ਸੈਮਸੰਗ ਦੇ ਇਸ ਟੈਬਲੇਟ ''ਤੇ ਮਿਲ ਰਹੀ ਹੈ ਭਾਰੀ ਛੋਟ
Sunday, Dec 25, 2016 - 06:17 PM (IST)

ਜਲੰਧਰ- ਕੋਰੀਆਈ ਸਮਾਰਟਫੋਨ ਨਿਰਮਾਤਾ ਕੰਪਨੀ ਸੈਮਸੰਗ ਦੇ ਗਲੈਕਸੀ ਟੈਬ ਈ ''ਤੇ 15 ਫੀਸਦੀ ਡਿਸਕਾਊਂਟ ਮਿਲ ਰਿਹਾ ਹੈ। 2700 ਰੁਪਏ ਦੇ ਡਿਸਕਾਊਂਟ ਦੇ ਨਾਲ ਹੁਣ ਇਸ ਟੈਬਲੇਟ ਨੂੰ 15,500 ਰੁਪਏ ''ਚ ਖਰੀਦ ਸਕਦੇ ਹੋ। ਪਰਲ ਵਾਈਟ ਕਲਰ ਆਪਸ਼ਨ ''ਚ ਉਪਲੱਬਧ ਇਸ ਟੈਬਲੇਟ ''ਚ 5000 ਐੱਮ.ਏ.ਐੱਚ. ਦੀ ਦਮਦਾਰ ਬੈਟਰੀ ਦਿੱਤੀ ਗਈ ਹੈ ਜੋ 13 ਘੰਟਿਆਂ ਦਾ ਵੀਡੀਓ ਬਲੇਬੈਕ ਟਾਈਮ ਅਤੇ 12 ਘੰਟਿਆਂ ਦਾ 3ਜੀ ਇੰਟਰਨੈੱਟ ਯੂਸੇਜ਼ ਟਾਈਮ ਦੇਵੇਗੀ।
ਸੈਮਸੰਗ ਗਲੈਕਸੀ ਟੇਬ ਈ ਦੇ ਫਚੀਰਜ਼-
ਡਿਸਪਲੇ - 8-ਇੰਚ ਦੀ ਐੱਚ.ਡੀ. 1280x800 ਪਿਕਸਲ ਰੈਜ਼ੋਲਿਊਸ਼ਨ ''ਤੇ ਕੰਮ ਕਰਨ ਵਾਲੀ ਆਈ.ਪੀ.ਐੱਸ.
ਪ੍ਰੋਸੈਸਰ - 1.3 ਗੀਗਾਹਰਟਜ਼ ਕਵਾਡ-ਕੋਰ
ਓ.ਐੱਸ. - ਐਂਡਰਾਇਡ 6.0 ਮਾਰਸ਼ਮੈਲੋ
ਕੈਮਰਾ - 5MP ਰਿਅਰ ਅਤੇ 2MP ਫਰੰਟ
ਰੈਮ - 1.5ਜੀ.ਬੀ.
ਮੈਮਰੀ - 8ਜੀ.ਬੀ.