Samsung Galaxy On Nxt ਦਾ ਨਵਾਂ ਵੇਰੀਅੰਟ ਲਾਂਚ, ਜਾਣੋ ਕੀਮਤ ''ਤੇ ਖੂਬੀਆਂ

04/26/2017 6:40:46 PM

ਜਲੰਧਰ- ਸੈਮਸੰਗ ਗਲੈਕਸੀ ਆਨ ਨੈਕਸਟ ਮਿਡ-ਰੇਂਜ ਸਮਾਰਟਫੋਨ ਭਾਰਤ ''ਚ ਪਿਛਲੇ ਸਾਲ ਅਕਤੂਬਰ ''ਚ ਐਕਸਕਲੂਜ਼ੀਵ ਤੌਰ ''ਤੇ ਫਲਿੱਪਕਾਰਟ ''ਤੇ ਲਾਂਚ ਹੋਇਆ ਸੀ। ਸ਼ੁਰੂਆਤ ''ਚ ਇਸ ਸਮਾਰਟਫੋਨ ਦੇ 3ਜੀ.ਬੀ. ਰੈਮ ਅਤੇ 32ਜੀ.ਬੀ. ਸਟੋਰੇਜ ਵੇਰੀਅੰਟ ਨੂੰ ਪੇਸ਼ ਕੀਤਾ ਗਿਆ ਸੀ। ਹੁਣ ਗਲੈਕਸੀ ਆਨ ਨੈਕਸਟ ਦਾ ਇਕ 64ਜੀ.ਬੀ. ਵੇਰੀਅੰਟ ਭਾਰਤ ''ਚ ਲਾਂਚ ਕੀਤਾ ਗਿਆ ਹੈ ਅਤੇ ਇਹ ਐਕਸਕਲੂਜ਼ੀਵ ਤੌਰ ''ਤੇ ਫਲਿੱਪਕਾਰਟ ਤੋਂ 16,900 ਰੁਪਏ ''ਚ ਖਰੀਦਿਆ ਜਾ ਸਕਦਾ ਹੈ। 
ਨਵੇਂ ਸਟੋਰੇਜ ਵੇਰੀਅੰਟ ਨੂੰ ਸੈਮਸੰਗ ਗਲੈਕਸੀ ਆਨ ਨੈਕਸਟ 2017 ਐਡੀਸ਼ਨ ਨੂੰ 32ਜੀ.ਬੀ. ਵੇਰੀਅੰਟ ਤੋਂ ਸਿਰਫ 1,000 ਰੁਪਏ ਜ਼ਿਆਦਾ ''ਚ ਉਪਲੱਬਧ ਕਰਾਇਆ ਗਿਆ ਹੈ। 32ਜੀ.ਬੀ. ਵੇਰੀਅੰਟ ਦੀ ਕੀਮਤ 15,900 ਰੁਪਏ ਹੈ। ਇਹ ਸਮਾਰਟਫੋਨ ਬਲੈਕ ਅਤੇ ਗੋਲਡ ਕਲਰ ਵੇਰੀਅੰਟ ''ਚ ਮਿਲੇਗਾ। ਫਲਿੱਪਕਾਰਟ ਪੁਰਾਣੇ ਫੋਨ ਦੇ ਨਾਲ ਐਕਸਚੇਂਜ ਕਰਨ ''ਤੇ 1,500 ਰੁਪਏ ਦੀ ਛੋਟ ਵੀ ਦੇ ਰਹੀ ਹੈ ਜਦਕਿ ਨੋ ਕਾਸਟ ਈ.ਐੱਮ.ਆਈ. ਆਫਰ ਵੀ ਮਿਲ ਰਹੀ ਹੈ। 
ਸਟੋਰੇਜ ਨੂੰ ਛੱਡ ਕੇ ਸੈਮਸੰਗ ਗਲੈਕਸੀ ਆਨ ਨੈਕਸਟ 2017 ਦੇ ਬਾਕੀ ਸਪੈਸੀਫਿਕੇਸ਼ਨ 2016 ''ਚ ਲਾਂਚ ਕੀਤੇ ਗਏ ਵੇਰੀਅੰਟ ਵਾਲੇ ਹੀ ਹਨ। ਇਹ ਫੋਨ ਮੈਟਲ ਯੂਨੀਬਾਡੀ ਡਿਜ਼ਾਈਨ ਨਾਲ ਲੈਸ ਹੈ ਅਤੇ ਇਸ ਵਿਚ 5.5-ਇੰਚ ਦੀ ਫੁੱਲ-ਐੱਚ.ਡੀ. ਡਿਸਪਲੇ ਹੈ। ਇਸ ਫੋਨ ''ਚ 1.6 ਗੀਗਾਹਰਟਜ਼ ਆਕਟਾ-ਕੋਰ ਚਿੱਪਸੈੱਟ ਦਾ ਇਸਤੇਮਾਲ ਕੀਤਾ ਗਿਆ ਹੈ ਅਤੇ ਨਾਲ ਹੀ ਇਸ ਵਿਚ 3ਜੀ.ਬੀ. ਰੈਮ ਮੌਜੂਦ ਹੈ। ਇਸ ਦੀ ਸਟੋਰੇਜ ਨੂੰ ਮੈਮਰੀ ਕਾਰਡ ਰਾਹੀਂ 256ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ। ਡਿਊਲ ਨੈਨੋ ਸਿਮ ਸਲਾਟ ਦੇ ਨਾਲ ਆਉਣ ਵਾਲੇ ਸੈਮਸੰਗ ਦੇ ਇਸ ਫੋਨ ''ਚ ਮੌਜੂਦ ਹੋਵੇਗੀ 3300 ਐੱਮ.ਏ.ਐੱਚ. ਦੀ ਬੈਟਰੀ। 
ਸੈਮਸੰਗ ਗਲੈਕਸੀ ਆਨ ਨੈਕਸਟ ''ਚ 13 ਮੈਗਾਪਿਕਸਲ ਦਾ ਰਿਅਰ ਕੈਮਰਾ ਹੈ ਅਤੇ ਇਸ ਦਾ ਫਰੰਟ ਕੈਮਰਾ 8 ਮੈਗਾਪਿਕਸਲ ਦਾ ਹੈ। ਦੋਵੇਂ ਹੀ ਕੈਮਰੇ ਐੱਫ/1.9 ਅਪਰਚਰ ਵਾਲੇ ਹਨ। ਰਿਅਰ ਕੈਮਰੇ ਦੇ ਨਾਲ ਫਲੈਸ਼ ਮੌਜੂਦ ਹੈ ਅਤੇ ਇਹ ਫੁੱਲ-ਐੱਚ.ਡੀ. ਵੀਡੀਓ ਰਿਕਾਰਡ ਕਰਨ ''ਚ ਸਮਰਥ ਹੈ। ਕੁਨੈਕਟੀਵਿਟੀ ਫੀਚਰ ''ਚ ਜੀ.ਪੀ.ਐੱਸ., ਬਲੂਟੂਥ 4.1 ਵਾਈ-ਫਾਈ 802.11 ਐੱਨ ਅਤੇ ਵਾਈ-ਫਾਈ ਡਾਇਰੈਕਟ ਸ਼ਾਮਲ ਹਨ। ਹੋਮ ਬਟਨ ''ਚ ਫਿੰਗਰਪ੍ਰਿੰਟ ਸੈਂਸਰ ਵੀ ਇੰਟੀਗ੍ਰੇਟਿਡ ਹੈ।

Related News