45W ਫਾਸਟ ਚਾਰਜਿੰਗ ਨਾਲ ਆ ਸਕਦੇ ਹਨ Samsung Galaxy S22 ਸੀਰੀਜ਼ ਦੇ ਸਮਾਰਟਫੋਨ

Monday, Jan 31, 2022 - 12:20 PM (IST)

45W ਫਾਸਟ ਚਾਰਜਿੰਗ ਨਾਲ ਆ ਸਕਦੇ ਹਨ Samsung Galaxy S22 ਸੀਰੀਜ਼ ਦੇ ਸਮਾਰਟਫੋਨ

ਗੈਜੇਟ ਡੈਸਕ– ਸੈਮਸੰਗ ਆਪਣੀ ਨੈਕਸਟ-ਜਨਰੇਸ਼ਨ ਫਲੈਗਸ਼ਿਪ ਸਮਾਰਟਫੋਨ ਸੀਰੀਜ਼ ‘Galaxy S22’ ਨੂੰ ਜਲਦ ਲਾਂਚ ਕਰਨ ਵਾਲੀ ਹੈ। ਕੰਪਨੀ ਨੇ 9 ਫਰਵਰੀ ਨੂੰ ਆਪਣੇ ਗਲੈਕਸੀ ਅਨਪੈਕਡ ਈਵੈਂਟ ਦਾ ਆਯੋਜਨ ਕੀਤਾ ਹੈ ਜਿਸ ਵਿਚ ਕੰਪਨੀ ਗਲੈਕਸੀ S22, ਗਲੈਕਸੀ S22+ ਅਤੇ ਗਲੈਕਸੀ S22 ਅਲਟਰਾ ਸਮਾਰਟਫੋਨਾਂ ਨੂੰ ਲਾਂਚ ਕਰੇਗੀ। ਲੀਕਸ ਮੁਤਾਬਕ, S22+ ਅਤੇ ਗਲੈਕਸੀ S22 ਅਲਟਰਾ ਨੂੰ 45 ਵਾਟ ਫਾਸਟ ਚਾਰਜਿੰਗ ਦੀ ਸਪੋਰਟ ਨਾਲ ਲਿਆਇਆ ਜਾ ਸਕਦਾ ਹੈ।

ਇਹ ਵੀ ਪੜ੍ਹੋ– ਵੱਡੀ ਖ਼ੁਸ਼ਖ਼ਬਰੀ! ਹੁਣ 30 ਦਿਨਾਂ ਦੀ ਮਿਆਦ ਨਾਲ ਆਉਣਗੇ ਰੀਚਾਰਜ ਪਲਾਨ

ਇਨ੍ਹਾਂ ’ਚੋਂ ਗਲੈਕਸੀ S22 ਅਲਟਰਾ ਨੂੰ 6.8 ਇੰਚ ਦੀ ਡਿਸਪਲੇਅ ਨਾਲ ਲਿਆਇਆ ਜਾਵੇਗਾ ਅਤੇ ਇਸ ਵਿਚ ਸੈਮਸੰਗ Exynos 2200 ਪ੍ਰੋਸੈਸਰ ਮਿਲ ਸਕਦਾ ਹੈ। ਇਸ ਫੋਨ ਨੂੰ 128 ਜੀ.ਬੀ. ਅਤੇ 256 ਜੀ.ਬੀ. ਸਟੋਰੇਜ ਆਪਸ਼ੰਸ ਨਾਲ ਲਿਆਇਆ ਜਾਵੇਗਾ ਅਤੇ ਇਸ ਵਿਚ 8 ਜੀ.ਬੀ. ਅਤੇ 12 ਜੀ.ਬੀ. ਰੈਮ ਦਾ ਵੀ ਆਪਸ਼ਨ ਮਿਲੇਗਾ। ਲੀਕ ਤੋਂ ਪਤਾ ਚਲਦਾ ਹੈ ਕਿ ਸਮਾਰਟਫੋਨ 5,000mAh ਦੀ ਬੈਟਰੀ ਨਾਲ ਆ ਸਕਦਾ ਹੈ।

ਇਹ ਵੀ ਪੜ੍ਹੋ– WhatsApp ਗਰੁੱਪ ’ਚ ਹੁਣ ਨਹੀਂ ਚੱਲੇਗੀ ਮੈਂਬਰਾਂ ਦੀ ਮਨ-ਮਰਜ਼ੀ, Admin ਨੂੰ ਜਲਦ ਮਿਲੇਗੀ ਇਹ ਪਾਵਰ

ਕੈਮਰੇ ਦੀ ਗੱਲ ਕਰੀਏ ਤਾਂ ਸੈਮਸੰਗ ਗਲੈਕਸੀ S22 ’ਚ 12 ਮੈਗਾਪਿਕਸਲ ਦਾ ਅਲਟਰਾ-ਵਾਈਡ ਐਂਗਲ ਲੈੱਨਜ਼, 108 ਮੈਗਾਪਿਕਸਲ ਦਾ ਵਾਈਡ ਐਂਗਲ ਸ਼ੂਟਰ, 10 ਮੈਗਾਪਿਕਸਲ ਦਾ ਟੈਲੀਫੋਟੋ ਲੈੱਨਜ਼ ਮਿਲੇਗਾ ਜੋ ਕਿ 3X ਆਪਟਿਕਲ ਜ਼ੂਮ ਅਤੇ ਆਪਟਿਕਲ ਇਮੇਜ ਸਟੇਬਿਲਾਈਜੇਸ਼ਨ ਯਾਨੀ OIS ਵਰਗੇ ਫੀਚਰਜ਼ ਨੂੰ ਸਪੋਰਟ ਕਰੇਗਾ।

ਇਹ ਵੀ ਪੜ੍ਹੋ– ਇਸ ਕੰਪਨੀ ਨੇ ਲਾਂਚ ਕੀਤਾ 32 ਇੰਚ ਦਾ ਸਸਤਾ Smart TV, ਕੀਮਤ 15 ਹਜ਼ਾਰ ਰੁਪਏ ਤੋਂ ਵੀ ਘੱਟ


author

Rakesh

Content Editor

Related News