ਸੈਮਸੰਗ ਨੇ ਡਾਟਾ ਸੇਵਿੰਗ ਲਈ Max ਐਪ ਕੀਤਾ ਪੇਸ਼

Thursday, Mar 01, 2018 - 10:36 AM (IST)

ਸੈਮਸੰਗ ਨੇ ਡਾਟਾ ਸੇਵਿੰਗ ਲਈ Max ਐਪ ਕੀਤਾ ਪੇਸ਼

ਜਲੰਧਰ-ਦੱਖਣੀ ਕੋਰਿਆਈ ਕੰਪਨੀ ਸੈਮਸੰਗ ਨੇ ਹੁਣ ਆਪਣੇ ਯੂਜ਼ਰਸ ਲਈ ਨਵੇਂ ਮੈਕਸ ਐਪ ਨੂੰ ਰੋਲ ਆਊਟ ਕਰਨਾ ਸ਼ੁਰੂ ਕਰ ਦਿੱਤਾ ਹੈ। Dattally ਐਪ ਦੀ ਤਰ੍ਹਾਂ ਕੰਮ ਕਰਨ ਦੇ ਨਾਲ ਸੈਮਸੰਗ Max ਐਪ ਇਸ ਦਾ ਮੁਕਾਬਲਾ ਕਰੇਗਾ। Dattally ਐਪ ਨੂੰ ਗੂਗਲ ਨੇ ਪਿਛਲੇ ਸਾਲ ਦੇ ਅਖੀਰਲੇ ਮਹੀਨੇ 'ਚ ਡਾਟਾ ਦੀ ਖਪਤ ਨੂੰ ਟ੍ਰੈਕ ਕਰਨ ਲਈ ਪੇਸ਼ ਕੀਤਾ ਗਿਆ ਸੀ।

 

ਵਿਸ਼ੇਸ਼ ਤੌਰ 'ਤੇ ਭਾਰਤੀ ਯੂਜ਼ਰਸ ਨੂੰ ਧਿਆਨ 'ਚ ਰੱਖਦੇ ਹੋਏ ਸੈਮਸੰਗ Max ਐਪ ਨੂੰ ਲਾਂਚ ਕੀਤਾ ਗਿਆ ਹੈ। ਇਹ ਪਲੇਅ ਸਟੋਰ 'ਚੇ ਮੁਫਤ ਡਾਊਨਲੋਡ ਲਈ ਉਪਲੱਬਧ ਹੈ, ਪਰ ਸਿਰਫ ਸੈਮਸੰਗ ਸਮਾਰਟਫੋਨ ਯੂਜ਼ਰਸ ਹੀ ਇਸ ਐਪ ਨੂੰ ਡਾਊਨਲੋਡ ਕਰ ਸਕਣਗੇ। ਭਾਰਤ 'ਚ ਗਲੈਕਸੀ A ਅਤੇ ਗਲੈਕਸੀ J ਸੀਰੀਜ਼ ਸਮਾਰਟਫੋਨ 'ਚ ਐਪ ਪਹਿਲਾਂ ਤੋਂ ਲੋਡ ਹੋ ਕੇ ਆਵੇਗਾ।

 

ਸੈਮਸੰਗ ਮੈਕਸ ਅਤੇ ਗੂਗਲ Dattally ਐਪ ਪੂਰੀ ਤਰ੍ਹਾਂ ਇਕੋ ਵਰਗੇ ਨਹੀਂ ਹਨ। ਇਸ 'ਚ Dattally ਐਪ ਇਕ ਡਾਟਾ ਮੈਨੇਜਮੈਂਟ ਐਪ ਤੋਂ ਕਿਤੇ ਜਿਆਦਾ ਹੈ। ਸੈਮਸੰਗ ਮੈਕਸ 'ਚ ਐਡੀਸ਼ਨਲ ਡਾਟਾ ਸੇਵਿੰਗ ਟੂਲਜ਼ ਹਨ। ਇਹ ਸਭ ਤੋਂ ਪਹਿਲਾਂ ਉਨ੍ਹਾਂ ਐਪ ਦੀ ਪਹਿਚਾਣ ਕਰਦਾ ਹੈ, ਜੋ ਜਿਆਦਾ ਡਾਟਾ ਬਰਬਾਦ ਕਰਨ ਲਈ ਜਿੰਮੇਵਾਰ ਹਨ।

 

ਜਿਵੇ ਕਿ ਤੁਸੀਂ ਉਮੀਦ ਕਰਦੇ ਹੋ ਕਿ ਐਪ ਇਕ ਡਾਟਾ ਬਚਤ ਮੋਡ ਨਾਲ ਆਉਦਾ ਹੈ, ਜੋ ਸਾਰੇ ਐਪਸ ਦੇ ਡਾਟੇ ਖਪਤ ਪੈਟਰਨ ਨੂੰ ਟ੍ਰੈਕ ਕਰਦਾ ਹੈ। ਬੈਕਗਰਾਊਂਡ 'ਚ ਡਾਟੇ ਦੀ ਵਰਤੋਂ ਕਰਨ ਨਾਲ ਇਨ੍ਹਾਂ ਐਪਸ ਨੂੰ ਬਲਾਕ ਕਰ ਸਕਦੇ ਹੈ। ਸੈਮਸੰਗ Max 'ਚ ਡਾਟਾ ਸੇਵਿੰਗ ਮੋਡ ਹੋਣ 'ਤੇ ਐਪ ਆਟੋਮੈਟਕਲੀ ਰੂਪ ਨਾਲ ਅਸਲੀ ਸਮੇਂ 'ਚ ਤਸਵੀਰਾਂ , ਵੀਡੀਓ , ਆਡੀਓ ਫਾਇਲਾਂ ਅਤੇ ਵੈੱਬਪੇਜ ਨੂੰ ਕੰਪਰੈਸ਼ਡ ਕਰਦਾ ਹੈ। ਇਹ ਸਾਰੇ ਵੀਡੀਓ ਅਤੇ ਮਿਊਜ਼ਿਕ ਸਟ੍ਰੀਮਿੰਗ ਐਪਸ ਨਾਲ ਕੰਮ ਕਰਦਾ ਹੈ।


Related News