ਸੈਮਸੰਗ ਗਲੈਕਸੀ ਨੋਟ 7 ''ਚ ਮਿਲਣ ਵਾਲੇ ਐੱਸ ਪੈੱਨ ਦੇ ਖਾਸ ਫੀਚਰਸ
Tuesday, Aug 16, 2016 - 11:08 AM (IST)

ਜਲੰਧਰ- ਕੋਰੀਆਈ ਸਮਾਰਟਫੋਨ ਨਿਰਮਾਤਾ ਕੰਪਨੀ ਸੈਮਸੰਗ ਨੇ ਭਾਰਤੀ ਬਾਜ਼ਾਰ ''ਚ ਗਲੈਕਸੀ ਨੋਟ 7 ਨੂੰ ਲੰਚ ਕਰ ਦਿੱਤਾ ਹੈ। ਇਸ ਫੋਨ ਦੇ ਨਾਲ ਕੰਪਨੀ ਨੇ ਐੱਸ ਪੈੱਨ ਵੀ ਦਿੱਤਾ ਹੈ। ਸੈਮਸੰਗ ਗਲੈਕਸੀ ਨੋਟ 7 ''ਚ ਦਿੱਤੇ ਗਏ ਐੱਸ ਪੈੱਨ ਦੀ ਵਰਤੋਂ ਤੁਸੀਂ ਕੁਝ ਨੋਟ ਲਿਖਣ ਤੋਂ ਇਲਾਵਾ ਆਪਣੇ ਸ਼ਬਦਾਂ ਨੂੰ ਇਮੇਜ ਦਾ ਰੂਪ ਦੇ ਕੇ ਆਸਾਨੀ ਨਾਲ ਭਾਵਨਾਵਾਂ ਜ਼ਾਹਰ ਕਰ ਸਕਦੇ ਹੋ। ਅੱਗੇ ਅਸੀਂ ਤੁਹਾਨੂੰ ਐੱਸ ਪੈੱਨ ''ਚ ਦਿੱਤੇ ਗਏ 5 ਖਾਸ ਫੀਚਰਸ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ।
ਐੱਸ ਪੈੱਨ ਦੇ ਖਾਸ ਫੀਚਰਸ-
1. ਟ੍ਰਾਂਸਲੇਟ ਫੀਚਰ-
ਐੱਸ ਪੈੱਨ ''ਚ ਦਿੱਤੇ ਗਏ ਟ੍ਰਾਂਸਲੇਟ ਫੀਚਰ ਦੀ ਵਰਤੋਂ ਕਰਕੇ ਤੁਹਾਨੂੰ ਟ੍ਰਾਂਸਲੇਟ ਕਰਨ ਲਈ ਅਲੱਗ ਤੋਂ ਵਿੰਡੋ ਓਪਨ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਇਸ ਵਿਚ ਦਿੱਤੀ ਗਈ ਓ.ਸੀ.ਆਰ. ਸਰਵਿਸ ਐਕਟਿਵ ਹੁੰਦੇ ਹੀ ਕਿਸੇ ਸ਼ਬਦ ''ਤੇ ਐੱਸ ਪੈੱਨ ਪ੍ਰੈੱਸ ਕਰਕੇ ਉਥੇ ਹੀ ਉਸ ਦਾ ਅਰਥ ਵੀ ਦੇਖ ਸਕਦੇ ਹੋ। ਇਸ ਵਿਚ ਤੁਸੀਂ ਆਪਣੀ ਸੁਵਿਧਾਜਨਕ ਭਾਸ਼ਾ ਨੂੰ ਸਿਲੈਕਟ ਕਰਕੇ ਟ੍ਰਾਂਸਲੇਟ ਲਈ ਇਸਤੇਮਾਲ ਕਰ ਸਕਦੇ ਹੋ।
2. ਵਾਟਰ ਅਤੇ ਡਸ਼ਟਪਰੂਫ-
ਸੈਮਸੰਗ ਗਲੈਕਸੀ ਨੋਟ 7 ਦੀ ਤਰ੍ਹਾਂ ਹੀ ਐੱਸ ਪੈੱਨ ਵੀ ਆਈ.ਪੀ. 68 ਸਰਟੀਫਾਈਡ ਹੈ ਜੋ ਇਸ ਨੂੰ ਵਾਟਰ ਅਤੇ ਡਸ਼ਟਪਰੂਫ ਬਣਾਉਂਦਾ ਹੈ। ਯੂਜ਼ਰਸ ਐੱਸ ਪੈੱਨ ਦੀ ਵਰਤੋਂ ਪਾਣੀ ''ਚ ਵੀ ਕਰ ਸਕਦੇ ਹੋ। ਹਾਲਾਂਕਿ ਐੱਸ ਪੈੱਨ ਦਾ ਸਲਾਟ ਫੋਨ ''ਚ ਹੀ ਹੈ ਪਰ ਐੱਸ ਪੈੱਨ ਨੂੰ ਕੱਢ ਕੇ ਪਾਣੀ ''ਚ ਵਰਤੋਂ ਕਰਨ ਦੇ ਬਾਵਜੂਦ ਫੋਨ ''ਚ ਪਾਣੀ ਨਵੀਂ ਜਾਂਦਾ।
3. ਪ੍ਰੈਸ਼ਰ ਸੈਂਸੀਟਿਵਿਟੀ-
ਸੈਮਸੰਗ ਗਲੈਕਸੀ ਨੋਟ 7 ਐੱਸ ਪੈੱਨ ''ਚ ਇਸ ਵਾਰ ਵਰਤਿਆ ਗਿਆ ਪ੍ਰੈਸ਼ਰ ਸੈਂਸੀਟੀਵਿਟੀ ਪਹਿਲਾਂ ਨਾਲੋਂ ਜ਼ਿਆਦਾ ਬਿਹਤਰ ਹੈ। ਇਸ ਵਾਰ ਪ੍ਰੈਸ਼ਰ ਸੈਂਸੀਟੀਵਿਟੀ ਨੂੰ ਜ਼ਿਆਦਾ ਵਧਾ ਦਿੱਤਾ ਗਿਆ ਹੈ। ਹੁਣ ਇਹ 4096 ਪੱਧਰ ਦੇ ਪ੍ਰੈਸ਼ਰ ਪੁਆਇੰਟ ਨੂੰ ਵੀ ਪਛਾਣ ਸਕਦਾ ਹੈ।
4. ਆਫ ਸਕ੍ਰੀਨ ਨੋਟ-
ਐੱਸ ਪੈੱਨ ''ਚ ਦਿੱਤੇ ਗਏ ਆਫ ਸਕ੍ਰੀਨ ਨੋਟ ਫੀਚਰ ਦੀ ਖਾਸੀਅਤ ਇਹ ਵੀ ਹੈ ਕਿ ਇਸ ਵਿਚ ਯੂਜ਼ਰਸ ਆਲਵੇਜ ਆਨ ਡਿਸਪਲੇ ''ਤੇ ਆਸਾਨੀ ਨਾਲ ਨੋਟ ਜਾਂ ਰਿਮਾਇੰਡਰ ਦੀ ਵਰਤੋਂ ਕਰ ਸਕਦੇ ਹਨ। ਮਤਲਬ ਜੇਕਰ ਫੋਨ ਦੀ ਸਕ੍ਰੀਨ ਆਫ ਵੀ ਹੈ ਅਤੇ ਤੁਸੀਂ ਇਥੇ ਰਿਮਾਇੰਡਰ ਸੈੱਟ ਕਰਨਾ ਹੈਂ ਜਾਂ ਫਿਰ ਕੁਝ ਜ਼ਰੂਰੀ ਨੋਟ ਕਰਨਾ ਹੈ ਤਾਂ ਤੁਸੀਂ ਫੋਨ ਨੂੰ ਬਿਨਾਂ ਆਨ ਕੀਤੇ ਹੀ ਉਸ ''ਤੇ ਕੰਮ ਕਰ ਸਕਦੇ ਹੋ। ਇਹ ਫੀਚਰ ਸਿਰਫ ਸੈਮਸੰਗ ਗਲੈਕਸੀ ਨੋਟ 7 ''ਚ ਹੀ ਦਿੱਤਾ ਗਿਆ ਹੈ।
5. ਜਿਫ ਇਮੇਜ ਸਾਫਟਵੇਅਰ-
ਤੁਹਾਨੂੰ ਹਮੇਸ਼ਾ ਵੀਡੀਓ ਤੋਂ ਜਿਫ ਇਮੇਜ ਬਣਾਉਣ ਲਈ ਅਲੱਗ ਤੋਂ ਕਿਸੇ ਐਪਲੀਕੇਸ਼ਨ ਜਾਂ ਸਾਫਟਵੇਅਰ ਦੀ ਲੋੜ ਹੁੰਦੀ ਹੈ। ਜਦੋਂਕਿ ਸੈਮਸੰਗ ਗਲੈਕਸੀ ਨੋਟ 7 ਦੇ ਨਾਲ ਦਿੱਤੇ ਗਏ ਐੱਸ ਪੈੱਨ ''ਚ ਅਜਿਹੇ ਸਾਫਟਵੇਅਰ ਦੀ ਵਰਤੋਂ ਕੀਤੀ ਗਈ ਹੈ ਜਿਸ ਰਾਹੀਂ ਯੂਜ਼ਰਸ ਵੀਡੀਓ ਤੋਂ ਹੀ ਜਿਫ ਇਮੇਜ ਬਣਾ ਸਕਦੇ ਹਨ।