ਭਾਰਤ ’ਚ ਰਿਲਾਇੰਸ ਡਿਜੀਟਲ ਨਾਲ ਲਾਂਚ ਹੋ ਰਿਹੈ ਸੈਮਸੰਗ ਗਲੈਕਸੀ ਟੈਬ ਐੱਸ7 ਵਾਈਫਾਈ

Friday, Sep 04, 2020 - 02:12 PM (IST)

ਭਾਰਤ ’ਚ ਰਿਲਾਇੰਸ ਡਿਜੀਟਲ ਨਾਲ ਲਾਂਚ ਹੋ ਰਿਹੈ ਸੈਮਸੰਗ ਗਲੈਕਸੀ ਟੈਬ ਐੱਸ7 ਵਾਈਫਾਈ

ਨਵੀਂ ਦਿੱਲੀ– ਚਿਰਾਂ ਤੋਂ ਉਡੀਕੇ ਜਾ ਰਹੇ ਸੈਮਸੰਗ ਗਲੈਕਸੀ ਟੈਬ ਐੱਸ7 ਅਤੇ ਐੱਸ7+ ਭਾਰਤ ’ਚ ਪੂਰੇ ਉਤਸ਼ਾਹ ਨਾਲ ਲਾਂਚ ਹੋਣ ਜਾ ਰਿਹਾ ਹੈ ਅਤੇ ਭਾਰਤ ਦਾ ਸਭ ਤੋਂ ਵੱਡਾ ਇਲੈਕਟ੍ਰਾਨਿਕਸ ਰਿਟੇਲਰ ਰਿਲਾਇੰਸ ਡਿਜੀਟਲ ਸਾਰੀਆਂ ਰਿਲਾਇੰਸ ਡਿਜੀਟਲ, ਮਾਈ ਜੀਓ ਸਟੋਰ ’ਤੇ ਸਾਰੇ ਮਾਡਲਾਂ ਨੂੰ ਸ਼ਾਨਦਾਰ ਕੀਮਤਾਂ ’ਚ ਪੇਸ਼ ਕਰ ਰਿਹਾ ਹੈ।
ਸੈਮਸੰਗ ਗਲੈਕਸੀ ਟੈਬ ਐੱਸ7 ਵਾਈਫਾਈ ਮਾਡਲ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ ਜੋ ਰਿਲਾਇੰਸ ਡਿਜੀਟਲ ਸਟੋਰਸ ’ਤੇ ਸਿਰਫ 55,999 ਰੁਪਏ ’ਚ ਉਪਲਬਧ ਹੈ। ਨਵੇਂ ਸੈਮਸੰਗ ਗਲੈਕਸੀ ਟੈਬ ਐੱਸ7 ਅਤੇ ਐੱਸ7+ ਮਾਡਲਸ ’ਚ ਅਲਟਰਾ ਸਮੂਦ 120 ਐੱਚ. ਜੈੱਡ. ਡਿਸਪਲੇ ਰਿਫਰੈੱਸ਼ ਰੇਟ ਅਤੇ ਪਾਵਰਫੁਲ ਸਨੈਪ ਡ੍ਰੈਗਨ 865 ਪ੍ਰੋਸੈਸਰ ਅਤੇ ਨਾਲ ਹੀ ਡੋਲਬੀ ਐਟਮੋਸ ਕਵਾਡ ਸਪੀਕਰਸ ਅਤੇ ਅਲਟਰਾ-ਲੋ-ਲੇਟੈਂਸੀ ਐੱਸ ਪੈਨ ਦਿੱਤਾ ਗਿਆ ਹੈ। ਇਸ ’ਚ ਆਲ ਡੇ ਲੋਂਗ ਇੰਟੈਲੀਜੈਂਟ ਬੈਟਰੀ ਦਿੱਤੀ ਗਈ ਹੈ। ਕੀ-ਬੋਰਡ ਦੇ ਨਾਲ ਇਹ ਪੀ. ਸੀ. ਵਾਂਗ ਅਨੁਭਵ ਦਿੰਦਾ ਹੈ।


author

Rakesh

Content Editor

Related News