ਸੈਮਸੰਗ ਗਲੈਕਸੀ S20 ਸੀਰੀਜ਼ ’ਤੇ ਮਿਲਣਗੇ ਜ਼ਬਰਦਸਤ ਆਫਰਜ਼, ਦੇਖੋ ਪੂਰੀ ਲਿਸਟ

02/28/2020 12:30:20 PM

ਗੈਜੇਟ ਡੈਸਕ– ਸਮਾਰਟਫੋਨ ਬ੍ਰਾਂਡ ਸੈਮਸੰਗ ਵਲੋਂ ਹਾਲ ਹੀ ’ਚ ਲਾਂਚ ਕੀਤੀ ਗਈ ਗਲੈਕਸੀ ਐੱਸ20 ਸੀਰੀਜ਼ ਲਈ ਨਵੇਂ ਆਫਰਜ਼ ਦਾ ਐਲਾਨ ਕੀਤਾ ਗਿਆ ਹੈ। ਕੰਪਨੀ ਵਲੋਂ ਇਸ ਸੀਰੀਜ਼ ਦੇ ਸਮਾਰਟਫੋਨਜ਼ ਗਲੈਕਸੀ ਐੱਸ20, ਗਲੈਕਸੀ ਐੱਸ20 ਪਲੱਸ ਅਤੇ ਗਲੈਕਸੀ ਐੱਸ20 ਅਲਟਰਾ ਖਰੀਦਣ ’ਤੇ 5,000 ਰੁਪਏ ਤਕ ਦਾ ਬੋਨਸ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਇਹ ਆਫਰ ਪੁਰਾਣੇ ਸਮਾਰਟਫੋਨਜ਼ ਐਕਸਚੇਂਜ ਕਰਨ ਦੇ ਬਦਲੇ ਉਪਲੱਬਧ ਹੈ। ਆਪਣੇ ਪੁਰਾਣੇ ਡਿਵਾਈਸ ਨੂੰ ਨਵੀਂ ਗਲੈਕਸੀ ਐੱਸ20 ਸੀਰੀਜ਼ ਨਾਲ ਰਿਪਲੇਸ ਕਰਨ ’ਤੇ ਤੁਹਾਨੂੰ ਇਹ ਡਿਸਕਾਊਂਟ ਮਿਲੇਗਾ। 

ਗਲੈਕਸੀ ਐੱਸ20 ਸੀਰੀਜ਼ ਦਾ ਸਭ ਤੋਂ ਘੱਟ ਕੀਮਤ ਵਾਲੇ ਸਮਾਰਟਫੋਨ ਸੈਮਸੰਗ ਗਲੈਕਸੀ ਐੱਸ20 ਐੱਸ ਹੈ, ਜਿਸ ਦੀ ਕੀਮਤ 66,999 ਰੁਪਏ ਰੱਖੀ ਗਈ ਹੈ। ਉਥੇ ਹੀ ਸੈਮਸੰਗ ਗਲੈਕਸੀ ਐੱਸ20 ਪਲੱਸ ਨੂੰ 73,999 ਰੁਪਏ ਦੀ ਸ਼ੁਰੂਆਤੀ ਕੀਮਤ ’ਚ ਖਰੀਦਿਆ ਜਾ ਸਕਦਾ ਹੈ। ਇਸ ਸੀਰੀਜ਼ ਦਾ ਸਭ ਤੋਂ ਪਾਵਰਫੁਲ ਸਮਾਰਟਫੋਨ ਸੈਮਸੰਗ ਗਲੈਕਸੀ ਐੱਸ20 ਅਲਟਰਾ ਹੈ। ਗਲੈਕਸੀ ਐੱਸ20 ਅਲਟਰਾ ਦੀ ਸ਼ੁਰੂਆਤੀ ਕੀਮਤ 92,999 ਰੁਪਏ ਰੱਖੀ ਗਈ ਹੈ। ਸਮਾਰਟਫੋਨਜ਼ ਦੀ ਪ੍ਰੀਬੁਕਿੰਗ ਸ਼ੁਰੂ ਹੋ ਚੁੱਕੀ ਹੈ ਅਤੇ ਇਨ੍ਹਾਂ ਦਾ ਸ਼ਿਪਮੈਂਟ 6 ਮਾਰਚ ਤੋਂ ਸ਼ੁਰੂ ਹੋਵੇਗਾ। 

Galaxy Buds+ ’ਤੇ ਵੀ ਡਿਸਕਾਊਂਟ
ਕੰਪਨੀ ਵਲੋਂ ਨਵੇਂ Galaxy Buds+ ’ਤੇ ਵੀ ਆਫਰਜ਼ ਦਿੱਤੇ ਜਾ ਰਹੇ ਹਨ। ਗੈਲੈਕਸੀ ਐੱਸ20 ਪਲੱਸ ਅਤੇ ਗਲੈਕਸੀ ਐੱਸ20 ਅਲਟਰਾ ਨੂੰ ਪ੍ਰੀ-ਆਰਡਰ ਕਰਨ ਵਾਲੇ ਗਾਹਕ ਨਵੇਂ ਈਅਰਬਡਸ ਨੂੰ ਸਿਰਫ 1,999 ਰੁਪਏ ’ਚ ਖਰੀਦ ਸਕਦੇ ਹਨ। ਉਥੇ ਹੀ ਨਵਾਂ ਸੈਮਸੰਗ ਗਲੈਕਸੀ ਐੱਸ20 ਪ੍ਰੀ-ਬੁੱਕ ਕਰਾਉਣ ਵਾਲੇ ਗਾਹਕਾਂ ਨੂੰ Galaxy Buds+ ਲਈਸਿਰਫ 2,999 ਰੁਪਏ ਦੇਣੇ ਹੋਣਗੇ। ਦੱਸ ਦੇਈਏ ਕਿ Galaxy Buds+ ਦੀ ਕੀਮਤ ਭਾਰਤ ’ਚ 11,999 ਰੁਪਏ ਰੱਖੀ ਗਈ ਹੈ। ਗਾਹਕ ਚਾਹੁਣ ਤਾਂ 3,999 ਰੁਪਏ ਦੀ ਕੀਮਤ ਵਾਲਾ ਸੈਮਸੰਗ ਕੇਅਰ ਪਲੱਸ ਵੀ 1,999 ਰੁਪਏ ’ਚ ਖਰੀਦ ਸਕਦੇ ਹਨ। ਇਸ ਤੋਂ ਇਲਾਵਾ ਸੈਮਸੰਗ ਦੀ ਨਵੀਂ ਸੀਰੀਜ਼ ’ਤੇ ਕਈ ਟੈਲੀਕਾਮ ਆਫਰਜ਼ ਵੀ ਮਿਲ ਰਹੇ ਹਨ। 

ਮਿਲ ਰਹੇ ਡਬਲ ਡਾਟਾ ਬੈਨੀਫਿਟ ਆਫਰ
ਸੈਮਸੰਗ ਫੋਨਜ਼ ਖਰੀਦਣ ’ਤੇ ਰਿਲਾਇੰਸ ਜਿਓ ਗਾਹਕਾਂ ਨੂੰ 4,999 ਰੁਪਏ ਵਾਲੇ ਐਨੁਅਲ ਪਲਾਨ ’ਤੇ ਡਬਲ ਡਾਟਾ ਬੈਨੀਫਿਟਸ ਅਤੇ ਐਕਸਟਾ ਇਕ ਸਾਲ ਲਈ ਅਨਲਿਮਟਿਡ ਸੇਵਾਵਾਂ ਮਿਲਣਗੀਆਂ। ਏਅਰਟੈੱਲ ਗਾਹਕਾਂ ਨੂੰ 298 ਅਤੇ 398 ਰੁਪਏ ਦੇ ਰੀਚਾਰਜ ’ਤੇ ਡਬਲ ਡਾਟਾ ਬੈਨੀਫਿਟ ਪ੍ਰੀਪੇਡ ਗਾਹਕਾਂ ਲਈ ਪਹਿਲੇ 10 ਰੀਚਾਰਜ ’ਤੇ ਮਿਲੇਗਾ। ਵੋਡਾਫੋਨ ਆਈਡੀਆ ਆਪਣੇ ਗਾਹਕਾਂ ਨੂੰ 399 ਰੁਪਏ ਵਾਲੇ ਪਲਾਨ ’ਤੇ ਪਹਿਲੇ 6 ਰੀਚਾਰਜ ਦੇ ਨਾਲ ਡਬਲ ਡਾਟਾ ਆਫਰ ਕਰ ਰਹੀ ਹੈ। ਨਾਲ ਹੀ ਗਾਹਕਾਂ ਨੂੰ 4 ਮਹੀਨੇ ਲਈ ਯੂਟਿਊਬ ਪ੍ਰੀਮੀਅਮ ਦਾ ਸਬਸਕ੍ਰਿਪਸ਼ਨ ਵੀ ਫ੍ਰੀ ਮਿਲੇਗਾ। 


Related News