Samsung Galaxy S23 ਸੀਰੀਜ਼ ਲਾਂਚ, ਮਿਲੇਗਾ 200MP ਤੇ 5000mAh ਦੀ ਬੈਟਰੀ

Thursday, Feb 02, 2023 - 01:13 PM (IST)

Samsung Galaxy S23 ਸੀਰੀਜ਼ ਲਾਂਚ, ਮਿਲੇਗਾ 200MP ਤੇ 5000mAh ਦੀ ਬੈਟਰੀ

ਗੈਜੇਟ ਡੈਸਕ– ਸੈਮਸੰਗ ਨੇ ਆਪਣੀ ਫਲੈਗਸ਼ਿਪ ਗਲੈਕਸੀ ਐੱਸ 23 ਸੀਰੀਜ਼ ਲਾਂਚ ਕਰ ਦਿੱਤੀ ਹੈ। ਇਸ ਸੀਰੀਜ਼ ’ਚ ਕੰਪਨੀ ਨੇ ਤਿੰਨ ਸਮਾਰਟਫੋਨ Galaxy S23, Galaxy S23 Plus ਅਤੇ Galaxy S23 Ultra ਲਾਂਚ ਕੀਤੇ ਹਨ। ਤਿੰਨੋਂ ਹੀ ਫੋਨ ਫਲੈਗਸ਼ਿਪ ਪ੍ਰੋਸੈਸਰ ਦੇ ਨਾਲ ਆਉਂਦੇ ਹਨ। ਉਅਥੇ ਹੀ ਕੰਪਨੀ ਨੇ ਅਲਟਰਾ ’ਚ ਮਚ-ਅਵੇਟਿਡ 200 ਮੈਗਾਪਿਕਸਲ ਦਾ ਕੈਮਰਾ ਸੈਂਸਰ ਦਿੱਤਾ ਹੈ। ਕੰਪਨੀ ਨੇ ਅਲਟਰਾ ਨੂੰ ਚਾਰ ਕੰਫੀਗ੍ਰੇਸ਼ਨ ’ਚ ਲਾਂਚ ਕੀਤਾ ਹੈ। ਗਲੈਕਸੀ ਐੱਸ 23 ਅਤੇ ਗਲੈਕਸੀ ਐੱਸ 23 ਪਲੱਸ ਦੋ ਕੰਫੀਗ੍ਰੇਸ਼ਨ ’ਚ ਆਉਂਦਾ ਹੈ। ਤਿੰਨੋਂ ਹੀ ਹੈਂਡਸੈੱਟ ਕੁਆਲਕਾਮ ਸਨੈਪਡ੍ਰੈਗਨ 8 Gen 2 ਪ੍ਰੋਸੈਸਰ ’ਤੇ ਕੰਮਕਰਦੇ ਹਨ।

Samsung Galaxy S23 Ultra ਦੇ ਫੀਚਰਜ਼

ਫੋਨ ’ਚ 6.8 ਇੰਚ ਦੀ QHD+ Edge ਵਾਲੀ ਡਾਈਨਾਮਿਕ ਐਮੋਲੇਡ 2X ਡਿਸਪਲੇਅ ਦਿੱਤੀ ਗਈ ਹੈ। ਸਕਰੀਨ 120Hz ਰਿਫ੍ਰੈਸ਼ ਰੇਟ, ਵਿਜ਼ਨ ਬੂਸਟਰ ਵਰਗੇ ਫੀਚਰਜ਼ ਸਪੋਰਟ ਕਰਦੀ ਹੈ। ਸਮਾਰਟਫੋਨ ’ਚ ਕਵਾਡ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਸਦਾ ਪ੍ਰਾਈਮਰੀ ਕੈਮਰਾ 200 ਮੈਗਾਪਿਕਸਲ ਦਾ ਵਾਈਡ ਐਂਗਲ ਲੈੱਨਜ਼ ਹੈ। ਇਸ ਤੋਂ ਇਲਾਵਾ 12 ਮੈਗਾਪਿਕਸਲ ਦਾ ਅਲਟਰਾ ਵਾਈਡ ਐਂਗਲ ਲੈੱਨਜ਼ ਅਤੇ 10 ਮੈਗਾਪਿਕਸਲ ਦੇ ਦੋ ਟੈਲੀਫੋਟੋ ਲੈੱਨਜ਼ ਮਿਲਦੇ ਹਨ। ਫਰੰਟ ’ਚ ਕੰਪਨੀ ਨੇ 12 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਹੈ। 

ਸਮਾਰਟਫੋਨ ’ਚ ਸਨੈਪਡ੍ਰੈਗਨ 8 Gen 2 ਪ੍ਰੋਸੈਸਰ ਮਿਲਦਾ ਹੈ। ਇਸ ਵਿਚ 5000mAh ਦੀ ਬੈਟਰੀ ਦਿੱਤੀ ਗਈ ਹੈ। ਹੈਂਡਸੈੱਟ 45 ਵਾਟ ਦੀ ਚਾਰਜਿੰਗ ਸਪੋਰਟ ਕਰਦਾ ਹੈ। ਇਸ ਵਿਚ ਫਾਸਟ ਵਾਇਰਲੈੱਸ ਚਾਰਜਿੰਗ ਦਾ ਵੀ ਆਪਸ਼ਨ ਮਿਲਦਾ ਹੈ। ਡਿਵਾਈਸ ਐਂਡਰਾਇਡ 13 ਬੇਸਡ ਵਨ ਯੂ.ਆਈ. 5.0 ’ਤੇ ਕੰਮ ਕਰਦਾ ਹੈ। ਫੋਨ ’ਚ ਤੁਹਾਨੂੰ S-Pen ਵੀ ਮਿਲੇਗਾ। 

Samsung Galaxy S23 ਅਤੇ Galaxy S23 Plus ਦੇ ਫੀਚਰਜ਼

ਦੋਵਾਂ ਹੀ ਸਮਾਰਟਫੋਨ ਦੇ ਕੈਮਰਾ, ਪ੍ਰੋਸੈਸਰ ਅਤੇ ਕਈ ਦੂਜੇ ਫੀਚਰਜ਼ ਇਕ ਸਮਾਨ ਹਨ। ਇਨ੍ਹਾਂ ’ਚ ਸਿਰਫ ਸਕਰੀਨ ਸਾਈਜ਼ ਅਤੇ ਬੈਟਰੀ ਦਾ ਫਰਕ ਹੈ। ਸਭ ਤੋਂ ਪਹਿਲਾਂ ਗਲੈਕਸੀ ਐੱਸ 23 ਦੀ ਗੱਲ ਕਰੀਏ ਤਾਂ ਇਸ ਵਿਚ 6.1 ਇੰਚ ਦੀ ਫੁੱਲ ਐੱਚ.ਡੀ. ਪਲੱਸ ਰੈਜ਼ੋਲਿਊਸ਼ਨ ਵਾਲੀ ਡਾਈਨਾਮਿਕ ਐਮੋਲੇਡ 2 ਐਕਸ ਡਿਸਪਲੇਅ ਮਿਲਦੀ ਹੈ। 

ਉੱਥੇ ਹੀ ਪਲੱਸ ਵੇਰੀਐਂਟ ’ਚ 6.6 ਇੰਚ ਦੀ ਡਿਸਪਲੇਅ ਦਿੱਤੀ ਗਈ ਹੈ। ਦੋਵੇਂ ਹੀ ਸਕਰੀਨ 120Hz ਰਿਫ੍ਰੈਸ਼ ਰੇਟ ਸਪੋਰਟ ਕਰਦੀਆਂ ਹਨ। ਸਮਾਰਟਫੋਨ ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਹੈ। ਫੋਨ ’ਚ 50 ਮੈਗਾਪਿਕਸਲ ਦਾ ਮੇਨ ਲੈੱਨਜ਼, 12 ਮੈਗਾਪਿਕਸਲ ਦਾ ਅਲਟਰਾ ਵਾਈਡ ਕੈਮਰਾ ਅਤੇ 10 ਮੈਗਾਪਿਕਸਲ ਦਾ ਟੈਲੀਫੋਟੋ ਲੈੱਨਜ਼ ਮਿਲਦਾ ਹੈ। ਫਰੰਟ ’ਚ 12 ਮੈਗਾਪਿਕਸਲ ਦਾ ਸੈਲਫੀ ਕੈਮਰਾ ਮੌਜੂਦ ਹੈ। ਹੈਂਡਸੈੱਟ ਸਨੈਪਡ੍ਰੈਗਨ 8 Gen 2 ਪ੍ਰੋਸੈਸਰ ’ਤੇ ਕੰਮ ਕਰਦੇ ਹਨ। ਐੱਸ 23 ’ਚ 3900mAh ਦੀ ਬੈਟਰੀ ਦਿੱਤੀ ਗਈ ਹੈ ਜੋ 25 ਵਾਟ ਚਾਰਜਿੰਗ ਸਪੋਰਟ ਨਾਲ ਆਉਂਦੀ ਹੈ। ਉੱਥੇ ਹੀ ਪਲੱਸ ਵੇਰੀਐਂਟ ’ਚ 6700mAhਦੀ ਬੈਟਰੀ ਮਿਲਦੀ ਹੈ ਜੋ 45 ਵਾਟ ਚਾਰਜਿੰਗ ਸਪੋਰਟ ਕਰਦੀ ਹੈ। ਸਮਾਰਟਫੋਨ ਐਂਡਰਾਇਡ 13 ’ਤੇ ਬੇਸਡ ਵਨ ਯੂ.ਆਈ. 5 ’ਤੇ ਕੰਮ ਕਰਦੇ ਹਨ। ਸਾਰੇ ਫੋਨ IP68 ਰੇਟਿੰਗ ਦੇ ਨਾਲ ਆਉਂਦੇ ਹਨ। ਤੁਹਾਨੂੰ ਇਨ੍ਹਾਂ ’ਚ ਵਾਇਰਲੈੱਸ ਚਾਰਜਿੰਗ ਦਾ ਵੀ ਸਪੋਰਟ ਮਿਲੇਗਾ।

ਸਟੋਰੇਜ ਆਪਸ਼ਨ

ਗਲੈਕਸੀ ਐੱਸ 23 ਅਲਟਰਾ ਚਾਰ ਰੈਮ ਅਤੇ ਸਟੋਰੇਜ ਆਪਸ਼ਨ ’ਚ ਆਉਂਦਾ ਹੈ। ਇਸ ਵਿਚ 8 ਜੀ.ਬੀ. ਰੈਮ+256 ਜੀ.ਬੀ. ਸਟੋਰੇਜ, 12 ਜੀ.ਬੀ. ਰੈਮ+256 ਜੀ.ਬੀ. ਸਟੋਰੇਜ, 12 ਜੀ.ਬੀ. ਰੈਮ+512 ਜੀ.ਬੀ. ਸਟੋਰੇਜ ਅਤੇ 12 ਜੀ.ਬੀ. ਰੈਮ+1 ਟੀ.ਬੀ. ਸਟੋਰੇਜ ਦਾ ਆਪਸ਼ਨ ਦਿੱਤਾ ਗਿਆ ਹੈ। ਉੱਥੇ ਹੀ ਗਲੈਕਸੀ ਐੱਸ 23 ’ਚ 8 ਜੀ.ਬੀ. ਰੈਮ+128 ਜੀ.ਬੀ./256 ਜੀ.ਬੀ./512ਜੀ.ਬੀ. ਸੋਟੋਰੇਜ ਦਾ ਆਪਸ਼ਨ ਮਿਲੇਗਾ। ਗਲੈਕਸੀ ਐੱਸ 23 ਪਲੱਸ ’ਚ 8 ਜੀ.ਬੀ. ਰੈਮ+256 ਜੀ.ਬੀ./512ਜੀ.ਬੀ. ਸਟੋਰੇਜ ਮਿਲੇਗੀ। 

Samsung Galaxy S23 Ultra ਦੀ ਸ਼ੁਰੂਆਤੀ ਕੀਮਤ 1,199 ਡਾਲਰ (ਕਰੀਬ 98,300 ਰੁਪਏ ਹੈ। ਸਾਰੇ ਫੋਨਾਂ ਦੀ ਭਾਰਤੀ ਕੀਮਤ ਅਤੇ ਉਪਲੱਬਧਤਾ ਬਾਰੇ ਕੰਪਨੀ ਨੇ ਫਿਲਹਾਲ ਕੋਈ ਜਾਣਕਾਰੀ ਨਹੀਂ ਦਿੱਤੀ। 


author

Rakesh

Content Editor

Related News