ਸੈਮਸੰਗ ਸਮਾਰਟਵਾਚ ''ਚ ਪ੍ਰਾਜੈਕਟਰ ਟੈਕਨਾਲੋਜੀ ਲਿਆਉਣ ਬਾਰੇ ਸੋਚ ਰਹੀ ਏ
Sunday, May 15, 2016 - 10:40 AM (IST)

ਜਲੰਧਰ : ਸੈਮਸੰਗ ਨੇ ਇਕ ਨਵੀਂ ਸਮਾਰਟਵਾਚ ਟੈਕਨਾਲੋਜੀ ਲਈ ਪੇਟੈਂਟ ਅਪਲਾਈ ਕੀਤਾ ਹੈ। ਇਸ ''ਚ ਵਾਚ ਨੂੰ ਵਰਚੁਅਲ ਯੂਜ਼ਰ ਇੰਟਰਫੇਸ ਹੱਥ ''ਤੇ ਦਿਖਾਇਆ ਗਿਆ ਹੈ। ਇਸ ਦੇ ਨਾਲ-ਨਾਲ ਇਸ ਪੇਟੈਂਟ ''ਚ ਹੈੱਡ-ਮਾਊਂਟ ਡਿਸਪਲੇਅ ਵੀ ਦਿਖਾਈ ਗਈ ਹੈ ਜੋ ਘੜੀ ਤੋਂ ਤਸਵੀਰਾਂ ਨੂੰ ਪ੍ਰਾਜੈਕ ਕਰੇਗੀ। ਪੇਟੈਂਟ ''ਚ ਦਿਖਾਇਆ ਗਿਆ ਹੈ ਕਿ ਸਮਾਰਟ ਵਾਚ ਦੀਵਾਰ ''ਤੇ ਇਕ ਡਾਈਲਪੈਡ ਨੂੰ ਪ੍ਰਾਜੈਕਟ ਕਰਦੀ ਹੈ।
ਇਸ ''ਚ ਦਿਖਾਇਆ ਗਿਆ ਹੈ ਕਿ ਇਸ ਨੂੰ ਵਰਤਨ ਵਾਲਾ ਸਮਾਕਟਵਾਚ ਦੇ ਬਾਹਰ ਇੰਟ੍ਰੈਕਟ ਕਰ ਰਿਹਾ ਹੈ। ਹਾਲਾਂਕਿ ਇਹ ਸਿਰਫ ਇਕ ਪੇਟੈਂਟ ਹੀ ਹੈ ਤੇ ਅਜੇ ਤੱਕ ਇਹ ਵੀ ਪੱਕਾ ਨਹੀਂ ਹੈ ਕਿ ਸੈਮਸੰਗ ਇਸ ਪ੍ਰਾਜੈਕਟ ''ਤੇ ਕਦੋਂ ਤੱਕ ਕੰਮ ਕਰੇਗੀ। ਵੈਸੇ ਇਹ ਦੇਖਣ ਤੇ ਸੋਚਣ ''ਚ ਕਾਫੀ ਕੂਲ ਲਗਦਾ ਹੈ ਕਿ ਇਕ ਛੋਟੀ ਜਿਹੀ ਸਕ੍ਰੀਨ ''ਤੋਂ ਅਸੀਂ ਕਿਤੇ ਵਧ ਕੇ ਫੰਕਸ਼ਨੈਲਿਟੀ ਤਿਆਰ ਕਰ ਸਕਦੇ ਹਾਂ।