ਸਾਹਮਣੇ ਆਈ ਸੈਮਸੰਗ ਗਲੈਕਸੀ ਨੋਟ 6 ਦੇ ਲਾਂਚ ਦੀ ਜਾਣਕਾਰੀ
Friday, May 13, 2016 - 01:55 PM (IST)

ਜਲੰਧਰ— ਸੈਮਸੰਗ ਗਲੈਕਸੀ ਨੋਟ 5 ਦੇ ਲਾਂਚ ਤੋਂ ਬਾਅਦ ਹੀ ਨਵੇਂ ਨੋਟ ਦੀਆਂ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਸਨ, ਹਾਲਾਂਕਿ ਅਜੇ ਤੱਕ ਨੋਟ 6 ਦੇ ਲਾਂਚ ਦੀ ਤਰੀਕ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ। ਸਭ ਤੋਂ ਲੋਕਪ੍ਰਿਅ ਲੀਕਰ ਇਵਾਨ ਬਲਾਸ ਅਤੇ @evleaks ਨੇ ਇਸ ਵਾਰ ਦੀ ਜਾਣਕਾਰੀ ਦਿੱਤੀ ਹੈ ਕਿ ਸੈਮਸੰਗ ਗਲੈਕਸੀ ਨੋਟ 6 ਨੂੰ ਅਗਸਤ ''ਚ ਲਾਂਚ ਕੀਤਾ ਜਾਵੇਗਾ।
ਇਵਾਨ ਨੇ ਇਸ ਦੀ ਤਰੀਕ ਬਾਰੇ ਵੀ ਜਾਣਕਾਰੀ ਦਿੱਤੀ ਹੈ। ਟਵਿਟਰ ''ਤੇ ਪੋਸਟ ਕਰਦੇ ਹੋਏ ਇਵਾਨ ਨੇ ਕਿਹਾ ਕਿ ਸੈਮਸੰਗ ਗਲੈਕਸੀ ਨੋਟ 6 ਨੂੰ ਅਮਰੀਕਾ ''ਚ 15 ਅਗਸਤ ਨੂੰ ਲਾਂਚ ਕੀਤਾ ਜਾਵੇਗਾ।
ਗਲੈਕਸੀ ਨੋਟ 6 ਦੇ ਫੀਚਰਜ਼-
ਜਿਥੋਂ ਤੱਕ ਇਸ ਦੇ ਫੀਚਰਜ਼ ਦੀ ਗੱਲ ਹੈ ਤਾਂ ਰਿਪੋਰਟ ਮੁਤਾਬਕ ਸੈਮਸੰਗ ਗਲੈਕਸੀ ਨੋਟ 6 ''ਚ ਸਨੈਪਡ੍ਰੈਗਨ 823 ਐੱਸ.ਓ.ਸੀ. ਅਤੇ 5.8-ਇੰਚ ਦੀ ਕਿਊ.ਐੱਚ.ਡੀ. ਡਿਸਪਲੇ ਹੋਵੇਗੀ। ਨੋਟ 6 ''ਚ 6 ਜਾਂ 8ਜੀ.ਬੀ. ਦੀ ਰੈਮ ਹੋ ਸਕਦੀ ਹੈ। ਜੀ ਹਾਂ GSMarena ਦੀ ਰਿਪੋਰਟ ''ਚ ਇਸ ਗੱਲ ਦੀ ਜਾਣਕਾਰੀ ਵੀ ਦਿੱਤੀ ਗਈ ਹੈ। ਸਟੈਂਡਰਸ ਮਾਡਲ ਤੋਂ ਇਲਾਵਾ ਲਾਈਟ ਵਰਜ਼ਨ ''ਚ 820 ਚਿੱਪਸੈੱਟ, 4ਜੀ.ਬੀ. ਰੈਮ ਅਤੇ 1080 ਪਿਕਸਲ ਡਿਸਪਲੇ ਹੋਵੇਗੀ।