12 ਹਜ਼ਾਰ ਰੁਪਏ ਸਸਤਾ ਹੋਇਆ ਸੈਮਸੰਗ ਦਾ ਗਲੈਕਸੀ S10, ਜਾਣੋ ਨਵੀਂ ਕੀਮਤ

02/13/2020 3:46:00 PM

ਗੈਜੇਟ ਡੈਸਕ– ਸੈਮਸੰਗ ਨੇ ਗਲੈਕਸੀ S20 ਸੀਰੀਜ਼ ਦੇ ਲਾਂਚ ਦੇ ਨਾਲ ਹੀ ਗਲੈਕਸੀ S10 ਸੀਰੀਜ਼ ਦੀ ਕੀਮਤ ਨੂੰ ਘੱਟ ਕਰ ਦਿੱਤਾ ਹੈ। ਐੱਸ10 ਸੀਰੀਜ਼ ’ਚ 3 ਸਮਾਰਟਫੋਨਜ਼ ਗਲੈਕਸੀ S10, ਗਲੈਕਸੀ S10+ ਅਤੇ ਗਲੈਕਸੀ S10e ਆਉਂਦੇ ਹਨ। ਗਲੈਕਸੀ ਐੱਸ10 ਅਤੇ ਐੱਸ10 ਪਲੱਸ ਦੀ ਕੀਮਤ ’ਚ 12 ਹਜ਼ਾਰ ਰੁਪਏ ਅਤੇ ਗਲੈਕਸੀ ਐੱਸ10ਈ ਦੀ ਕੀਮਤ ’ਚ 8 ਹਜ਼ਾਰ ਰੁਪਏ ਦੀ ਕਟੌਤੀ ਕੀਤੀ ਗਈ ਹੈ। ਨਵੀਂ ਕੀਮਤ ਦੇ ਨਾਲ ਇਹ ਤਿੰਨੋਂ ਸਮਾਰਟਫੋਨਜ਼ ਸਾਰੇ ਆਨਲਾਈਨ ਪਲੇਟਫਾਰਮਾਂ ’ਤੇ ਉਪਲੱਬਧ ਹਨ। ਪ੍ਰਾਈਜ਼ ਕੱਟ ਤੋਂ ਬਾਅਦ ਸੈਸਮੰਗ ਗਲੈਕਸੀ ਐੱਸ10 ਦੇ 128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 54,900 ਰੁਪਏ ਅਤੇ 512 ਜੀ.ਬੀ. ਸਟੋਰੇਜ ਵਾਲੇ ਵੇਰੀਐਂਟ ਦੀ ਕੀਮਤ 59,900 ਰੁਪਏ ਹੋ ਗਈ ਹੈ। ਫੋਨ ਨੂੰ 66,900 ਰੁਪਏ ਦੀ ਸ਼ੁਰੂਆਤੀ ਕੀਮਤ ’ਚ ਲਾਂਚ ਕੀਤਾ ਗਿਆ ਸੀ। 

ਗਲੈਕਸੀ S20 ਸੀਰੀਜ਼ ਦੇ ਪ੍ਰੀ-ਰਜਿਸਟ੍ਰੇਸ਼ਨ ਸ਼ੁਰੂ
ਹਾਲ ਹੀ ’ਚ ਲਾਂਚ ਹੋਈ ਗਲੈਕਸੀ ਐੱਸ20 ਸੀਰੀਜ਼ ਦੀ ਪ੍ਰੀ-ਬੁਕਿੰਗ ਸ਼ੁਰੂ ਹੋ ਗਈ ਹੈ। ਫੋਨ ਦੀ ਵਿਕਰੀ 6 ਮਾਰਚ ਤੋਂ ਸ਼ੁਰੂ ਹੋ ਜਾਵੇਗੀ। ਇਸ ਸੀਰੀਜ਼ ਤਹਿਤ ਕੰਪਨੀ ਨੇ ਤਿੰਨ ਸਮਾਰਟਫੋਨਜ਼ Galaxy S20, Galaxy S20+ ਅਤੇ Galaxy S20 Ultra ਨੂੰ ਲਾਂਚ ਕੀਤਾ ਹੈ। ਤਿੰਨੋਂ ਫੋਨਜ਼ ’ਚ ਲਗਭਗ ਇਕੋਂ ਜਿਹੇ ਫੀਚਰਜ਼ ਦਿੱਤੇ ਗਏ ਹਨ ਪਰ ਇਨ੍ਹਾਂ ਦੇ ਕੈਮਰੇ ’ਚ ਕਾਫੀ ਫਰਕ ਹੈ। ਸੀਰੀਜ਼ ਤਹਿਤ ਆਉਣ ਵਾਲੇ ਗਲੈਕਸੀ ਐੱਸ20 ਅਲਟਰਾ ’ਚ 108 ਮੈਗਾਪਿਕਸਲ ਦੇ ਰੀਅਰ ਕੈਮਰੇ ਦੇ ਨਾਲ 40 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। 


Related News