ਸੈਮਸੰਗ ਦੇ ਇਸ ਫੋਨ ’ਤੇ ਮਿਲ ਰਹੀ ਹੈ 9 ਹਜ਼ਾਰ ਰੁਪਏ ਤੱਕ ਦੀ ਛੋਟ
Tuesday, Oct 27, 2020 - 09:23 PM (IST)

ਗੈਜੇਟ ਡੈਸਕ—ਸੈਮਸੰਗ ਗਲੈਕਸੀ ਐੱਸ20 ਐੱਫ.ਈ. ’ਤੇ ਸੈਮਸੰਗ ਨੇ ਆਕਰਸ਼ਕ ਡਿਸਕਾਊਂਟ ਦੇਣ ਦਾ ਐਲਾਨ ਕੀਤਾ ਹੈ। ਸਪੈਸ਼ਲ ਫੈਸਟਿਵ ਆਫਰ ਤਹਿਤ ਦੱਖਣੀ ਕੋਰੀਆਈ ਕੰਪਨੀ ਸੈਮਸੰਗ ਗਲੈਕਸੀ ਐੱਸ20 ਫੈਨ ਐਡੀਸ਼ਨ ’ਤੇ 9000 ਰੁਪਏ ਤੱਕ ਛੋਟ ਦਿੱਤੀ ਦੇ ਰਹੀ ਹੈ। ਮੰਗਲਵਾਰ ਨੂੰ ਕੰਪਨੀ ਨੇ ਜਾਣਕਾਰੀ ਦਿੱਤੀ ਕਿ ਇਹ ਡਿਸਕਾਊਂਟ ਆਫਰ ਸੈਮਸੰਗ ਗਲੈਕਸੀ ਐੱਸ20 ਐੱਫ.ਈ. ਦੇ 128ਜੀ.ਬੀ. ਅਤੇ 256ਜੀ.ਬੀ. ਦੋਵਾਂ ਵੇਰੀਐਂਟ ’ਤੇ ਉਪਲੱਬਧ ਹੈ। ਇਸ ਦਾ ਫਾਇਦਾ ਰਿਟੇਲ ਸਟੋਰਸ ਤੋਂ ਇਲਾਵਾ ਈ-ਕਾਮਰਸ ਵੈੱਬਸਾਈਟ ਅਤੇ ਸੈਮਸੰਗ ਇੰਡੀਆ ਦੇ ਆਨਲਾਈਨ ਸਟੋਰ ਤੋਂ ਲਿਆ ਜਾ ਸਕਦਾ ਹੈ। ਦੱਸ ਦੇਈਏ ਕਿ ਕੰਪਨੀ ਨੇ ਇਸ ਮਹੀਨੇ ਗਲੈਕਸੀ ਐੱਸ.20 ਐੱਫ.ਈ. ਨੂੰ ਭਾਰਤ ’ਚ ਲਾਂਚ ਕੀਤਾ ਸੀ।
ਕੀਮਤ ਤੇ ਆਫਰਜ਼
ਸਪੈਸ਼ਲ ਫੈਸਟਿਵ ਆਫਰ ਤਹਿਤ ਸੈਸਮੰਗ ਗਲੈਕਸੀ ਐੱਸ20 ਐੱਫ.ਈ. ’ਤੇ 5 ਹਜ਼ਾਰ ਰੁਪਏ ਦਾ ਇੰਸਟੈਂਟ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਐੱਚ.ਡੀ.ਐੱਫ.ਸੀ. ਬੈਂਕ ਕਾਰਡ ਯੂਜ਼ਰਸ 4 ਹਜ਼ਾਰ ਰੁਪਏ ਦਾ ਵਾਧੂ ਇੰਸਟੈਂਟ ਕੈਸ਼ਬੈਕ ਵੀ ਪਾ ਸਕਦੇ ਹਨ। ਇਨ੍ਹਾਂ ਆਫਰਜ਼ ਨਾਲ ਗਲੈਕਸੀ ਸੀਰੀਜ਼ ਦੇ ਇਸ ਫੋਨ ਦੇ 128ਜੀ.ਬੀ. ਸਟੋਰੇਜ਼ ਵੇਰੀਐਂਟ ਦੀ ਪ੍ਰਭਾਵੀ ਕੀਮਤ 40,999 ਰੁਪਏ ਰਹਿ ਜਾਂਦੀ ਹੈ। ਉੱਥੇ 256ਜੀ.ਬੀ. ਸਟੋਰੇਜ਼ ਵੇਰੀਐਂਟ 44,999 ਰੁਪਏ ’ਚ ਖਰੀਦਿਆ ਜਾ ਸਕਦਾ ਹੈ।
ਕੰਪਨੀ ਫੋਨ ਖਰੀਦਣ ’ਤੇ ਸੈਮਸੰਗ ਕੇਅਰ+ਸਰਵਿਸ ’ਤੇ ਵੀ 50 ਫੀਸਦੀ ਛੋਟ ਦੇ ਰਹੀ ਹੈ। ਇਸ ਸਰਵਿਸ ’ਚ ਗਾਹਕਾਂ ਨੂੰ ਐਕਸੀਡੈਂਟਲ ਅਤੇ ਲਿਕਵਿਡ ਡੈਮੇਜ ਪ੍ਰੋਟੈਕਸ਼ਨ ਪਲਾਨ ਮਿਲਦਾ ਹੈ। ਇਹ ਡਿਸਕਾਊਂਟ ਅਤੇ ਆਫਰਜ਼ 17 ਨਵੰਬਰ ਤੱਕ ਮਿਲਣਗੇ। ਇਸ ਤੋਂ ਇਲਾਵਾ ਐਮਾਜ਼ੋਨ ਇੰਡੀਆ ਅਤੇ ਸੈਮਸੰਗ ਇੰਡੀਆ ਆਨਲਾਈਨ ਸਟੋਰੇਸ ’ਤੇ ਐਕਸਚੇਂਜ ਆਫਰਸ ਵੀ ਦਿੱਤੇ ਜਾ ਰਹੇ ਹਨ। ਗਲੈਕਸੀ ਐੱਸ20 ਐੱਫ.ਈ ਦੇ 128ਜੀ.ਬੀ. ਸਟੋਰੇਜ਼ ਵੇਰੀਐਂਟ ਨੂੰ ਦੇਸ਼ ’ਚ 49,999 ਰੁਪਏ ਜਦਕਿ 256ਜੀ.ਬੀ. ਸਟੋਰੇਜ਼ ਵੇਰੀਐਂਟ ਨੂੰ 53,999 ਰੁਪਏ ’ਚ ਲਾਂਚ ਕੀਤਾ ਗਿਆ ਹੈ।
ਸਪੈਸੀਫਿਕੇਸ਼ਨਸ
ਸੈਮਸੰਗ ਗਲੈਕਸੀ ਐੱਸ20 ਐੱਫ.ਈ. ਕੰਪਨੀ ਦੇ ਫਲੈਗਸ਼ਿਪ ਫੋਨ ਗਲੈਕਸੀ ਐੱਸ20 ਦਾ ਲੋਅਰ ਵਰਜ਼ਨ ਹੈ। ਫੋਨ ’ਚ 6.5 ਇੰਚ ਫੁਲ ਐੱਚ.ਡੀ. (1080x2400 ਪਿਕਸਲ) ਸੁਪਰ ਏਮੋਲੇਡ ਇਨਫਿਨਿਟੀ-ਓ ਡਿਸਪਲੇਅ ਦਿੱਤੀ ਗਈ ਹੈ। ਫੋਨ ’ਚ ਆਕਟਾ-ਕੋੋਰ ਐਕਸੀਨੋਸ 990 ਪ੍ਰੋਸੈਸਰ ਅਤੇ 8ਜੀ.ਬੀ. ਰੈਮ ਦਿੱਤੀ ਗਈ ਹੈ। ਫੋਨ 128ਜੀ.ਬੀ. ਅਤੇ 256ਜੀ.ਬੀ. ਇੰਟਰਨਲ ਸਟੋਰੇਜ਼ ਵਿਕਲਪ ਮਿਲਦੇ ਹਨ।
ਫੋਟੋਗ੍ਰਾਫੀ ਲਈ ਗਲੈਕਸੀ ਐੱਸ20 ਐੱਫ.ਈ. ’ਚ ਟ੍ਰਿਪਲ ਰੀਅਰ ਕੈਮਰਾ ਸੈਟਅਪ ਦਿੱਤਾ ਗਿਆ ਹੈ। ਵੀਡੀਓ ਕਾਲਿੰਗ ਅਤੇ ਸੈਲਫੀ ਲਈ ਇਸ ’ਚ 32 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਸੈਮਸੰਗ ਦਾ ਇਹ ਫੋਨ ਐਂਡ੍ਰਾਇਡ 10 ਬੇਸਡ ਵਨ ਯੂ.ਆਈ. 2.0 ’ਤੇ ਚੱਲਦਾ ਹੈ। ਫੋਨ ਨੂੰ ਪਾਵਰ ਦੇਣ ਲਈ ਇਸ ’ਚ 4500 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ ਜੋ 15 ਵਾਟ ਫਾਸਟ ਚਾਰਜਿੰਗ ਸਪੋਰਟ ਕਰਦੀ ਹੈ। ਬੈਟਰੀ ਵਾਇਰਲੈੱਸ ਚਾਰਜਿੰਗ ਸਪੋਰਟ ਨਾਲ ਵੀ ਆਉਂਦੀ ਹੈ।