ਸੈਮਸੰਗ Galaxy M30 ਨੂੰ ਐਂਡਰਾਇਡ ਪਾਈ ਅਪਡੇਟ ਮਿਲਣੀ ਸ਼ੁਰੂ

Tuesday, May 28, 2019 - 01:45 PM (IST)

ਸੈਮਸੰਗ Galaxy M30 ਨੂੰ ਐਂਡਰਾਇਡ ਪਾਈ ਅਪਡੇਟ ਮਿਲਣੀ ਸ਼ੁਰੂ

ਗੈਜੇਟ ਡੈਸਕ– ਸੈਮਸੰਗ ਨੇ ਹਾਲ ਹੀ ’ਚ ਐਲਾਨ ਕੀਤਾ ਸੀ ਕਿ Galaxy M30 ਨੂੰ ਅਗਲੇ ਮਹੀਨੇ ਐਂਡਰਾਇਡ ਪਾਈ ਅਪਡੇਟ ਮਿਲੇਗੀ। ਪਰ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਸੈਮਸੰਗ ਨੇ ਤੈਅ ਸਮੇਂ ਤੋਂ ਪਹਿਲਾਂ ਹੀ ਭਾਰਤ ’ਚ Galaxy M30 ਲਈ ਐਂਡਰਾਇਡ ਪਾਈ ਅਪਡੇਟ ਜਾਰੀ ਕਰ ਦਿੱਤੀ ਹੈ। ਐਂਡਰਾਇਡ ਵਰਜਨ ਅਪਗ੍ਰੇਡ ਕਰਨ ਤੋਂ ਇਲਾਵਾ ਓਵਰ ਦਿ ਏਅਰ ਜਾਰੀ ਕੀਤੀ ਗਈ ਇਹ ਅਪਡੇਟ ਮਈ ਮਹੀਨੇ ਦਾ ਐਂਡਰਾਇਡ ਸਕਿਓਰਿਟੀ ਪੈਚ ਅਤੇ ਅਤੇ ਵਨ ਯੂ.ਆਈ. ਲਿਆਉਂਦੀ ਹੈ। ਕਈ ਨਵੇਂ ਫੀਚਰ ਵੀ ਫੋਨ ਦਾ ਹਿੱਸਾ ਬਣ ਗਏ ਹਨ। ਜਿਵੇਂ ਕਿ ਕੈਮਰਾ ਐਪ ’ਚ ਸੀਨ ਆਪਟਿਮਾਈਜ਼ਰ, ਗੈਲਰੀ ਐਪ ’ਚ ਐਡਿਟਿੰਗ ਟੂਲਸ ਅਤੇ ਨਵੇਂ ਅੰਦਾਜ਼ ’ਚ ਸੈਟਿੰਗਸ ਮੈਨਿਊ। ਐਂਡਰਾਇਡ ਪਾਈ ਅਪਡੇਟ ਭਾਰਤ ’ਚ ਸੈਮਸੰਗ Galaxy M30 ਯੂਜ਼ਰਜ਼ ਲਈ ਉਪਲੱਬਧ ਕਰਵਾ ਦਿੱਤੀ ਗਈ ਹੈ। 

Galaxy M30 ਲਈ ਜਾਰੀ ਕੀਤੀ ਗਈ ਇਸ ਅਪਡੇਟ ਦਾ ਫਰਮਵੇਅਰ ਵਰਜਨ M305FDDU1BSEA / M305FODM1BSEA / M305FDDU1BSE6 ਹੈ। ਇਸ ਦਾ ਸਾਈਜ਼ 1144.35 ਐੱਮ.ਬੀ. ਦਾ ਹੈ। ਇਹ ਭਾਰਤ ’ਚ ਸਾਰੇ Galaxy M30 ਯੂਜ਼ਰਜ਼ ਲਈ ਉਪਲੱਬਧ ਹੈ। ਜਿਵੇਂ ਕਿ ਅਸੀਂ ਤੁਹਾਨੂੰ ਪਹਿਲਾਂ ਹੀ ਦੱਸਿਆ ਹੈ ਕਿ ਸਭ ਤੋਂ ਵੱਡਾ ਬਦਲਾਅ ਐਂਡਰਾਇਡ 8.1 ਓਰੀਓ ’ਤੇ ਆਧਾਰਤ ਸੈਮਸੰਗ ਐਕਸਪੀਰੀਅੰਸ 9.5 ਤੋਂ ਐਂਡਰਾਇਡ ਪਾਈ ’ਤੇ ਆਧਾਰਤ ਵਨ ਯੂ.ਆਈ. 1.1 ’ਚ ਹੋਇਆ ਹੈ। ਅਪਡੇਟ ਨੂੰ ਰੋਲ ਆਊਟ ਕਰ ਦਿੱਤਾ ਗਿਆ ਹੈ। ਸੈਮਸੰਗ ਨੇ ਅਪਡੇਟ ਨੂੰ ਵਾਅਦੇ ਤੋਂ ਇਕ ਹਫਤੇ ਪਹਿਲਾਂ ਹੀ ਜਾਰੀ ਕਰ ਦਿੱਤਾ ਹੈ। 


Related News