ਗਲਤੀ ਨਾਲ ਲੀਕ ਹੋਈ ਗਲੈਕਸੀ ਨੋਟ 9 ਦੀ ਫੋਟੋ, ਸਾਹਮਣੇ ਆਈ ਅਹਿਮ ਜਾਣਕਾਰੀ

Sunday, Aug 05, 2018 - 10:25 AM (IST)

ਗਲਤੀ ਨਾਲ ਲੀਕ ਹੋਈ ਗਲੈਕਸੀ ਨੋਟ 9 ਦੀ ਫੋਟੋ, ਸਾਹਮਣੇ ਆਈ ਅਹਿਮ ਜਾਣਕਾਰੀ

ਜਲੰਧਰ— ਕੋਰੀਆਈ ਸਮਾਰਟਫੋਨ ਨਿਰਮਾਤਾ ਕੰਪਨੀ ਸੈਮਸੰਗ ਨੇ ਹੁਣੇ ਜਿਹੇ ਆਪਣੇ ਲੇਟੈਸਟ ਫਲੈਗਸ਼ਿਪ ਸਮਾਰਟਫੋਨ ਗਲੈਕਸੀ ਨੋਟ 9 ਦੀ ਰਜਿਸਟ੍ਰੇਸ਼ਨ ਸ਼ੁਰੂ ਕੀਤੀ ਹੈ। ਸੈਮਸੰਗ ਦਾ ਇਹ ਲੇਟੈਸਟ ਮਾਡਲ 9 ਅਗਸਤ ਨੂੰ ਲਾਂਚ ਕੀਤਾ ਜਾਣਾ ਸੀ ਪਰ ਉਸ ਤੋਂ ਪਹਿਲਾਂ ਹੀ ਗਲਤੀ ਨਾਲ ਇਸ ਦੀ ਫੋਟੋ ਲੀਕ ਹੋ ਗਈ, ਜਿਸ ਉੱਪਰ 'ਹੈਲੋ ਟੂ ਸੁਪਰ ਪਾਵਰ' ਲਿਖਿਆ ਹੈ।

ਲੀਕ ਨਾਲ ਸਾਹਮਣੇ ਆਈ ਨੋਟ 9 ਦੀ ਜਾਣਕਾਰੀ
ਸੈਮਸੰਗ ਗਲੈਕਸੀ ਨੋਟ 9 ਦਾ ਡਿਜ਼ਾਈਨ ਕਾਫੀ ਹੱਦ ਤਕ ਕੰਪਨੀ ਨੇ ਨੋਟ 8 ਵਰਗਾ ਹੀ ਬਣਾਇਆ ਹੈ। ਇਸ ਵਿਚ ਡਿਊਲ ਰੀਅਰ ਕੈਮਰੇ ਨਾਲ ਰੀਅਰ 'ਤੇ ਫਿੰਗਰਪ੍ਰਿੰਟ ਸੈਂਸਰ ਦਿੱਤਾ ਜਾਵੇਗਾ। ਇਸ ਵਿਚ ਹੈੱਡਫੋਨ ਜੈਕ ਨਾਲ  USB-C ਪੋਰਟ ਮਿਲੇਗਾ।
ਇਸ ਫੋਟੋ ਵਿਚ ਨੋਟ 9 ਦਾ ਰੀਅਰ ਪਾਰਟ ਸਾਹਮਣੇ ਆਇਆ ਹੈ, ਜਿਸ ਵਿਚ ਪੀਲੇ ਰੰਗ ਦੇ ਸਟਾਈਲ ਨਾਲ ਨੀਲੇ ਰੰਗ ਦਾ ਨੋਟ 9 ਦਿਖਾਇਆ ਗਿਆ ਹੈ। ਵਰਣਨਯੋਗ ਹੈ ਕਿ ਬਸ ਇਕ ਹਫਤਾ ਪਹਿਲਾਂ ਸੈਮਸੰਗ ਦੀ ਗਲੈਕਸੀ ਵਾਚ ਦੀ ਫੋਟੋ ਕੰਪਨੀ ਦੀ ਵੈੱਬਸਾਈਟ 'ਤੇ ਲੀਕ ਹੋਈ ਸੀ ਅਤੇ ਕੁਝ ਸਮੇਂ ਬਾਅਦ ਇਸ ਨੂੰ ਹਟਾ ਵੀ ਦਿੱਤਾ ਗਿਆ ਸੀ।


Related News