ਸੈਮਸੰਗ ਗਲੈਕਸੀ ਐੱਸ8 ''ਚ ਹੋ ਸਕਦੈ ਡਿਊਲ-ਲੈਂਜ਼ ਕੈਮਰਾ ਫੀਚਰ

Wednesday, Aug 31, 2016 - 06:27 PM (IST)

ਸੈਮਸੰਗ ਗਲੈਕਸੀ ਐੱਸ8 ''ਚ ਹੋ ਸਕਦੈ ਡਿਊਲ-ਲੈਂਜ਼ ਕੈਮਰਾ ਫੀਚਰ
ਜਲੰਧਰ-ਜਿਵੇਂ ਕਿ ਸੁਣਨ ''ਚ ਆ ਰਿਹਾ ਹੈ ਕਿ ਆਈਫੋਨ 7 ਇਕ ਡਿਊਲ ਲੈਂਜ਼ ਕੈਮਰਾ ਦਿੱਤਾ ਗਿਆ ਹੈ ਪਰ ਇਹ ਆਪਣੇ ਆਪ ''ਚ ਪਹਿਲੀ ਡਿਵਾਈਸ ਨਹੀਂ ਹੈ ਜਿਸ ''ਚ ਡਿਊਲ-ਲੈਂਜ਼ ਕੈਮਰਾ ਦਿੱਤਾ ਜਾ ਰਿਹਾ ਹੈ ਕਿਉਂਕਿ ਹੁਣ ਸੈਮਸੰਗ ਗਲੈਕਸੀ ਐੱਸ8 ''ਚ ਇਸੇ ਫੀਚਰ ਨੂੰ ਸ਼ਾਮਿਲ ਕੀਤਾ ਜਾ ਰਿਹਾ ਹੈ। ਜੀ ਹਾਂ ਮਿਲੀ ਜਾਣਕਾਰੀ ਮੁਤਾਬਿਕ ਸੈਮਸੰਗ ਗਲੈਕਸੀ ਐੱਸ8 ''ਚ ਡਿਊਲ-ਲੈਂਜ਼ ਕੈਮਰਾ ਦਿੱਤਾ ਜਾ ਰਿਹਾ ਹੈ ਜਿਸ ''ਚ ਰਿਅਰ ਕੈਮਰਾ 12 ਮੈਗਾਪਿਕਸਲ ਅਤੇ 13 ਮੈਗਾਪਿਕਸਲ ਰੇਜ਼ੋਲੁਸ਼ਨ ''ਚ ਮਿਲੇਗਾ।
 
ਇਸ ਕੈਮਰੇ ਦੀ ਕਲੈਰਿਟੀ ਪ੍ਰੋਫੈਸ਼ਨਲ ਲੈਵਲ ਈਮੇਜ਼ ਇਫੈਕਟ ਦੀ ਤਰ੍ਹਾਂ ਹੋਵੇਗੀ। ਇਸ ਦੇ ਨਾਲ ਹੀ ਹੈਂਡਸੈੱਟ ''ਚ ਇਕ 8 ਮੈਗਾਪਿਕਸਲ ਫਰੰਟ ਫੇਸਿੰਗ ਕੈਮਰਾ ਵੀ ਦਿੱਤਾ ਜਾ ਰਿਹਾ ਹੈ ਅਤੇ ਨਾਲ ਹੀ 4ਕੇ ਡਿਸਪਲੇ ਵੀ ਦਿੱਤੇ ਜਾਣ ਦੀ ਜਾਣਕਾਰੀ ਮਿਲੀ ਹੈ। ਸੈਮਮੋਬਾਇਲ ਨੈੱਟਵਰਕ ਵੱਲੋਂ ਸੈਮਸੰਗ ਐੱਸ8 ''ਚ ਆਈਰਿਸ ਸਕੈਨਰ ਵੀ ਦਿੱਤਾ ਜਾ ਸਕਦਾ ਹੈ।  

Related News