ਗੂਗਲ ਨੈਕਸਸ ਸਮਾਰਟਫੋਨ ਨੂੰ ਵੀ ਸਪੋਰਟ ਕਰੇਗੀ ਹੁਣ ਸੈਮਸੰਗ ਦੀ ਇੰਟਨੈੱਟ ਬ੍ਰਾਊਜ਼ਰ ਐਪਲੀਕੇਸ਼ਨ

Thursday, Mar 09, 2017 - 01:25 PM (IST)

ਗੂਗਲ ਨੈਕਸਸ ਸਮਾਰਟਫੋਨ ਨੂੰ ਵੀ ਸਪੋਰਟ ਕਰੇਗੀ ਹੁਣ ਸੈਮਸੰਗ ਦੀ ਇੰਟਨੈੱਟ ਬ੍ਰਾਊਜ਼ਰ ਐਪਲੀਕੇਸ਼ਨ

ਜਲੰਧਰ- ਸਾਊਥ ਕੋਰੀਅਨ ਕੰਪਨੀ ਨੇ ਸੈਮਸੰਗ ਨੇ ਗੂਗਲ ਪਲੇ ਸਟੋਰ ''ਤੇ ਆਪਣੀ ਇੰਟਰਨੈੱਟ ਬ੍ਰਾਊਜ਼ਰ ਐਪਲੀਕੇਸ਼ਨ ਪੇਸ਼ ਕੀਤੀ ਹੈ। ਇਹ ਪਹਿਲੀ ਵਾਰ ਹੈ ਜਦ ਸੈਮਸੰਗ ਨੇ ਬ੍ਰਾਊਜ਼ਰ ਨੂੰ ਆਪਣੇ ਸਮਾਰਟਫੋਨ  ਤੋਂ ਇਲਾਵਾ ਹੋਰ ਬਰੈਂਡ ਦੇ ਸਮਾਰਟਫੋਨ ਲਈ ਉਪਲੱਬਧ ਕਰਾਇਆ ਹੈ। ਕੰਪਨੀ ਮਤਾਬਕ ਸੈਮਸੰਗ ਇੰਟਰਨੈੱਟ ਬ੍ਰਾਊਜ਼ਰ ਐਪਲੀਕੇਸ਼ਨ ਸੈਮਸੰਗ ਸਾਰੇ ਸਮਾਰਟਫੋਨ ਨੂੰ ਸਪੋਰਟ ਕਰਨ ਤਂੋ ਇਲਾਵਾ ਗੂਗਲ ਨੈਕਸਸ ਫੋਨ ਨੂੰ ਵੀ ਸਪੋਰਟ ਕਰੇਗਾ। ਪਰ ਇਹ ਐ​ਪ ਕੇਵਲ ਐਂਡ੍ਰਾਇਡ 5.0 ਜਾਂ ਉਸ ਤੋਂ ਜ਼ਿਆਦਾ ਵਰਜ਼ਨ ''ਤੇ ਕੰਮ ਕਰੇਗਾ। ਫਿਲਹਾਲ ਇਹ ਐਪ ਅਜੇ ਸਾਰਿਆ ਦੇਸ਼ਾਂ ''ਚ ਉਪਲੱਬਧ ਨਹੀਂ ਹੈ।

ਗੂਗਲ ਪਲੇ ਸਟੋਰ ''ਤੇ ਮੌਜੂਦ ਇਸ ਐਪ ਨੂੰ ਫਿਲਹਾਲ ਬੀਟਾ ਵਰਜ਼ਨ ''ਚ ਇਸਤੇਮਾਲ ਕਰ ਸਕਦੇ ਹੋ। ਜਿਸ ''ਚ ਡਿਵੈੱਲਪਰਸ ਦੁਆਰਾ ਕਈ ਖਾਸ ਅਤੇ ਨਵੇਂ ਫੀਚਰਸ ਦਾ ਇਸਤੇਮਾਲ ਕੀਤਾ ਗਿਆ ਹੈ। ਜਿਸ ਤੋਂ ਬਾਅਦ ਉਪਯੋਗਕਰਤਾ ਸੈਮਸੰਗ ਇੰਟਰਨੈੱਟ ਬੀਟਾ ਨੂੰ ਇੰਸਟਾਲ ਕਰ ਕੇ ਨਵੇਂ ਫੀਚਰਸ ਦਾ ਅਨੰਦ ਉੱਠਾ ਸਕਦੇ ਹਨ ਪਰ ਲਾਂਚ ਕੀਤਾ ਗਿਆ ਨਵਾਂ ਬਰਾਊਜ਼ਰ ਫਿਲਹਾਲ ਸਾਰੇ ਸਮਾਰਟਫੋਨ ਨੂੰ ਸਪੋਰਟ ਕਰਣ ''ਚ ਸਮਰੱਥ ਨਹੀਂ ਹੈ। ਸੈਮਸੰਗ ਦਾ ਨਵਾਂ ਇੰਟਰਨੈੱਟ ਬਰਾਊਜ਼ਰ ਐਪ ਜਿੱਥੇ ਸੈਮਸੰਗ ਡਿਵਾਇਸ ਤੋਂ ਇਲਾਵਾ ਨੈਕਸਸ ਫੋਨ ਨੂੰ ਵੀ ਕਰੇਗਾ। ਉਥੇ ਹੀ ਇਸ ਐਪਲਿਕੇਸ਼ਨ ਦੇ ਬੀਟਾ ਵਰਜਨ ''ਚ ਬੇਹੱਦ ਹੀ ਖਾਸ ਫੀਚਰ 360 ਵੀਡੀਓ ਸਪੋਰਟ ਦਿੱਤਾ ਗਿਆ ਹੈ। ਜਿਸ ਦੀ ਮਦਦ ਨਾਲ ਯੂਜ਼ਰਸ ਬਿਨਾਂ ਗਿਅਰ ਵੀ-ਆਰ ਹੈੱਡਸੈੱਟ ਦੇ 360 ਡਿਗਰੀ ਵੀਡੀਓ ਨੂੰ ਵੇਖ ਸਕਦੇ ਹਨ।

ਇਸ ਬਰਾਊਜ਼ਰ ''ਚ ਉੱਚ ਸ਼੍ਰੇਣੀ ਦੀ ਸਕਿਓਰਿਟੀ ਇਸਤੇਮਾਲ ਕੀਤੀ ਗਈ ਹੈ ਅਤੇ ਇਸ ''ਚ ਯੂਜ਼ਰਸ ਨੂੰ ਬ੍ਰਾਉਜ਼ਰ ਐਕਸੇਸ ਕਰਨ ਲਈ ਆਪਣੀ ਪਹਿਚਾਣ ਦੱਸਣ ਦੀ ਲੋੜ ਨਹੀਂ ਹੈ। ਸਕਿਓਰਿਟੀ ਲਈ ਯੂਜ਼ਰਸ ਫਿੰਗਰਪ੍ਰਿੰਟ ਸੈਂਸਰ ਅਤੇ ਪਾਸਵਰਡ ਦੀ ਵਰਤੋਂ ਕਰ ਸਕਦੇ ਹਨ।


Related News