ਲਾਂਚ ਤੋਂ ਪਹਿਲਾਂ ਲੀਕ ਹੋਈ Samsung Galaxy S22 ਸੀਰੀਜ਼ ਦੀ ਕੀਮਤ
Thursday, Feb 03, 2022 - 05:15 PM (IST)
ਗੈਜੇਟ ਡੈਸਕ– ਸੈਮਸੰਗ ਆਪਣੀ ਨੈਕਸਟ ਜਨਰੇਸ਼ਨ ਫਲੈਗਸ਼ਿਪ ਸਮਾਰਟਫੋਨ ਸੀਰੀਜ਼ ‘ਗਲੈਕਸੀ S22’ ਨੂੰ ਜਲਦ ਲਾਂਚ ਕਰਨ ਵਾਲੀ ਹੈ। ਕੰਪਨੀ 9 ਫਰਵਰੀ ਨੂੰ ਆਪਣੇ ਗਲੈਕਸੀ ਅਨਪੈਕਡ ਈਵੈਂਟ ਦਾ ਆਯੋਜਨ ਕਰੇਗੀ ਜਿਸ ਵਿਚ ਗਲੈਕਸੀ S22, ਗਲੈਕਸੀ S22+ ਅਤੇ ਗਲੈਕਸੀ S22 ਅਲਟਰਾ ਸਮਾਰਟਫੋਨਾਂ ਨੂੰ ਲਾਂਚ ਕੀਤਾ ਜਾਵੇਗਾ। ਲੀਕਸ ਮੁਤਾਬਕ, ਗਲੈਕਸੀ S22+ ਅਤੇ ਗਲੈਕਸੀ S22 ਅਲਟਰਾ ਨੂੰ 45 ਵਾਟ ਫਾਸਟ ਚਾਰਜਿੰਗ ਦੀ ਸਪੋਰਟ ਨਾਲ ਲਿਆਇਆ ਜਾ ਸਕਦਾ ਹੈ।
ਟਿਪਸਟਰ ਜਾਨ ਪ੍ਰਾਸੇਰ ਮੁਤਾਬਕ, ਸੈਮਸੰਗ ਗਲੈਕਸੀ ਐੱਸ 22 ਦੀਕੀਮਤ 799 ਡਾਲ (ਕਰੀਬ 59,800 ਰੁਪਏ) ਹੋਵੇਗੀ, ਉਥੇ ਹੀ ਗਲੈਕਸੀ ਐੱਸ 22 ਪਲੱਸ ਦੀ ਕੀਮਤ 999 ਡਾਲਰ (ਕਰੀਬ 74,800 ਰੁਪਏ) ਅਤੇ ਗਲੈਕਸੀ ਐੱਸ 22 ਅਲਟਰਾ ਦੀ ਕੀਮਤ 1,199 ਡਾਲਰ (ਕਰੀਬ 89,800 ਰੁਪਏ) ਹੋਵੇਗੀ।
ਇਨ੍ਹਾਂ ’ਚੋਂ ਗਲੈਕਸੀ S22 ਅਲਟਰਾ ਨੂੰ 6.8 ਇੰਚ ਦੀ ਡਿਸਪਲੇਅ ਨਾਲ ਲਿਆਇਆ ਜਾਵੇਗਾ ਅਤੇ ਇਸ ਵਿਚ ਸੈਮਸੰਗ Exynos 2200 ਪ੍ਰੋਸੈਸਰ ਮਿਲ ਸਕਦਾ ਹੈ। ਇਸ ਫੋਨ ਨੂੰ 128 ਜੀ.ਬੀ. ਅਤੇ 256 ਜੀ.ਬੀ. ਸਟੋਰੇਜ ਆਪਸ਼ੰਸ ਨਾਲ ਲਿਆਇਆ ਜਾਵੇਗਾ ਅਤੇ ਇਸ ਵਿਚ 8 ਜੀ.ਬੀ. ਅਤੇ 12 ਜੀ.ਬੀ. ਰੈਮ ਦਾ ਵੀ ਆਪਸ਼ਨ ਮਿਲੇਗਾ। ਲੀਕ ਤੋਂ ਪਤਾ ਚਲਦਾ ਹੈ ਕਿ ਸਮਾਰਟਫੋਨ 5,000mAh ਦੀ ਬੈਟਰੀ ਨਾਲ ਆ ਸਕਦਾ ਹੈ।
ਕੈਮਰੇ ਦੀ ਗੱਲ ਕਰੀਏ ਤਾਂ ਸੈਮਸੰਗ ਗਲੈਕਸੀ S22 ’ਚ 12 ਮੈਗਾਪਿਕਸਲ ਦਾ ਅਲਟਰਾ-ਵਾਈਡ ਐਂਗਲ ਲੈੱਨਜ਼, 108 ਮੈਗਾਪਿਕਸਲ ਦਾ ਵਾਈਡ ਐਂਗਲ ਸ਼ੂਟਰ, 10 ਮੈਗਾਪਿਕਸਲ ਦਾ ਟੈਲੀਫੋਟੋ ਲੈੱਨਜ਼ ਮਿਲੇਗਾ ਜੋ ਕਿ 3X ਆਪਟਿਕਲ ਜ਼ੂਮ ਅਤੇ ਆਪਟਿਕਲ ਇਮੇਜ ਸਟੇਬਿਲਾਈਜੇਸ਼ਨ ਯਾਨੀ OIS ਵਰਗੇ ਫੀਚਰਜ਼ ਨੂੰ ਸਪੋਰਟ ਕਰੇਗਾ।