ਸੈਮਸੰਗ ਨੇ ਲਾਂਚ ਕੀਤੇ ਨਵੇਂ Galaxy Fit, Galaxy Fit e ਫਿਟਨੈੱਸ ਬੈਂਡ

Thursday, Feb 21, 2019 - 11:41 AM (IST)

ਸੈਮਸੰਗ ਨੇ ਲਾਂਚ ਕੀਤੇ ਨਵੇਂ Galaxy Fit, Galaxy Fit e ਫਿਟਨੈੱਸ ਬੈਂਡ

ਗੈਜੇਟ ਡੈਸਕ- ਸਾਊਥ ਕੋਰਿਅਨ ਟੈਕਨਾਲੋਜੀ ਦਿੱਗਜ ਸੈਮਸੰਗ ਨੇ ਆਪਣੇ ਫਲੈਗਸ਼ਿਪ ਸਮਾਰਟਫੋਨਸ ਦੇ ਨਾਲ ਵਿਅਰੇਬਲਸ ਵੀ ਲਾਂਚ ਕਰ ਦਿੱਤੇ ਹਨ। ਗਲੈਕਸੀ ਫਿੱਟ ਤੇ ਗਲੈਕਸੀ ਫਿੱਟ ਈ ਐਕਵਟੀਵਿਟੀ ਟ੍ਰੈਕਰ ਸ਼ਾਮਲ ਹੈ। ਗਲੈਕਸੀ ਫਿੱਟ ਦੀ ਵਿਕਰੀ ਮਈ ਦੇ ਅਖੀਰ ਤੋਂ ਸ਼ੁਰੂ ਹੋਵੇਗੀ, ਹਾਲਾਂਕਿ ਕੰਪਨੀ ਨੇ ਲਾਂਚ ਦੇ ਦੌਰਾਨ ਗਲੈਕਸੀ ਫਿੱਟ ਦੀ ਵਿਕਰੀ ਦੀ ਤਾਰੀਕ ਦਾ ਖੁਲਾਸਾ ਨਹੀਂ ਹੋਇਆ ਹੈ।PunjabKesari ਗਲੈਕਸੀ ਫਿੱਟ ਤੇ ਗਲੈਕਸੀ ਫਿੱਟ ਈ
ਸੈਮਸੰਗ ਨੇ ਗਲੈਕਸੀ ਵਾਚ ਦੇ ਨਾਲ ਫਿਟਨੈੱਸ ਬੈਂਡ ਗਲੈਕਸੀ ਫਿੱਟ ਤੇ ਗਲੈਕਸੀ ਫਿੱਟ ਈ ਵੀ ਲਾਂਚ ਕੀਤਾ ਹੈ। ਇਹ ਸਿੰਪਲ ਹੈ ਤੇ ਫਿਟਨੈੱਸ ਬੈਂਡ 'ਚ ਦਿੱਤੀ ਜਾਣ ਵਾਲੀ ਤਮਾਮ ਖੂਬੀਆਂ ਇਸ 'ਚ ਮੌਜੂਦ ਹਨ। ਇਹ ਹਲਕਾ ਹੈ ਅਤੇ ਇਹ ਮੋਸ਼ਨ ਡਿਟੈਕਟ ਕਰ ਸਕਦੇ ਹਨ। ਚੱਲ ਰਹੇ ਹੋਵੋ ਜਾਂ ਬਾਈਕ ਚੱਲਾ ਰਹੇ ਹੋ ਕੰਪਨੀ ਨੇ ਦਾਅਵਾ ਕੀਤਾ ਹੈ ਇਸ ਨੂੰ ਇਹ ਸਟੀਕ ਡਿਟੈਕਟ ਕਰਦਾ ਹੈ। ਕੁੱਲ ਮਿਲਾ ਕੇ 90 ਤਰ੍ਹਾਂ ਦੀ ਐਕਟੀਵਿਟੀ 'ਚੋਂ ਤੁਸੀਂ ਸਿਲੈਕਟ ਕਰ ਸਕਦੇ ਹੋ।PunjabKesari ਫਿਟਨੈੱਸ ਟ੍ਰੈਕਰ ਦੇ ਸਪੈਸੀਫਿਕੇਸ਼ਨਸ ਦੀ ਗੱਲ ਕਰੀਏ ਤਾਂ ਗਲੈਕਸੀ ਫਿੱਟ 'ਚ 0.95 ਇੰਚ ਦੀ AMOLED ਸਕ੍ਰੀਨ ਦਿੱਤੀ ਗਈ ਹੈ। ਦੂੱਜੇ ਵੇਰੀਐਂਟ ਗਲੈਕਸੀ ਫਿੱਟ ਈ 'ਚ 0.74 ਇੰਚ ਦੀ PMOLED ਡਿਸਪਲੇ ਦਿੱਤੀ ਗਈ ਹੈ। ਇਹ ਬਲੈਕ ਤੇ ਸਿਲਵਰ ਕਲਰ ਵੇਰੀਐਂਟ 'ਚ ਮਿਲਦੀ ਹੈ। ਜਦ ਕਿ ਫਿੱਟ ਈ 'ਚ ਤਿੰਨ ਕਲਰ ਵੇਰੀਐਂਟਸ ਹਨ, ਇਨ੍ਹਾਂ 'ਚ ਬਲੈਕ, ਵਾਈਟ ਤੇ ਯੈਲੋ ਹਨ। ਇਸ ਫਿਟਨੈੱਸ ਟ੍ਰੈਕਰ 'ਚ Realtime OS ਦਿੱਤਾ ਗਿਆ ਹੈ ਤੇ ਇਸ 'ਚ ਹਾਰਟ ਰੇਟ ਸੈਂਸਰ ਵੀ ਹੈ ਤੇ ਇਹ 51“M ਵਾਟਰ ਰੇਜਿਸਟੇਂਟ ਵੀ ਹੈ। 

ਕੀਮਤ
ਗਲੈਕਸੀ ਫਿੱਟ ਦੀ ਕੀਮਤ ਅਮਰੀਕਾ 'ਚ 99 ਡਾਲਰ ਹੈ (ਲਗਭਗ 7000 ਰੁਪਏ) ਇਸ ਦੀ ਵਿਕਰੀ 31 ਮਈ ਤੋਂ ਸ਼ੁਰੂ ਹੋਵੇਗੀ। ਫਿਲਹਾਲ ਗਲੈਕਸੀ ਫਿੱਟ ਈ ਦੀਆਂ ਕੀਮਤਾਂ ਦਾ ਪਤਾ ਨਹੀਂ ਹੈ।PunjabKesari


Related News