ਸੈਮਸੰਗ ਇੰਡੀਆ ਨੇ ਫੇਸਬੁੱਕ ਨਾਲ ਕੀਤੀ ਸਾਂਝੇਦਾਰੀ

05/21/2020 8:45:05 PM

ਗੈਜੇਟ ਡੈਸਕ—ਸੈਮਸੰਗ ਇੰਡੀਆ ਨੇ ਸੋਸ਼ਲ ਮੀਡੀਆ ਅਤੇ ਤਕਨਾਲੋਜੀ ਫਰਮ ਫੇਸਬੁੱਕ ਨਾਲ ਸਾਂਝੇਦਾਰੀ ਕੀਤੀ ਹੈ, ਜਿਸ ਦੇ ਤਹਿਤ ਆਫਲਾਈਨ ਰਿਟੇਲਰਸ ਨੂੰ ਡਿਜ਼ੀਟਲ ਬਣਾਇਆ ਜਾਵੇਗਾ। ਦੇਸ਼ 'ਚ ਆਪਣੀ ਤਰ੍ਹਾਂ ਦਾ ਪਹਿਲਾ ਅਤੇ ਸਭ ਤੋਂ ਵੱਡਾ ਅਭਿਆਨ ਹੈ। ਇਸ ਦੇ ਤਹਿਤ ਸੈਮਸੰਗ ਦੇ ਹਜ਼ਾਰਾਂ ਆਫਲਾਈਨ ਪਾਰਟਨਰਸ ਨੂੰ ਡਿਜ਼ੀਟਲ ਮਾਰਕੀਟਿੰਗ ਦੀ ਟ੍ਰੇਨਿੰਗ ਦਿੱਤੀ ਜਾਵੇਗੀ। ਉਨ੍ਹਾਂ ਨੂੰ ਵੱਡੀ ਗਿਣਤੀ 'ਚ ਗਾਹਕਾਂ ਤਕ ਪਹੁੰਚਾਉਣ ਦਾ ਤਰੀਕਾ ਦੱਸਿਆ ਜਾਵੇਗਾ।

ਇਹ ਟ੍ਰੇਨਿੰਗ ਉਪਭੋਗਤਾਵਾਂ ਨੂੰ ਉਤਪਾਦ ਦੀ ਜਾਣਕਾਰੀ ਹਾਸਲ ਕਰਨ ਅਤੇ ਉਨ੍ਹਾਂ ਨੂੰ ਆਪਣੇ ਸਥਾਨਕ ਰਿਟੇਲਰਸ ਦੇ ਸੋਸ਼ਲ ਮੀਡੀਆ ਪੇਜੇਸ ਨਾਲ ਗਲੈਕਸੀ ਸਮਾਰਟਫੋਨ ਖਰੀਦਣ 'ਚ ਮਦਦ ਕਰੇਗਾ। ਪਹਿਲੇ ਪੜਾਅ 'ਚ ਸੈਮਸੰਗ ਅਤੇ ਫੇਸਬੁੱਕ ਨੇ 800 ਤੋਂ ਜ਼ਿਆਦਾ ਆਫਲਾਈਨ ਰਿਟੇਲਰਸ ਨੂੰ ਸ਼ਿਖਲਾਈ ਦਿੱਤੀ ਹੈ ਅਤੇ ਆਉਣ ਵਾਲੇ ਹਫਤਿਆਂ 'ਚ ਹੋਰ ਸਿਖਲਾਈ ਸੈਸ਼ਨ ਆਯੋਜਿਤ ਕੀਤੇ ਜਾਣਗੇ।

ਸਿਖਲਾਈ ਦਾ ਮੁੱਖ ਫੋਕਸ ਆਫਲਾਈਨ ਰਿਟੇਲਰਸ ਨੂੰ ਫੇਸਬੁੱਕ ਦੇ ਐਪਸ, ਫੇਸਬੁੱਕ, ਮੈਸੇਂਜਰ, ਇੰਸਟਾਗ੍ਰਾਮ ਅਤੇ ਵਟਸਐਪ ਰਾਹੀਂ ਡਿਜ਼ੀਟਲ ਪਹੁੰਚ ਸਥਾਪਿਤ ਕਰਨ 'ਚ ਮਦਦ 'ਤੇ ਹੈ। ਸਥਾਨਕ ਸੈਮਸੰਗ ਰਿਟੇਲ ਦੀ ਫੇਸਬੁੱਕ, ਇੰਸਟਾਗ੍ਰਾਮ ਅਤੇ ਵਟਸਐਪ ਰਾਹੀਂ ਯੂਜ਼ਰਸ ਆਪਣੇ ਸਥਾਨਕ ਰਿਟੇਲਰ ਨਾਲ ਗਲੈਕਸੀ ਸਮਾਰਟਫੋਨ ਦੇ ਬਾਰੇ 'ਚ ਜਾਣਕਾਰੀ ਹਾਸਲ ਕਰਨਗੇ ਅਤੇ ਫੋਨ ਨੂੰ ਖਰੀਦ ਸਕਣਗੇ।

ਇਸ ਸਾਂਝੇਦਾਰੀ 'ਤੇ ਸੈਮਸੰਗ ਇੰਡੀਆ ਮੋਬਾਇਲ ਬਿਜ਼ਨੈੱਸ ਦੇ ਸੀਨੀਅਰ ਵਾਇਸ ਪ੍ਰੈਸੀਡੈਂਟ ਮਨਦੀਪ ਸਿੰਘ ਨੇ ਕਿਹਾ ਕਿ ਸੈਮਸੰਗ 'ਚ ਸਾਡਾ ਹਰ ਕੰਮ ਉਪਭੋਗਤਾਵਾਂ 'ਤੇ ਕੇਂਦਰਿਤ ਹੁੰਦਾ ਹੈ। ਪਿਛਲੇ ਦੋ ਮਹੀਨਿਆਂ 'ਚ ਸਾਡਾ ਫੋਕਸ ਆਪਣੇ ਉਪਭੋਗਤਾਵਾਂ ਦੀਆਂ ਬਦਲਦੀਆਂ ਜ਼ਰੂਰਤਾਂ ਦੇ ਅਨੁਰੂਪ ਆਪਣੇ ਕਾਰੋਬਾਰ ਦੇ ਮਾਡਲ ਨੂੰ ਕਸਮਟਾਈਜ਼ਡ ਕਰਨ 'ਤੇ ਰਿਹਾ ਹੈ।

ਉਨ੍ਹਾਂ ਨੇ ਅਗੇ ਕਿਹਾ ਕਿ ਅਸੀਂ ਸੋਸ਼ਲ ਡਿਸਟੈਂਸਿੰਗ ਯਕੀਨਨ ਕਰਨ ਦੇ ਆਪਣੇ ਉਤਪਾਦਾਂ ਅਤੇ ਸੇਵਾਵਾਂ ਦੀ ਡੋਰਸਟੈਪ ਡਲੀਵਰੀ ਲਈ ਕਈ ਕਦਮ ਚੁੱਕੇ ਹਨ। ਫੇਸਬੁੱਕ ਨਾਲ ਸਾਡੀ ਪਾਰਟਨਰਸ਼ਿਪ ਵੱਡੀ ਗਿਣਤੀ 'ਚ ਸਾਡੇ ਰਿਟੇਲ ਪਾਰਟਨਰ ਨੂੰ ਡਿਜ਼ੀਟਲ ਹੋਣ 'ਚ ਮਦਦ ਕਰ ਰਹੀ ਹੈ। ਫੇਸਬੁੱਕ ਸਿਖਲਾਈ ਦੀ ਵਰਤੋਂ ਕਰਕੇ ਸਾਡੇ ਰਿਟੇਲ ਪਾਰਟਨਰ ਡਿਜ਼ੀਟਲ ਰੂਪ ਨਾਲ ਆਪਣੇ ਸਥਾਨਕ ਉਪਭੋਗਤਾਵਾਂ ਤਕ ਪਹੁੰਚ ਸਕਣਗੇ।


Karan Kumar

Content Editor

Related News