦਿੱਤਾ ਹੈ। ਇਹ ਦੋਵੇਂ ਫੋਨ ਪਿਛਲੇ ਸਾਲ ਲਾਂਚ ਹੋਏ ਗਲੈਕਸੀਨ ਜ਼ੈੱਡ ਫੋਲਡ 2 ਅਤੇ ਗਲੈਕਸੀ ਜ਼ੈੱਡ ਫਲਿੱਪ 3 ਦੇ ਅਪਗ੍ਰੇਡਡ ਵਰਜ਼ਨ ਹਨ। ਦੋਵੇਂ ਫੋਨ ਆਈ.ਪੀ.68 ਰੇਟਿੰਗ ਨਾਲ ਆਉਂਦੇ ਹਨ। ਇਸ ਤੋਂ ਇਲਾਵਾ ਸੈਮਸੰਗ ਗਲੈਕਸੀ ਜ਼ੈੱਡ ਫੋਲਡ 3 ਅਤੇ ਸੈਮਸੰਗ ਗਲੈਕਸੀ ਜ਼ੈੱਡ ਫਲਿੱਪ 3 ਦੀ ਬਾਡੀ ਸੈਮਸੰਗ ਆਰਮਰ ਐਲਯੂਮੀਨੀਅਮ ਦੀ ਹੈ। ਦੋਵਾਂ ਫੋਨਸ ਨਾਲ ਕਾਰਨਿੰਗ ਗੋਰਿੱਲਾ ਗਲਾਸ ਵਿਕਟਸ ਦਾ ਸਪੋਰਟ ਹੈ।

ਕੀਮਤ
Samsung Galaxy Z Fold 3 ਦੀ ਕੀਮਤ 1,799 ਡਾਲਰ ਭਾਵ ਕਰੀਬ 1,33,600 ਰੁਪਏ ਹੈ ਤਾਂ ਉਥੇ ਹੀ Samsung Galaxy Z Flip 3 ਦੀ ਸ਼ੁਰੂਆਤੀ ਕੀਮਤ 999.99 ਡਾਲਰ ਭਾਵ ਕਰੀਬ 74,200 ਰੁਪਏ ਹੈ। ਦੋਵਾਂ ਫੋਨ ਦੀ ਵਿਕਰੀ ਦੁਨੀਆ ਦੇ ਕਈ ਬਾਜ਼ਾਰਾਂ 'ਚ 27 ਅਗਸਤ ਤੋਂ ਸ਼ੁਰੂ ਹੋਵੇਗੀ। ਪ੍ਰੀ-ਆਰਡਰ ਕਰਨ ਵਾਲੇ ਗਾਹਾਕਾਂ ਨੂੰ ਇਕ ਸਾਲ ਲਈ ਸੈਮਸੰਗ ਕੇਅਰ ਪਲੱਸ ਦੀ ਸੁਵਿਧਾ ਮਿਲੇਗੀ ਜਿਸ 'ਚ ਐਕਸੀਡੈਂਟਲ ਡੈਮੇਜ, ਸਕਰੀਨ ਰਿਪਲੇਸਮੈਂਟ, ਵਾਟਰ ਡੈਮੇਜ ਅਤੇ ਬੈਕ ਕਵਰ ਰਿਪਲੇਮਸੈਂਟ ਸ਼ਾਮਲ ਹੈ।

ਇਹ ਵੀ ਪੜ੍ਹੋ :ਸਾਲ 2100 ਤੱਕ ਪਾਣੀ 'ਚ ਡੁੱਬ ਜਾਣਗੇ ਭਾਰਤ ਦੇ ਇਹ ਸ਼ਹਿਰ, ਨਾਸਾ ਦੀ ਰਿਪੋਰਟ 'ਚ ਦਾਅਵਾ

PunjabKesari

Samsung Galaxy Z Fold 3 ਦੇ ਸਪੈਸੀਫਿਕੇਸ਼ਨਸ
Samsung Galaxy Z Fold 3 'ਚ ਐਂਡ੍ਰਾਇਡ 11 ਆਧਾਰਿਤ One UI ਮਿਲਦਾ ਹੈ। ਇਸ ਤੋਂ ਇਲਾਵਾ ਇਸ 'ਚ 7.6 ਇੰਚ ਦੀ QXGA+ ਡਾਇਨੈਮਿਕ ਏਮੋਲੇਡ 2ਐਕਸ ਇਨਫਿਨੀਟੀ ਫਲੇਸ ਪ੍ਰਾਈਮਰੀ ਡਿਸਪਲੇਅ ਹੈ ਜਿਸ ਦਾ ਸਕਰੀਨ ਰੈਜੋਲਿਉਸ਼ਨ 2208x1768 ਪਿਕਸਲ ਹੈ। ਉਥੇ ਦੂਜੀ ਡਿਸਪਲੇਅ 6.2 ਇੰਚ ਦੀ ਐੱਚ.ਡੀ.+ਡਾਇਨੈਮਿਕ ਏਮੋਲੇਡ 2ਐਕਸ ਹੈ। ਹਾਲਾਂਕਿ ਪ੍ਰੋਸੈਸਰ ਦੇ ਨਾਂ ਦੇ ਬਾਰੇ 'ਚ ਕੰਪਨੀ ਨੇ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ ਪਰ ਉਮੀਦ ਕੀਤੀ ਜਾ ਰਹੀ ਹੈ ਕਿ ਇਸ 'ਚ ਸਨੈਪਡਰੈਗਨ 888 ਪ੍ਰੋਸੈਸਰ ਹੋਵੇਗਾ। ਫੋਨ 'ਚ 12ਜੀ.ਬੀ. ਤੱਕ ਰੈਮ ਅਤੇ 512ਜੀ.ਬੀ. ਤੱਕ ਦੀ ਸਟੋਰੇਜ਼ ਮਿਲੇਗੀ।

ਇਹ ਵੀ ਪੜ੍ਹੋ :ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੈਣ ਤੋਂ ਬਾਅਦ ਵੀ ਕੇਰਲ 'ਚ 40 ਹਜ਼ਾਰ ਤੋਂ ਵਧੇਰੇ ਲੋਕ ਕੋਰੋਨਾ ਇਨਫੈਕਟਿਡ

PunjabKesari

ਕੈਮਰਾ
ਗੱਲ ਕਰੀਏ ਕੈਮਰੇ ਦੀ ਤਾਂ ਇਸ 'ਚ ਟ੍ਰਿਪਲ ਰੀਅਰ ਕੈਮਰਾ ਸੈਟਅਪ ਹੈ ਜਿਸ 'ਚ ਪ੍ਰਾਈਮਰੀ ਲੈਂਸ 12 ਮੈਗਾਪਿਕਸਲ ਦਾ ਹੈ ਜਿਸ ਦਾ ਅਪਰਚਰ ਐੱਫ/1.8 ਹੈ। ਇਸ ਦੇ ਨਾਲ ਹੀ ਆਪਟੀਕਲ ਇਮੇਜ ਸਟੈਬਲਾਈਜੇਸ਼ਨ (ਓ.ਆਈ.ਐੱਸ.) ਦਾ ਸਪੋਰਟ ਹੈ। ਦੂਜਾ ਲੈਂਸ 12 ਮੈਗਾਪਿਕਸਲ ਦਾ ਅਲਟਰਾ ਵਾਇਡ ਅਤੇ ਤੀਸਰਾ 12 ਮੈਗਾਪਿਕਸਲ ਦਾ ਟੈਲੀਫੋਟੋ ਲੈਂਸ ਹੈ ਜਿਸ ਦੇ ਨਾਲ ਡਿਊਲ ਓ.ਆਈ.ਐੱਸ. ਅਤੇ 2ਐਕਸ ਆਪਟੀਕਲ ਜ਼ੂਮ ਤੋਂ ਇਲਾਵਾ ਐੱਚ.ਡੀ.ਆਰ.10+ਰਿਕਾਡਿੰਗ ਦਾ ਸਪੋਰਟ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਇਸ 'ਚ 10 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ ਅਤੇ ਇਸ 'ਚ ਅੰਡਰ ਡਿਸਪਲੇਅ ਕੈਮਰਾ ਹੈ। ਫੋਨ 'ਚ ਸਾਈਡ ਮਾਊਂਟੇਡ ਫਿੰਗਰਪ੍ਰਿੰਟ ਸੈਂਸਰ ਹੈ। ਇਸ 'ਚ 4400 ਐੱਮ.ਏ.ਐੱਚ. ਦੀ ਡਿਊਲ ਬੈਟਰੀ ਹੈ ਜਿਸ ਨੂੰ ਵਾਇਰ ਅਤੇ ਵਾਇਰਲੈੱਸ ਦੋਵਾਂ ਚਾਰਿਜੰਗ ਦਾ ਸਪੋਰਟ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ :ਪੁਰਤਗਾਲ ਨੇ 12 ਤੋਂ 15 ਸਾਲ ਦੇ ਬੱਚਿਆਂ ਲਈ ਟੀਕਿਆਂ ਨੂੰ ਦਿੱਤੀ ਮਨਜ਼ੂਰੀ

Samsung Galaxy Z Flip 3 ਦੇ ਸਪੈਸੀਫਿਕੇਸ਼ਨਸ
Samsung Galaxy Z Flip 3 'ਚ ਵੀ ਐਂਡ੍ਰਾਇਡ 11 ਆਧਾਰਿਤ  One UI ਮਿਲਦਾ ਹੈ। ਇਸ ਤੋਂ ਇਲਾਵਾ ਇਸ 'ਚ 6.7 ਇੰਚ ਦੀ ਫੁਲ ਐੱਚ.ਡੀ. ਪਲੱਸ ਏਮੋਲੇਡ 2ਐਕਸ ਇਨਫਿਨੀਟੀ ਫਲੇਸ ਪ੍ਰਾਈਮਰੀ ਡਿਸਪਲੇਅ ਹੈ ਜਿਸ ਦਾ ਸਕਰੀਨ ਰੈਜੋਲਿਉਸ਼ਨ 1080x2640 ਪਿਕਸਲ ਹੈ। ਉਥੇ ਦੂਜੀ ਡਿਸਪਲੇਅ 1.9 ਇੰਚ ਦੀ ਹੈ। ਹਾਲਾਂਕਿ ਪ੍ਰੋਸੈਸਰ ਦੇ ਨਾਂ ਦੇ ਬਾਰੇ 'ਚ ਕੰਪਨੀ ਨੇ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ ਪਰ ਉਮੀਦ ਕੀਤੀ ਜਾ ਰਹੀ ਹੈ ਕਿ ਇਸ 'ਚ ਸਨੈਪਡਰੈਗਨ 888 ਪ੍ਰੋਸੈਸਰ ਹੋਵੇਗਾ। ਫੋਨ 'ਚ 12ਜੀ.ਬੀ. ਤੱਕ ਰੈਮ ਅਤੇ 512ਜੀ.ਬੀ. ਤੱਕ ਦੀ ਸਟੋਰੇਜ਼ ਮਿਲੇਗੀ।

PunjabKesari

ਕੈਮਰਾ
Samsung Galaxy Z Flip 3 'ਚ ਡਿਊਲ ਰੀਅਰ ਕੈਮਰਾ ਸੈਟਅਪ ਹੈ ਜਿਸ 'ਚ ਪ੍ਰਾਈਮਰੀ ਲੈਂਸ 12 ਮੈਗਾਪਿਕਸਲ ਦਾ ਅਲਟਰਾ ਵਾਇਡ ਸੈਂਸਰ ਹੈ ਜਿਸ ਦਾ ਅਪਰਚਰ ਐੱਫ/1.8 ਹੈ ਅਤੇ ਇਸ ਦੇ ਨਾਲ ਹੀ ਓ.ਆਈ.ਐੱਸ. ਦਾ ਸਪੋਰਟ ਹੈ। ਦੂਜਾ ਲੈਂਸ 12 ਮੈਗਾਪਿਕਸਲ ਦਾ ਅਲਟਰਾ ਵਾਇਡ ਸੈਂਸਰ ਹੈ। ਵੀਡੀਓ ਕਾਲਿੰਗ ਅਤੇ ਸੈਲਫੀ ਲਈ ਇਸ 'ਚ 10 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 3300 ਐੱਮ.ਏ.ਐੱਚ. ਦੀ ਡਿਊਲ ਬੈਟਰੀ ਮਿਲੇਗੀ ਜੋ ਕਿ 15 ਵਾਟ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।

ਇਹ ਵੀ ਪੜ੍ਹੋ :ਸੈਮਸੰਗ ਨੇ ਲਾਂਚ ਕੀਤੀਆਂ ਦੋ ਨਵੀਆਂ ਸਮਾਰਟਵਾਚ, ਜਾਣੋ ਕੀਮਤ ਤੇ ਫੀਚਰਸ

PunjabKesari


Karan Kumar

Content Editor

Related News