ਸੈਮਸੰਗ ਦਾ ''ਗਲੈਕਸੀ ਅਨਪੈਕਡ'' ਈਵੈਂਟ ਅੱਜ, ਲਾਂਚ ਹੋ ਸਕਦੈ Galaxy S20 Fan Edition

Wednesday, Sep 23, 2020 - 01:28 PM (IST)

ਸੈਮਸੰਗ ਦਾ ''ਗਲੈਕਸੀ ਅਨਪੈਕਡ'' ਈਵੈਂਟ ਅੱਜ, ਲਾਂਚ ਹੋ ਸਕਦੈ Galaxy S20 Fan Edition

ਗੈਜੇਟ ਡੈਸਕ- ਸੈਮਸੰਗ ਨੇ ਹਾਲ ਹੀ 'ਚ ਆਪਣੇ ਗਲੈਕਸੀ ਅਨਪੈਕਡ ਈਵੈਂਟ 'ਚ ਕਈ ਨਵੇਂ ਡਿਵਾਈਸ ਲਾਂਚ ਕੀਤੇ ਹਨ, ਜਿਸ ਵਿਚ ਗਲੈਕਸੀ ਨੋਟ 20 ਅਲਟਰਾ, ਨੋਟ 20, ਗਲੈਕਸੀ ਜ਼ੈੱਡ ਫੋਲਡ 2, ਗਲੈਕਸੀ ਜੈੱਡ ਫਲਿਪ 5ਜੀ ਅਤੇ ਗਲੈਕਸੀ ਵਾਚ 3 ਦੇ ਨਾਲ ਕੁਝ ਟੈਬਲੇਟਸ ਵੀ ਸ਼ਾਮਲ ਹਨ। ਕੰਪਨੀ 23 ਸਤੰਬਰ ਨੂੰ ਯਾਨੀ ਅੱਜ ਇਕ ਵਾਰ ਫਿਰ ਅਨਪੈਕਡ ਈਵੈਂਟ ਦਾ ਆਯੋਜਨ ਕਰਨ ਵਾਲੀ ਹੈ ਜਿਸ ਦਾ ਨਾਂ ‘Galaxy Unpacked for Everyone’ ਰੱਖਿਆ ਗਿਆ ਹੈ। ਇਸ ਈਵੈਂਟ ਦੀ ਸ਼ੁਰੂਆਤ ਭਾਰਤੀ ਸਮੇਂ ਮੁਤਾਬਕ, ਸ਼ਾਮ ਨੂੰ 7:30 ਵਜੇ ਹੋਵੇਗੀ, ਜਿਸ ਦੀ ਲਾਈਵ ਸਟਰੀਮਿੰਗ ਸੈਮਸੰਗ ਦੀ ਅਧਿਕਾਰਤ ਵੈੱਬਸਾਈਟ 'ਤੇ ਵੇਖੀ ਜਾ ਸਕਦੀ ਹੈ। ਅੱਜ ਈਵੈਂਟ 'ਚ ਕਿਹੜੇ ਪ੍ਰੋਡਕਟਸ ਲਾਂਚ ਕੀਤੇ ਜਾਣਗੇ ਇਸ ਗੱਲ ਦੀ ਕੋਈ ਜਾਣਕਾਰੀ ਨਹੀਂ ਮਿਲੀ ਪਰ ਮੰਨਿਆ ਜਾ ਰਿਹਾ ਹੈ ਕਿ ਈਵੈਂਟ 'ਚ Galaxy S20 Fan Edition ਨੂੰ ਲਾਂਚ ਕੀਤਾ ਜਾ ਸਕਦਾ ਹੈ। 

ਇਸ ਫੋਨ ਨੂੰ ਲੈ ਕੇ ਕਈ ਰਿਪੋਰਟਾਂ ਸਾਹਮਣੇ ਆ ਚੁੱਕੀਆਂ ਹਨ। ਲੀਕਸ ਹੋਈਆਂ ਖ਼ਬਰਾਂ ਦੀ ਮੰਨੀਏ ਤਾਂ ਸੈਮਸੰਗ ਦੇ ਇਸ ਫੋਨ 'ਚ ਦਿੱਤੇ ਗਏ ਫੀਚਰਜ਼ ਗਲੈਕਸੀ ਐੱਸ 20 ਨਾਲ ਕਾਫੀ ਮਿਲਦੇ-ਜੁਲਦੇ ਹਨ। ਇਸ ਫੋਨ 'ਚ 120Hz ਦੇ ਰਿਫ੍ਰੈਸ਼ ਰੇਟ ਨਾਲ ਸਨੈਪਡ੍ਰੈਗਨ 865 ਪ੍ਰੋਸੈਸਰ ਮਿਲ ਸਕਦਾ ਹੈ। ਹਾਲਾਂਕਿ ਕੰਪਨੀ ਫੈਨ ਐਡੀਸ਼ਨ ਦੀ ਕੀਮਤ ਨੂੰ ਘੱਟ ਰੱਖ ਸਕਦੀ ਹੈ, ਜਿਸ ਕਾਰਨ ਇਸ ਵਿਚ ਕੁਝ ਫੀਚਰਜ਼ ਘੱਟ ਹੋ ਸਕਦੇ ਹਨ। 

ਵੇਰੀਜਾਨ ਦੇ ਪੇਜ 'ਤੇ ਐੱਸ20 ਫੈਨ ਐਡੀਸ਼ਨ ਦੀ ਤਸਵੀਰ ਵੀ ਵੇਖੀ ਜਾ ਸਕਦੀ ਹੈ। ਇਸ 'ਤੇ ਫੋਨ ਦਾ ਰੋਟੇਟਿੰਗ ਵਿਊ ਆਜੇ ਵੀ ਮੌਜੂਦ ਹੈ। ਵੈੱਬਸਾਈਟ 'ਤੇ ਇਸ ਫੋਨ ਨੂੰ ਵੱਖ-ਵੱਖ ਰੰਗ- ਰੈੱਡ, ਡਾਰਕ ਬਲਿਊ, ਪਿੰਕ ਅਤੇ ਮਿੰਟ ਗਰੀਨ 'ਚ ਵੇਖਿਆ ਜਾ ਸਕਦਾ ਹੈ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਫੋਨ ਨੂੰ ਇਨ੍ਹਾਂ ਤਿੰਨ ਰੰਗਾਂ 'ਚ ਪੇਸ਼ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਕੰਪਨੀ ਨੇ ਈਵੈਂਟ ਦਾ ਜੋ ਅਧਿਕਾਰਤ ਇਨਵਾਈਟ ਭੇਜਿਆ ਹੈ ਉਸ ਵਿਚ ਫੋਨ ਦੇ ਡਾਰਕ ਬਲਿਊ ਅਤੇ ਮਿੰਟ ਆਪਸ਼ਨ ਨੂੰ ਵੇਖਿਆ ਜਾ ਸਕਦਾ ਹੈ। 

 

ਬਾਕੀ ਲੀਕ ਰਿਪੋਰਟਾਂ ਦੀ ਮੰਨੀਏ ਤਾਂ ਫੋਨ ਦੀਆਂ ਕੁਝ ਤਸਵੀਰਾਂ ਵੀ ਲੀਕ ਹੋ ਗਈਆਂ ਹਨ। ਟਿਪਸਟਰ Jimmy Is Promo ਨੇ ਫੋਨ ਦੀ ਤਸਵੀਰ ਜਾਰੀ ਕੀਤੀ ਹੈ, ਜਿਸ ਰਾਹੀਂ ਫੋਨ ਦੇ ਕਈ ਫੀਚਰਜ਼ ਸਾਹਮਣੇ ਆ ਗਏ ਹਨ। ਫੋਨ 'ਚ ਟ੍ਰਿਪਲ ਰੀਅਰ ਕੈਮਰੇ ਨਾਲ ਸਨੈਪਡ੍ਰੈਗਨ ਚਿਪਸੈੱਟ ਅਤੇ ਆਈ.ਪੀ.68 ਰੇਟਿੰਗ ਮਿਲ ਸਕਦੀ ਹੈ। ਫੋਨ ਦੀ ਕੀਮਤ ਕੀ ਹੋਵੇਗੀ ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਮਿਲੀ। 


author

Rakesh

Content Editor

Related News