Samsung Galaxy S8 ਤੇ Galaxy S8 Plus ਦੀ ਪ੍ਰੀ-ਬੁਕਿੰਗ ਨੇ ਛੁਹਿਆ 80,000 ਦਾ ਅੰਕੜਾ
Thursday, Apr 27, 2017 - 12:14 PM (IST)

ਜਲੰਧਰ- ਸੈਮਸੰਗ ਲਈ ਭਾਰਤੀ ਬਾਜ਼ਾਰ ''ਚੋਂ ਰਾਹਤ ਦੀ ਖਬਰ ਆਈ ਹੈ। ਗਲੈਕਸੀ ਨੋਟ 7 ਵਿਵਾਦ ਤੋਂ ਬਾਅਦ ਸੈਮਸੰਗ ਗਲੈਕਸੀ ਐੱਸ 8 ਅਤੇ ਗਲੈਕਸੀ ਐੱਸ 8 ਪਲੱਸ ਦੀ ਪ੍ਰੀ-ਆਰਡਰ ਬੁਕਿੰਗ ਦੇ ਅੰਕੜਿਆਂ ਨਾਲ ਕੰਪਨੀ ਦੇ ਚਿਹਰੇ ''ਤੇ ਖੁਸ਼ੀ ਪਰਤ ਆਈ ਹੈ। ਜਾਣਕਾਰੀ ਦਿੱਤੀ ਗਈ ਹੈ ਕਿ ਲਾਂਚ ਕੀਤੇ ਜਾਣ ਦੇ ਹਫਤੇ ਭਰ ਦੇ ਅੰਦਰ ਇਨ੍ਹਾਂ ਦੋਵਾਂ ਹੈਂਡਸੈੱਟ ਦੇ 80 ਹਜ਼ਾਰ ਯੂਨਿਟ ਪ੍ਰੀ-ਆਰਡਰ ਬੁਕਿੰਗ ਹੋ ਚੁੱਕੀ ਹੈ। ਯਾਦ ਰਹੇ ਕਿ ਸੈਮਸੰਗ ਇੰਡੀਆ ਨੇ ਭਾਰਤ ''ਚ ਆਪਣੇ ਦੋਵਾਂ ਫਲੈਗਸ਼ਿਪ ਸਮਾਰਟਫੋਨਜ਼ ਨੂੰ 19 ਅਪ੍ਰੈਲ ਨੂੰ ਲਾਂਚ ਕੀਤਾ ਸੀ।
ਸੈਮਸੰਗ ਇੰਡੀਆ ਦੇ ਮੋਬਾਇਲ ਬਿਜ਼ਨੈੱਸ ਦੇ ਸੀਨੀਅਰ ਵਾਇਸ ਪ੍ਰੈਜ਼ੀਡੈਂਟ ਅਸੀਮ ਵਾਰਸੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਡੇ ਫਲੈਗਸ਼ਿਪ ਸਮਾਰਟਫੋਨ ਸੈਮਸੰਗ ਗਲੈਕਸੀ ਐੱਸ 8 ਅਤੇ ਗਲੈਕਸੀ ਐੱਸ 8 ਪਲੱਸ ਨੂੰ ਮਿਲੀ ਪ੍ਰਤੀਕਿਰਿਆ ਤੋਂ ਅਸੀਂ ਬੇਹੱਦ ਖੁਸ਼ ਹਾਂ। ਅਸੀਂ ਇਸ ਸ਼ਾਨਦਾਰ ਪ੍ਰਤੀਕਿਰਿਆ ਲਈ ਗਾਹਕਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। ਸਾਨੂੰ ਊਮੀਦ ਹੈ ਕਿ ਗਲੈਕਸੀ ਐੱਸ 8 ਅਤੇ ਗਲੈਕਸੀ ਐੱਸ 8 ਪਲੱਸ ਨਾਲ ਸਾਡਾ ਬਿਜ਼ਨੈੱਸ ਹੋਰ ਤੇਜ਼ੀ ਨਾਲ ਵਧੇਗਾ। ਅਸੀਂ ਭਾਰਤੀ ਬਾਜ਼ਾਰ ''ਚ ਆਪਣੀ ਸਥਿਤੀ ਹੋਰ ਮਜ਼ਬੂਤ ਕਰਨ ''ਚ ਕਾਮਯਾਬ ਹੋਵਾਂਗੇ।
ਪ੍ਰੀ-ਆਰਡਰ ਬੁਕਿੰਗ ਕਰਨ ਵਾਲੇ ਗਾਹਕਾਂ ਕੋਲ ਫੋਨ 2 ਮਈ ਤੋਂ ਭੇਜਿਆ ਜਾਣ ਲੱਗੇਗਾ। ਮਿਡਨਾਈਟ ਬਲੈਕ ਰੰਗ ਵਾਲੇ ਵੇਰੀਅੰਟ ਦੀ ਜ਼ਿਆਦਾ ਮੰਗ ਹੋਣ ਕਾਰਨ ਇਸ ਦੀ ਡਿਲੀਵਰੀ 12 ਮਈ ਤੋਂ ਸ਼ੁਰੂ ਹੋਵੇਗੀ।