Samsung Galaxy M31 ਨੂੰ ਮਿਲੀ ਸਾਫਟਵੇਅਰ ਅਪਡੇਟ, ਜੁੜੇ ਕਈ ਨਵੇਂ ਫੀਚਰ

07/22/2020 3:55:15 PM

ਗੈਜੇਟ ਡੈਸਕ– ਸੈਮਸੰਗ ਨੇ ਗਲੈਕਸੀ ਐੱਮ31 ਸਮਾਰਟਫੋਨ ਲਈ ਨਵੀਂ ਫਰਮਵੇਅਰ ਅਪਡੇਟ ਜਾਰੀ ਕਰ ਦਿੱਤੀ ਹੈ। ਇਸ ਵਿਚ ਕਈ ਨਵੇਂ ਫੀਚਰਜ਼ ਸ਼ਾਮਲ ਕੀਤੇ ਗਏ ਹਨ। ਉਥੇ ਹੀ ਕੁਝ ਬਗ ਫਿਕਸ ਅਤੇ ਸੁਧਾਰ ਵੀ ਕੀਤੇ ਗਏ ਹਨ। Gizmochina ਦੀ ਰਿਪੋਰਟ ਮੁਤਾਬਕ, ਨਵੀਂ ਅਪਡੇਟ ਦਾ ਬਿਲਡ ਨੰਬਰ M31FXXU1ATG2 ਹੈ ਜਿਸ ਨਾਲ ਵੋਡਾਫੋਨ-ਆਈਡੀਆ ਗਾਹਕਾਂ ਲਈ RCS ਸੁਪੋਰਟ ਆ ਗਈ ਹੈ। ਇਸ ਦੀ ਮਦਦ ਨਾਲ ਵੋਡਾਫੋਨ-ਆਈਡੀਆ ਗਾਹਕ ਵਾਈ-ਫਾਈ ਜਾਂ ਮੋਬਾਇਲ ਡਾਟਾ ਰਾਹੀਂ ਮੈਸੇਜ ਭੇਜ ਜਾਂ ਰਿਸੀਵ ਕਰ ਸਕਦੇ ਹਨ। 

ਸ਼ਾਮਲ ਹੋਇਆ ਨਵਾਂ Glance ਫੀਚਰ
ਇਸ ਅਪਡੇਟ ਨਾਲ ਫੋਨ ’ਚ ਨਵਾਂ Glance ਫੀਚਰ ਵੀ ਸਾਮਲ ਹੋਇਆ ਹੈ। ਇਸ ਰਾਹੀਂ ਤੁਸੀਂ ਲੌਕ ਸਕਰੀਨ ਵਾਲਪੇਪਰ ’ਤੇ ਇੰਟਰਨੈੱਟ ਤੋਂ ਆਉਣ ਵਾਲਾ ਕੰਟੈਂਟ ਵੇਖ ਸਕੋਗੇ। ਇਸ ਅਪਡੇਟ ਨਾਲ ਡਿਵਾਈਸ ’ਚ ਸਟੇਬਿਲਿਟੀ ਸੁਧਾਰ, ਬਗ ਫਿਕਸ ਅਤੇ ਪਰਫਾਰਮੈਂਸ ’ਚ ਸੁਧਾਰ ਹੋਵੇਗਾ। 

ਇੰਝ ਕਰ ਸਕਦੇ ਹੋ ਡਾਊਨਲੋਡ
ਗਲੈਕਸੀ M31 ਯੂਜ਼ਰਸ ਨੂੰ ਸੈਮਸੰਗ ਭਾਰਤ ’ਚ ਨਵੀਂ ਅਪਡੇਟ ਬਾਰੇ ਨੋਟੀਫਿਕੇਸ਼ਨ ਵੀ ਭੇਜੇਗੀ। ਤੁਸੀਂ Settings > Software update > Download ’ਚ ਜਾ ਕੇ ਇਸ ਅਪਡੇਟ ਨੂੰ ਇੰਸਟਾਲ ਕਰ ਸਕਦੇ ਹੋ। 


Rakesh

Content Editor

Related News