ਸੈਮਸੰਗ ਦੇ ਇਨਾਂ ਦੋ ਸਮਾਰਟਫੋਨਸ ਲਈ ਜਾਰੀ ਹੋਇਆ ਮਾਰਸ਼ਮੈਲੋ ਅਪਡੇਟ

Saturday, Jun 25, 2016 - 03:23 PM (IST)

ਸੈਮਸੰਗ ਦੇ ਇਨਾਂ ਦੋ ਸਮਾਰਟਫੋਨਸ ਲਈ ਜਾਰੀ ਹੋਇਆ ਮਾਰਸ਼ਮੈਲੋ ਅਪਡੇਟ

ਜਲੰਧਰ— ਮੋਬਾਇਲ ਜਗਤ ਦਿੱਗਜ਼ ਕੰਪਨੀ ਸੈਮਸੰਗ ਨੇ ਆਪਣੀ ਗੈਲੇਕਸੀ ਸੀਰੀਜ਼ ਦੇ ਦੋ ਸਮਾਰਟਫੋਨਸ ਗਲੈਕਸੀ 17 ਅਤੇ ਗੈਲੇਕਸੀ 15 (2016) ਲਈ ਐਡ੍ਰਆਇਡ 6.0 ਮਾਰਸ਼ਮੈਲੋ ਆਪਰੇਟਿੰਗ ਸਿਸਟਮ ਦਾ ਅਪਡੇਟ ਜਾਰੀ ਕੀਤਾ ਹੈ। ਇਸ ਅਪਡੇਟ ਨਾਲ ਇਨ੍ਹਾਂ ਦੋਨਾਂ ਫੋਨਸ ਨੂੰ ਸਭ ਤੋਂ ਨਵਾਂ ਐਂਡ੍ਰਾਇਡ ਆਪ੍ਰੇਟਿੰਗ ਸਿਸਟਮ ਮਿਲੇਗਾ। ਇਸ ''ਚ ਡੋਜ਼ ਮੋਡ ਵੀ ਸ਼ਾਮਿਲ ਹੈ। ਇਸ ਤੋਂ ਇਸ ਫੋਨ ਦੀ ਨੋਟੀਫਿਕੇਸ਼ਨ ਹੋਰ ਵੀ ਬਿਹਤਰ ਹੋਵੇਗੀ।

 

ਇਸ ''ਚ ਜੂਨ ਮਹੀਨੇ ਦੇ ਸਕਿਊਰਿਟੀ ਅਪਡੇਟ ਵੀ ਸ਼ਾਮਿਲ ਹਨ। ਫ਼ਿਲਹਾਲ ਰੂਸ ''ਚ ਮੌਜੂਦ ਇਨ੍ਹਾਂ ਦੋਨ੍ਹਾਂ ਡਿਵਾਈਸਿਸ ਨੂੰ ਇਹ ਅਪਡੇਟ ਮਿਲਣਾ ਸ਼ੁਰੂ ਹੋਇਆ ਹੈ। ਨਾਲ ਹੀ ਸਰਬਿਆ ਅਤੇ ਟਰਕੀ ''ਚ ਵੀ ਗਲੈਕਸੀ 15 (2016)  ਨੂੰ ਮਾਰਸ਼ਮੈਲੋ ਦਾ ਅਪਡੇਟ ਮਿਲਣਾ ਸ਼ੁਰੂ ਹੋ ਗਿਆ ਹੈ। ਉਮੀਦ ਹੈ ਕਿ ਬਹੁਤ ਜਲਦ ਦੂੱਜੇ ਦੇਸ਼ਾਂ ''ਚ ਮੌਜੂਦ ਇਨ੍ਹਾਂ ਦੋਨਾਂ ਫੋਨਸ ''ਚ ਵੀ ਇਹ ਨਵਾਂ ਅਪਡੇਟ ਮਿਲਣਾ ਸ਼ੁਰੂ ਹੋ ਜਾਵੇਗਾ। ਸੈਮਸੰਗ ਨੇ ਗਲੈਕਸੀ 15 (2016) ਨੂੰ ਪਿਛਲੇ ਸਾਲ ਦਿਸੰਬਰ ''ਚ ਚੀਨ ''ਚ ਲਾਂਚ ਕੀਤਾ ਸੀ। ਇਸ ਦੌਰਾਨ ਗਲੈਕਸੀ 13(2016)  ਨੂੰ ਵੀ ਪੇਸ਼ ਕੀਤਾ ਸੀ।

 


Related News