ਸੈਮਸੰਗ ਲਿਆ ਰਹੀ ਹੈ M ਸੀਰੀਜ਼ ਦਾ ਨਵਾਂ ਸਮਾਰਟਫੋਨ, ਜਾਣੋ ਕਦੋਂ ਹੋਵੇਗਾ ਲਾਂਚ
Thursday, Jun 11, 2020 - 12:03 AM (IST)

ਗੈਜੇਟ ਡੈਸਕ—ਸੈਮਸੰਗ ਆਪਣੀ ਮਸ਼ਹੂਰ 'ਐੱਮ' ਸੀਰੀਜ਼ ਲਾਈਨਅਪ ਤਹਿਤ ਨਵਾਂ ਸਮਾਰਟਫੋਨ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਹੁਣ ਗੀਕਬੈਂਚ ਡਾਟਾਬੇਸ 'ਤੇ ਇਕ ਨਵਾਂ ਮਾਡਲ ਨਜ਼ਰ ਆਇਆ ਹੈ ਜਿਸ ਦਾ ਕੋਡੇਨਮ SM-M515F ਹੈ। ਇਹ ਫੋਨ ਸੈਮਸੰਗ ਗਲੈਕਸੀ M51 (Samsung Galaxy M51) ਹੈ। ਗਲੈਕਸੀ M51 ਐਂਡ੍ਰਾਇਡ 10 ਅਤੇ ਆਕਟਾ ਕੋਰ ਸਨੈਪਡਰੈਗਨ 675 ਪ੍ਰੋਸੈਸਰ ਨਾਲ ਲਾਂਚ ਹੋ ਸਕਦਾ ਹੈ।
ਸੰਭਾਵਿਤ ਕੀਮਤ
ਇਸ ਫੋਨ ਦੀ ਕੀਮਤ ਦੇ ਬਾਰੇ 'ਚ ਕੰਪਨੀ ਵੱਲੋਂ ਅਜੇ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ ਪਰ ਅਜੇ ਤੱਕ ਮਿਲੀ ਜਾਣਕਾਰੀ ਮੁਤਾਬਕ ਇਸ ਫੋਨ ਦੀ ਕੀਮਤ 300 ਡਾਲਰ ਭਾਵ ਲਗਭਗ 22,600 ਰੁਪਏ ਹੋ ਸਕਦੀ ਹੈ।
ਸਪੈਸੀਫਿਕੇਸ਼ਨਸ
ਇਕ ਹੋਰ ਰਿਪੋਰਟ ਮੁਤਾਬਕ ਗਲੈਕਸੀ ਐੱਮ51 ਕੰਪਨੀ ਦੇ ਗਲੈਕਸੀ ਏ51 ਦਾ ਨਵਾਂ ਵਰਜ਼ਨ ਹੋਵੇਗਾ, ਜੋ ਹਾਰਡਵੇਅਰ ਅਤੇ ਡਿਜ਼ਾਈਨ 'ਚ ਕੀਤੇ ਗਏ ਕੁਝ ਬਦਲਾਅ ਨਾਲ ਲਿਆਇਆ ਜਾਵੇਗਾ। ਇਸ 'ਚ 128ਜੀ.ਬੀ. ਦੀ ਇੰਟਰਨਲ ਸਟੋਰੇਜ਼ ਦਿੱਤੀ ਜਾਵੇਗੀ। ਦੱਸ ਦੇਈਏ ਕਿ ਗਲੈਕਸੀ ਏ51 ਨੂੰ ਜਨਵਰੀ 'ਚ ਲਾਂਚ ਕੀਤਾ ਗਿਆ ਸੀ। ਇਸ 'ਚ 6.5 ਇੰਚ ਦੀ ਸੁਪਰ ਏਮੋਲੇਡ ਫੁਲ ਐੱਚ.ਡੀ.+ ਡਿਸਪਲੇਅ ਦਿੱਤੀ ਗਈ ਸੀ।
ਇਸ 'ਚ Exynos 9611 ਪ੍ਰੋਸੈਸਰ, 6ਜੀ.ਬੀ. ਰੈਮ ਅਤੇ ਕਵਾਡ ਰੀਅਰ ਕੈਮਰਾ ਮਿਲਦਾ ਹੈ। ਗਲੈਕਸੀ ਐੱਮ51 ਦੀ ਭਾਰਤ 'ਚ ਲਾਂਚਿੰਗ ਜੁਲਾਈ 2020 'ਚ ਹੋਵੇਗੀ। ਇਹ ਕੰਪਨੀ ਪਹਿਲੇ ਹੀ ਕਨਫਰਮ ਕਰ ਚੁੱਕੀ ਹੈ। ਭਾਵ ਆਉਣ ਵਾਲੇ ਹਫਤਿਆਂ 'ਚ ਇਸ ਫੋਨ ਦੇ ਬਾਰੇ 'ਚ ਕੋਈ ਨਵੀਂ ਜਾਣਕਾਰੀ ਸਾਹਮਣੇ ਆਉਣ ਵਾਲੀ ਹੈ।