Samsung Independence Day sale: ਇਨ੍ਹਾਂ ਸਮਾਰਟਫੋਨਜ਼ ''ਤੇ ਮਿਲੇਗਾ 20,000 ਰੁਪਏ ਤੱਕ ਦਾ ਡਿਸਕਾਊਂਟ

Tuesday, Aug 01, 2017 - 02:50 PM (IST)

Samsung Independence Day sale: ਇਨ੍ਹਾਂ ਸਮਾਰਟਫੋਨਜ਼ ''ਤੇ ਮਿਲੇਗਾ 20,000 ਰੁਪਏ ਤੱਕ ਦਾ ਡਿਸਕਾਊਂਟ

ਜਲੰਧਰ- ਸੈਮਸੰਗ ਦੁਆਰਾ ਪਿਛਲੇ ਸਾਲ ਗਲੈਕਸੀ ਐੱਸ7 ਅਤੇ ਗਲੈਕਸੀ ਐੱਸ7 ਐੱਜ ਸਮਾਰਟਫੋਨਜ਼ ਨੂੰ ਲਾਂਚ ਕੀਤਾ ਗਿਆ ਸੀ। ਦੋਵੇਂ ਹੀ ਡਿਵਾਈਸ ਬਿਹਤਰ ਕੈਮਰਾ ਤੋਂ ਇਲਾਵਾ ਸ਼ਾਨਦਾਰ ਫੀਚਰਜ਼ ਨਾਲ ਲੈਸ ਹਨ। ਇਸ ਤੋਂ ਬਾਅਦ ਕੰਪਨੀ ਨੇ ਇਨ੍ਹਾਂ ਦੇ ਅਪਗ੍ਰੇਡ ਵੇਰੀਅੰਟ ਗਲੈਕਸੀ ਐੱਸ8 ਅਤੇ ਗਲੈਕਸੀ ਐੱਸ8 ਪਲੱਸ ਨੂੰ ਇਸ ਸਾਲ ਬਾਜ਼ਾਰ 'ਚ ਉਤਾਰਿਆ। ਬਾਵਜੂਦ ਇਸ ਦੇ ਅਜੇ ਵੀ ਗਲੈਕਸੀ ਐੱਸ7 ਸੀਰੀਜ਼ ਸੇਲ ਲਈ ਉਪਲੱਬਧ ਹੈ। ਜੇਕਰ ਤੁਸੀਂ ਇਨ੍ਹਾਂ ਸਮਾਰਟਫੋਨਜ਼ ਨੂੰ ਖਰੀਦਣਾ ਚਾਹੁੰਦੇ ਹੋ ਤਾਂ ਹੁਣ ਤੁਹਾਡੇ ਕੋਲ ਸ਼ਾਨਦਾਰ ਮੌਕਾ ਹੈ। ਸੈਮਸੰਗ ਨੇ Independence Day ਸੇਲ 'ਚ ਗਲੈਕਸੀ ਐੱਸ7 ਅਤੇ ਗਲੈਕਸੀ ਐੱਸ7 ਐੱਜ ਸਮਾਰਟਫੋਨ ਨੂੰ ਸ਼ਾਨਦਾਰ ਆਫਰ ਅਤੇ ਡਿਸਕਾਊਂਟ ਦੇ ਨਾਲ ਮੁਹੱਈਆ ਕਰਵਾਇਆ ਹੈ। 
ਸੈਮਸੰਗ ਗਲੈਕਸੀ ਐੱਸ7 ਅਤੇ ਗਲੈਕਸੀ ਐੱਸ7 ਐੱਜ ਦੋਵਾਂ ਹੀ ਸਮਾਰਟਫੋਨਜ਼ 'ਤੇ ਆਕਰਸ਼ਕ ਡੀਲ ਅਤੇ ਡਿਸਕਾਊਂਟ ਮੁਹੱਈਆ ਕਰਵਾਇਆ ਗਿਆ ਹੈ। ਇਹ ਆਫਰ ਮੰਗਲਵਾਰ ਤੋਂ ਉਪਲੱਬਧ ਹੋ ਸਕਦੇ ਹਨ, ਜਿਨ੍ਹਾਂ ਦਾ ਫਾਇਦਾ ਗਾਹਕ ਆਨਲਾਈਨ ਅੇਤ ਆਫਲਾਈਨ ਦੋਵਾਂ ਪਲੇਟਫਾਰਮ 'ਤੇ ਚੁੱਕ ਸਕਦੇ ਹਨ। ਸੈਮਸੰਗ ਇਨ੍ਹਾਂ ਸਮਾਰਟਫੋਨ 'ਤੇ ਸਿੱਧਾ ਕੈਸ਼ਬੈਕ ਆਫਰ ਅਤੇ ਆਕਰਸ਼ਕ ਡਿਸਕਾਊਂਟ ਦੇ ਰਹੀ ਹੈ। ਉਥੇ ਹੀ ਗਾਹਕ ਆਪਣੇ ਪੁਰਾਣੇ ਸਮਾਰਟਫੋਨ ਦੇ ਬਦਲੇ ਨਵੇਂ ਗਲੈਕਸੀ ਐੱਸ7 ਅਤੇ ਗਲੈਕਸੀ ਐੱਸ7 ਐੱਜ 'ਤੇ ਐਕਸਚੇਂਜ ਆਫਰ ਪਾ ਸਕਦੇ ਹਨ। 
ਗਲੈਕਸੀ ਐੱਸ7 ਦੀ ਗੱਲ ਕਰੀਏ ਤਾਂ ਫਿਲਹਾਲ ਇਹ ਸਮਾਰਟਫੋਨ 39,400 ਰੁਪਏ 'ਚ ਉਪਲੱਬਧ ਹੈ। ਉਥੇ ਹੀ ਸੈਮਸੰਗ ਇਸ 'ਤੇ 4,000 ਰੁਪਏ ਦਾ ਕੈਸ਼ਬੈਕ ਆਫਰ ਕਰ ਰਹੀ ਹੈ। ਇਸ ਕੈਸ਼ਬੈਕ ਦਾ ਫਾਇਦਾ ਸਿਰਫ ਕ੍ਰੇਡਿਟ ਅਤੇ ਡੈਬਿਟ ਕਾਰਡ ਤੋਂ ਖਰੀਦਾਰੀ ਦੌਰਾਨ ਹੀ ਮਿਲੇਗਾ। ਜਿਸ ਤੋਂ ਬਾਅਦ ਇਸ ਦੀ ਕੀਮਤ ਘੱਟ ਕੇ 35,400 ਰੁਪਏ ਹੋ ਜਾਵੇਗੀ। ਉਥੇ ਹੀ ਤੁਸੀਂ ਆਪਣੇ ਪੁਰਾਣੇ ਸਮਾਰਟਫੋਨ ਦੇ ਬਦਲੇ ਇਸ 'ਤੇ 12,000 ਰੁਪਏ ਤੱਕ ਦਾ ਵਾਧੂ ਡਿਸਕਾਊਂਟ ਵੀ ਪਾ ਸਕਦੇ ਹਨ। ਵਾਧੂ ਐਕਸਚੇਂਜ ਡਿਸਕਾਊਂਟ ਅਤੇ ਕੈਸ਼ਬੈਕ ਦਾ ਕੁਲ ਲਾਭ 16,000 ਰੁਪਏ ਤੱਕ ਲਿਆ ਜਾ ਸਕਦਾ ਹੈ। ਜਿਸ ਤੋਂ ਬਾਅਦ ਗਲੈਕਸੀ ਐੱਸ7 ਦੀ ਕੀਮਤ ਸਿਰਫ 23,400 ਰੁਪਏ ਹੋ ਜਾਵੇਗੀ। 
ਉਥੇ ਹੀ ਸੈਮਸੰਗ ਗਲੈਕਸੀ ਐੱਸ7 ਐੱਜ (32ਜੀ.ਬੀ.) ਦੀ ਕੀਮਤ 42,900 ਰੁਪਏ ਹੈ ਅਤੇ ਸੈਮਸੰਗ ਇਸ 'ਤੇ 8,000 ਰੁਪਏ ਦਾ ਕੈਸ਼ਬੈਕ ਦੇ ਰਹੀ ਹੈ। ਜੇਕਰ ਤੁਸੀਂ ਪੁਰਾਣੇ ਸਮਾਰਟਫੋਨ ਨੂੰ ਐਕਸਚੇਂਜ ਕਰਕੇ ਨਵਾਂ ਗਲੈਕਸੀ ਐੱਸ7 ਐੱਜ ਲੈਣਾ ਚਾਹੁੰਦੇ ਹੋ ਤਾਂ ਸੈਮਸੰਗ 12,000 ਰੁਪਏ ਤੱਕ ਦਾ ਆਫਰ ਮੁਹੱਈਆ ਕਰਵਾਏਗੀ। ਜਿਸ ਤੋਂ ਬਾਅਦ ਕੁਲ ਮਿਲਾ ਕੇ 20,000 ਰੁਪਏ ਦਾ ਡਿਸਕਾਊਂਟ ਹੁੰਦਾ ਹੈ ਅਤੇ ਤੁਹਾਨੂੰ ਗਲੈਕਸੀ ਐੱਸ7 ਐੱਜ ਸਿਰਫ 22,900 ਰੁਪਏ 'ਚ ਮਿਲ ਸਕਦਾ ਹੈ। 
ਇਹ ਆਫਰ 128ਜੀ.ਬੀ. ਵੇਰੀਐਂਟ ਲਈ ਵੀ ਉਪਲੱਬਧ ਹੈ ਜਿਸ ਦੀ ਕੀਮਤ 48,900 ਰੁਪਏ ਹੈ ਅਤੇ ਕੈਸ਼ਬੈਕ ਤੇ ਐਕਸਚੇਂਜ ਡਿਸਕਾਊਂਟ ਤੋਂ ਬਾਅਦ ਇਹ ਕੀਮਤ 28,900 ਰੁਪਏ ਹੋ ਜਾਵੇਗੀ। ਉਥੇ ਹੀ ਕੈਸ਼ਬੈਕ ਅਤੇ ਐਕਸਚੇਂਜ ਡਿਸਕਾਊਂਟ ਤੋਂ ਇਲਾਵਾ ਸੈਮਸੰਗ ਗਲੈਕਸੀ ਐੱਸ7 ਅਤੇ ਗਲੈਕਸੀ ਐੱਸ7 ਐੱਜ ਦੀ ਖਰੀਦਾਰੀ 'ਤੇ 24 ਮਹੀਨਿਆਂ ਦੀ ਈ.ਐੱਮ.ਆਈ. ਆਪਸ਼ਨ ਵੀ ਮੁਹੱਈਆ ਕਰਵਾ ਰਹੀ ਹੈ।


Related News