Galaxy S23 Series ਨੇ ਬਣਾਇਆ ਰਿਕਾਰਡ, 24 ਘੰਟਿਆਂ 'ਚ ਹੋਈ 1.40 ਲੱਖ ਤੋਂ ਵੱਧ ਪ੍ਰੀ-ਬੁਕਿੰਗ

02/11/2023 2:05:48 PM

ਚੰਡੀਗੜ੍ਹ, (ਦੀਪੇਂਦਰ)– ਸੈਮਸੰਗ ਦੀ ਨਵੀਂ ਲਾਂਚ ਕੀਤੀ ਗਈ ਗਲੈਕਸੀ ਐੱਸ. 23 ਸੀਰੀਜ਼ ਨੇ ਪ੍ਰੀ-ਬੁਕਿੰਗ ਦਾ ਰਿਕਾਰਡ ਬਣਾਇਆ ਹੈ। ਪਹਿਲੇ 24 ਘੰਟਿਆਂ ’ਚ ਭਾਰਤ ’ਚ ਐੱਸ-23 ਸੀਰੀਜ਼ ਦੀਆਂ 1,40,000 ਤੋਂ ਵੱਧ ਇਕਾਈਆਂ ਪ੍ਰੀ-ਬੁੱਕ ਕੀਤੀਆਂ ਗਈਆਂ ਹਨ ਜੋ ਸੈਮਸੰਗ ਦੀ ਫਲੈਗਸ਼ਿਪ ਡਿਵਾਈਸੇਜ਼ ਲਈ ਨਵਾਂ ਰਿਕਾਰਡ ਹੈ। ਸੈਮਸੰਗ ਨੇ 2 ਫਰਵਰੀ ਨੂੰ ਪ੍ਰੀ-ਬੁਕਿੰਗ ਸ਼ੁਰੂ ਕੀਤੀ ਸੀ।

ਇਹ ਵੀ ਪੜ੍ਹੋ– WhatsApp 'ਤੇ ਹੁਣ ਚੈਟਿੰਗ ਹੋਵੇਗੀ ਹੋਰ ਵੀ ਮਜ਼ੇਦਾਰ, ਆ ਰਿਹੈ ਬੇਹੱਦ ਸ਼ਾਨਦਾਰ ਫੀਚਰ

ਸੈਮਸੰਗ ਇੰਡੀਆ ਦੇ ਮੋਬਾਇਲ ਬਿਜ਼ਨੈੱਸ ਦੇ ਸੀਨੀਅਰ ਡਾਇਰੈਕਟਰ ਗੁਫਰਾਨ ਆਲਮ ਨੇ ਕਿਹਾ ਕਿ ਗਲੈਕਸੀ ਐੱਸ-23 ਸੀਰੀਜ਼ ਨੇ ਇਕ ਪੂਰੀ ਪੀੜ੍ਹੀ ਨੂੰ ਪਿੱਛੇ ਛੱਡ ਦਿੱਤਾ ਹੈ। ਇਸ ’ਚ ਸਰਬੋਤਮ ਇਨੋਵੇਸ਼ਨ ਪੇਸ਼ ਕੀਤੇ ਗਏ ਹਨ ਜੋ ਚੌਗਿਰਦੇ ਦੇ ਆਪਣੇ ਪ੍ਰਭਾਵ ਨੂੰ ਵੀ ਕਾਫੀ ਘੱਟ ਕਰ ਦੇਣਗੇ। ਪਹਿਲੇ 24 ਘੰਟਿਆਂ ’ਚ ਰਿਕਾਰਡ ਪੱਧਰ ’ਤੇ ਕੀਤੀ ਗਈ ਪ੍ਰੀ-ਬੁਕਿੰਗ ਗਲੈਕਸੀ ਐੱਸ-23 ਸੀਰੀਜ਼ ਦੀਆਂ ਅਤਿਆਧੁਨਿਕ ਕੈਮਰਾ ਸਮਰੱਥਾਵਾਂ ਭਵਿੱਖ ਲਈ ਤਿਆਰ ਮੋਬਾਇਲ ਗੇਮਿੰਗ ਤਜ਼ਰਬਾ ਅਤੇ ਈਕੋ-ਫ੍ਰੈਂਡਲੀ ਸਮੱਗਰੀ ਲਈ ਭਾਰਤੀ ਖਪਤਕਾਰਾਂ ਦੇ ਉਤਸ਼ਾਹ ਨੂੰ ਪ੍ਰਦਰਸ਼ਿਤ ਕਰਦੀਆਂ ਹਨ। ਨਵੀਂ ਗਲੈਕਸੀ ਐੱਸ-23 ਸੀਰੀਜ਼ ਨੋਇਡਾ ਦੀ ਫੈਕਟਰੀ ’ਚ ਬਣਾਈ ਜਾਏਗੀ, ਜਿਸ ਨਾਲ ਭਾਰਤ ’ਚ ਨਿਰਮਾਣ ਅਤੇ ਵਾਧੇ ਪ੍ਰਤੀ ਸਾਡੀ ਵਚਨਬੱਧਤਾ ਪ੍ਰਦਰਸ਼ਿਤ ਹੁੰਦੀ ਹੈ।

ਇਹ ਵੀ ਪੜ੍ਹੋ– Samsung ਦੇ 5G ਫੋਨ 'ਤੇ ਬੰਪਰ ਆਫਰ, 13 ਹਜ਼ਾਰ ਰੁਪਏ ਦੀ ਛੋਟ ਨਾਲ ਖਰੀਦਣ ਦਾ ਮੌਕਾ

ਗਲੈਕਸੀ ਐੱਸ-23 ਅਲਟਰਾ ’ਚ ਅਡੈਪਟਿਵ ਪਿਕਸਲ ਦੇ ਨਾਲ ਆਲ-ਨਿਊ 200 ਮੈਗਾਪਿਕਸਲ ਦਾ ਸੈਂਸਰ ਹੈ। ਸੁਪਰ ਕਵਾਡ ਪਿਕਸਲ ਏ. ਐੱਫ. ਨਾਲ ਰੀਅਰ ਕੈਮਰਾ ਟੀਚੇ ’ਤੇ 50 ਫੀਸਦੀ ਵੱਧ ਤੇਜ਼ੀ ਨਾਲ ਫੋਕਸ ਕਰਦਾ ਹੈ। ਗਲੈਕਸੀ ਐੱਸ-23 ਸੀਰੀਜ਼ ਦੇ ਫਰੰਟ ਕੈਮਰਾ ’ਚ ਡਿਊਅਲ ਪਿਕਸਲ ਆਟੋ ਫੋਕਸ ਤਕਨਾਲੋਜੀ ਨਾਲ ਨਾਈਟੋਗ੍ਰਾਫੀ ਦਾ ਫੀਚਰ ਦਿੱਤਾ ਗਿਆ ਹੈ ਜੋ ਘੱਟ ਰੌਸ਼ਨੀ ’ਚ ਵੀ ਫਰੰਟ ਕੈਮਰਾ ਤੋਂ ਬਿਹਤਰੀਨ ਈਮੇਜ ਪ੍ਰਾਪਤ ਕਰਨ ’ਚ ਮਦਦ ਕਰਦਾ ਹੈ।

ਇਹ ਵੀ ਪੜ੍ਹੋ– PhonePe ਯੂਜ਼ਰਜ਼ ਲਈ ਖੁਸ਼ਖਬਰੀ, ਹੁਣ ਦੇਸ਼ ਦੇ ਬਾਹਰ ਵੀ ਕਰ ਸਕੋਗੇ UPI ਪੇਮੈਂਟ


Rakesh

Content Editor

Related News