SpO2 ਬਲੱਡ ਆਕਸੀਜਨ ਸੈਂਸਰ ਨਾਲ ਸੈਮਸੰਗ ਨੇ ਲਾਂਚ ਕੀਤੀ ਗਲੈਕਸੀ ਵਾਚ 3

Wednesday, Aug 05, 2020 - 11:14 PM (IST)

SpO2 ਬਲੱਡ ਆਕਸੀਜਨ ਸੈਂਸਰ ਨਾਲ ਸੈਮਸੰਗ ਨੇ ਲਾਂਚ ਕੀਤੀ ਗਲੈਕਸੀ ਵਾਚ 3

ਗੈਜੇਟ ਡੈਸਕ—ਸੈਮਸੰਗ ਨੇ ਅੱਜ ਆਪਣੀ ਨਵੀਂ ਸਮਾਰਟਵਾਚ ਗਲੈਕਸੀ ਵਾਚ 3 ਨੂੰ ਲਾਂਚ ਕਰ ਦਿੱਤਾ ਹੈ। ਇਹ ਸਮਾਰਟਵਾਚ ਦੋ ਸਾਈਜ਼-41mm ਅਤੇ 45mm 'ਚ ਆਉਂਦੀ ਹੈ। ਹਰ ਸਾਈਜ਼ ਦੀ ਵਾਚ 'ਚ ਇਕ ਵਾਈ-ਫਾਈ ਅਤੇ ਇਕ ਐੱਲ.ਟੀ.ਈ. ਕੁਨੈਕਟੀਵਿਟੀ ਵਾਲਾ ਵੇਰੀਐਂਟ ਮਿਲਦਾ ਹੈ। ਤਿੰਨ ਕਲਰ ਆਪਸ਼ਨ (ਸਿਮਟੀਕ ਬਲੈਕ, ਸਿਮਟੀਕ ਬ੍ਰਾਨਜ਼ ਅਤੇ ਮਿਸਟੀਕ ਸਿਲਵਰ) 'ਚ ਆਉਣ ਵਾਲੀਆਂ ਇਹ ਤਿੰਨ ਸਮਾਰਟਵਾਚ ਵਾਟਰ ਰੈਜਿਸਟੈਂਸ ਹਨ। ਪਿਛਲੀ ਜਨਰੇਸ਼ਨ ਦੀ ਗਲੈਕਸੀ ਵਾਚ ਦੀ ਤੁਲਨਾ 'ਚ ਇਹ ਪਤਲੀ, ਛੋਟੀ ਅਤੇ ਕਾਫੀ ਹਲਕੀ ਵੀ ਹੈ।

PunjabKesari

ਅਮਰੀਕਾ 'ਚ ਗਲੈਕਸੀ ਵਾਚ 3 ਦੇ 41mmਵਾਲੇ ਵੇਰੀਐਂਟ ਦੀ ਕੀਮਤ 399 ਡਾਲਰ (ਕਰੀਬ 30,000 ਰੁਪਏ) ਅਤੇ 45mm ਵਾਲੇ ਵੇਰੀਐਂਟ ਦੀ ਕੀਮਤ 429 ਡਾਲਰ (ਕਰੀਬ 32,100 ਰੁਪਏ) ਹੈ। ਗਲੈਕਸੀ ਵਾਚ 3 ਸਟੇਨਲੈਸ ਸਟੀਲ ਅਤੇ ਟਾਈਟੈਨੀਅਮ ਵੇਰੀਐਂਟ 'ਚ ਲਾਂਚ ਕੀਤੀ ਗਈ ਹੈ।

PunjabKesari

ਸਪੈਸੀਫਿਕੇਸ਼ਨਸ
ਗਲੈਕਸੀ ਵਾਚ 3 ਦੇ 41mm ਵਾਲੇ ਵੇਰੀਐਂਟ 'ਚ 360X360 ਪਿਕਸਲ ਰੈਜੋਲਿਉਸ਼ਨ ਨਾਲ 1.2 ਇੰਚ ਦਾ ਸਰਕੁਲਰ ਸੁਪਰ AMOLED ਡਿਸਪਲੇਅ ਦਿੱਤੀ ਗਈ ਹੈ। ਉੱਥੇ, 45mm ਵਾਲੀ ਵਾਚ 'ਚ ਡਿਸਪਲੇਅ ਸਾਈਜ਼ 1.4 ਇੰਚ ਦਾ ਹੈ। ਡਿਸਪਲੇਅ ਪ੍ਰੋਟੈਕਸ਼ਨ ਲਈ ਇਸ 'ਚ ਕਾਰਨਿੰਗ ਗੋਰਿੱਲਾ ਗਲਾਸ DX ਦਿੱਤਾ ਗਿਆ ਹੈ। 1ਜੀ.ਬੀ. ਰੈਮ ਅਤੇ 8ਜੀ.ਬੀ. ਰੈਮ ਦੇ ਸਟੋਰੇਜ਼ ਨਾਲ ਆਉਣ ਵਾਲੀ ਇਹ ਵਾਚ Tizen ਬੇਸਡ Wearable OS 5.5 'ਤੇ ਕੰਮ ਕਰਦੀ ਹੈ। ਪ੍ਰੋਸੈਸਰ ਦੀ ਗੱਲ ਕਰੀਏ ਤਾਂ ਇਨ੍ਹਾਂ 'ਚ ਡਿਊਲ ਕੋਰ Exynos 9110 ਸੀ.ਪੀ.ਯੂ. ਮਿਲਦਾ ਹੈ। ਬੈਟਰੀ ਦੀ ਗੱਲ ਕਰੀਏ ਤਾਂ 41mm ਵਾਲੇ ਵੇਰੀਐਂਟ 'ਚ 247mAh ਅਤੇ 45mmਵਾਲੇ ਵੇਰੀਐਂਟ 'ਚ 340mAh ਦੀ ਬੈਟਰੀ ਲੱਗੀ ਹੈ।

PunjabKesari

ਯੂਜ਼ਰ ਦੇ ਹੈਲਥ ਨੂੰ ਮਾਨਿਟਰ ਕਰਨ ਲਈ ਇਨ੍ਹਾਂ 'ਚ ਬਲੱਡ ਆਕਸਜੀਨ (SpO2) ਫੀਚਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ ਵਾਚ 'ਚ ਕੰਪਨੀ ਹੈਲਥ ਮਾਨਿਟਰ ਐਪ ਵੀ ਉਪਲੱਬਧ ਕਰਵਾਵੇਗੀ ਜਿਸ ਤੋਂ ਬਾਅਦ ਇਹ ਬਲੱਡ ਪ੍ਰੈਸ਼ਰ ਅਤੇ ਈ.ਸੀ.ਜੀ. ਦੀ ਰੀਡਿੰਗ ਵੀ ਲੈ ਸਕੇਗੀ। ਨਵੀਂ ਵਾਚ 'ਚ ਕੰਪਨੀ ਨੇ ਨਵਾਂ ਟ੍ਰਿਪ ਡਿਟੈਕਸ਼ਨ ਫੀਚਰ ਵੀ ਦਿੱਤਾ ਹੈ ਜਿਸ ਦੀ ਮਦਦ ਨਾਲ ਯੂਜ਼ਰਸ ਐਮਰਜੈਂਸੀ ਕਾਨਟੈਕਟਸ ਨੂੰ ਕਸਟਮਾਈਜ਼ SOS ਅਲਰਟ ਭੇਜ ਸਕਣਗੇ।

PunjabKesari


author

Karan Kumar

Content Editor

Related News