ਸੈਮਸੰਗ ਨੇ ਲਾਂਚ ਕੀਤੀ ਪਾਵਰਫੁਲ 4TB ਟੀ-7 ਸ਼ੀਲਡ ਪੋਰਟੇਬਲ SSD
Friday, Mar 31, 2023 - 11:07 AM (IST)
ਗੈਜੇਟ ਡੈਸਕ- ਭਾਰਤ ਦੇ ਸਭ ਤੋਂ ਵੱਡੇ ਕੰਜ਼ਿਊਮਰ ਇਲੈਕਟ੍ਰਾਨਿਕਸ ਬ੍ਰਾਂਡ ਸੈਮਸੰਗ ਨੇ ਆਪਣੇ ਤਾਜ਼ਾ ਐਕਸਟਰਨਲ ਸਟੋਰੇਜ ਡਿਵਾਈਸ ਪੀ. ਐੱਸ. ਐੱਸ. ਡੀ. (ਪੋਰਟੇਬਲ ਸਾਲਿਡ ਸਟੇਟ ਡਰਾਈਵ) ਟੀ-7 ਸ਼ੀਲਡ ਨੂੰ ਪੇਸ਼ ਕਰ ਦਿੱਤਾ ਹੈ। ਖੂਬਸੂਰਤ ਸਲੀਕ ਡਿਜ਼ਾਈਨ ’ਚ ਆਉਣ ਵਾਲੇ ਪੀ. ਐੱਸ. ਐੱਸ. ਡੀ. ਟੀ-7 ਸ਼ੀਲਡ ਨੂੰ 4 ਟੀ. ਬੀ. ਸਟੋਰੇਜ ਨਾਲ ਪੇਸ਼ ਕੀਤਾ ਗਿਆ ਹੈ। ਇਸ ਦੀ ਸ਼ਾਨਦਾਰ ਸਪੀਡ ਅਤੇ ਡਿਊਰੇਬਿਲਿਟੀ ਇਸ ਨੂੰ ਦੂਜੇ ਪ੍ਰਾਜੈਕਟ ਤੋਂ ਵੱਖ ਬਣਾਉਂਦੀ ਹੈ। ਇਸ ਦੀ ਵੱਧ ਤੋਂ ਵੱਧ ਰੀਡ ਸਪੀਡ 1,050 ਐੱਮ. ਬੀ. ਪ੍ਰਤੀ ਸਕਿੰਟ ਤੱਕ ਪਹੁੰਚ ਸਕਦੀ ਹੈ। ਇਸ ਦਾ ਆਕਾਰ ਕਿਸੇ ਆਮ ਕ੍ਰੈਡਿਟ ਕਾਰਡ ਜਿੰਨਾ ਕੰਪੈਕਟ ਹੈ। ਪੀ. ਐੱਸ. ਐੱਸ. ਡੀ. ਟੀ-7 ਸ਼ੀਲਡ ਅਸਲ ’ਚ ਉਨ੍ਹਾਂ ਕ੍ਰਿਏਟਿਵ ਪ੍ਰੋਫੈਸ਼ਨਲਸ ਅਤੇ ਐਡਵੈਂਚਰ ਦੇ ਸ਼ੌਕੀਨਾਂ ਲਈ ਇਕ ਸ਼ਾਨਦਾਰ ਪ੍ਰੋਡਕਟ ਹੈ ਜੋ ਹਮੇਸ਼ਾ ਇੱਥੇ ਤੋਂ ਉੱਥੇ ਘੁੰਮਦੇ ਰਹਿੰਦੇ ਹਨ।
ਪੀ. ਐੱਸ. ਐੱਸ. ਡੀ. ਟੀ-7 ਸ਼ੀਲਡ ਵੇਟਿੰਗ ਦੇ ਸਮੇਂ ਨੂੰ ਕਾਫੀ ਹੱਦ ਤੱਕ ਘੱਟ ਕਰ ਦਿੰਦਾ ਹੈ, ਜਿਸ ਕਾਰਣ ਇਹ ਯੂਜ਼ਰਸ ਤੇਜ਼ੀ ਨਾਲ ਅਤੇ ਬਿਨਾਂ ਰੁਕਾਵਟ ਕੰਮ ਨਿਪਟਾ ਸਕਦੇ ਹਨ। ਇਹ ਲੰਬੇ ਸਮੇਂ ’ਚ ਲਗਾਤਾਰ ਬਿਹਤਰਰੀਨ ਪ੍ਰਫਾਰਮੈਂਸ ਮੁਹੱਈਆ ਕਰ ਸਕਦਾ ਹੈ, ਅਜਿਹੇ ’ਚ ਇਹ ਹਾਈ ਰੈਜੋਲਿਊਸ਼ਨ ਵਾਲੇ ਵੀਡੀਓ ਕੰਟੈਂਟ ਰਿਕਾਰਡਿੰਗ ਲਈ ਬਿਲਕੁੱਲ ਸਹੀ ਪ੍ਰੋਡਕਟ ਹੈ। ਇਸ ਦੀ ਮਦਦ ਨਾਲ 1 ਟੀ. ਬੀ. ਦੇ 12 ਕੇ ਰੈਜ਼ੋਲਿਊਸ਼ਨ ਵਾਲੇ ਵੀਡੀਓ ਨੂੰ ਇਕ ਸੋਰਸ ਤੋਂ ਦੂਜੇ ਡਿਵਾਈਸ ’ਚ ਟ੍ਰਾਂਸਫਰ ਕਰਨ ’ਚ ਲਗਭਗ 22 ਮਿੰਟ (50 ਫ੍ਰੇਮ ਪ੍ਰਤੀ ਸਕਿੰਟ 17:9 ਡੀ. ਸੀ. ਆਈ., 8:1 ਕੰਪ੍ਰੈਸ਼ਨ ਕੋਡੇਕ) ਲੱਗਣਗੇ।