5,000mAh ਦੀ ਬੈਟਰੀ ਨਾਲ ਆਏਗਾ ਸੈਮਸੰਗ ਦਾ ਇਹ ਸਮਾਰਟਫੋਨ!
Wednesday, Dec 19, 2018 - 02:21 PM (IST)
ਗੈਜੇਟ ਡੈਸਕ– ਪਿਛਲੇ ਕੁਝ ਸਮੇਂ ਤੋਂ ਸੈਮਸੰਗ ਦੇ ਐਂਟਰੀ ਲੈਵਲ M ਸੀਰੀਜ਼ ਬਾਰੇ ਕਾਫੀ ਲੀਕਸ ਜਾਣਕਾਰੀਆਂ ਸਾਹਮਣੇ ਆ ਰਹੀਆਂ ਹਨ। ਸੈਮਸੰਗ ਦੀ ਇਹ ਨਵੀਂ ਸੀਰੀਜ਼ ਗਲੈਕਸੀ ਜੇ, ਗਲੈਕਸੀ ਆਨ ਅਤੇ ਗਲੈਕਸੀ ਸੀ ਦੀ ਅਪਗ੍ਰੇਡਿਡ ਸੀਰੀਜ਼ ਹੋਵੇਗੀ। ਲੀਕਸ ਮੁਤਾਬਕ ਇਸ ਸਮਾਰਟਫੋਨ ’ਚ 5,000mAh ਦੀ ਬੈਟਰੀ ਹੋ ਸਕਦੀ ਹੈ।
GSMArena ਦੀ ਰਿਪੋਰਟ ਮੁਤਾਬਕ, ਸਭ ਤੋਂ ਪਹਿਲਾਂ ਗਲੈਕਸੀ M20 ਨੂੰ ਲਾਂਚ ਕੀਤਾ ਜਾ ਸਕਦਾ ਹੈ। ਇਸ ਤੋਂ ਪਹਿਲਾਂ ਖਬਰ ਸੀ ਕਿ ਸੈਮਸੰਗ ਗਲਕੈਸੀ M10 ਨੂੰ ਲਾਂਚ ਕਰੇਗੀ। ਇਸ ਫੋਨ ’ਚ 5,000mAh ਦੀ ਬੈਟਰੀ ਆਏਗੀ ਅਤੇ ਇਸ ਤੋਂ ਇਲਾਵਾ ਇਸ ਵਿਚ ਸੈਮਸੰਗ ਦੇ ਖੁਦ ਦਾ Exynos 7885 SoC, 3GB ਰੈਮ ਹੋਵੇਗੀ। ਫੋਨ ’ਚ ਸਟੈਂਡਰਡ ਇਨਫਿਨੀਟੀ ਡਿਸਪਲੇਅ ਦੇ ਨਾਲ 6-ਇੰਚ ਤੋਂ ਉਪਰ ਦੀ ਸਕਰੀਨ ਹੋਵੇਗੀ।
ਕੰਪਨੀ ਇਸ ਫੋਨ ਨੂੰ ਸਭ ਤੋਂ ਪਹਿਲਾਂ UK, Germany, France, Poland ਅਤੇ Scandinavia ਵਰਗੇ ਬਾਜ਼ਾਰਾਂ ’ਚ ਪੇਸ਼ ਕਰ ਸਕਦੀ ਹੈ। ਭਾਰਤ ’ਚ ਇਸ ਸਮਾਰਟਫੋਨ ਨੂੰ ਇਨ੍ਹਾਂ ਬਾਜ਼ਾਰਾਂ ਤੋਂ ਬਾਅਦ ਲਾਂਚ ਕੀਤਾ ਜਾ ਸਕਦਾ ਹੈ।
ਗਲੈਕਸੀ M10 ਅਤੇ ਗਲੈਕਸੀ M20 ਹਾਲ ਹੀ ’ਚ ਬੈਂਚਮਾਰਕਿੰਗ ਵੈੱਬਸਾਈਟ ’ਤੇ ਵੀ ਸਪਾਟ ਕੀਤੇ ਗਏ ਸਨ। ਗਲੈਕਸੀ M ਲਾਈਨਅਪ ’ਚ ਅਮੋਲੇਡ ਡਿਸਪਲੇਅ ਦੀ ਬਜਾਏ ਐੱਲ.ਸੀ.ਡੀ. ਡਿਸਪਲੇਅ ਹੋਵੇਗੀ ਅਤੇ ਇਹ ਡਿਊਲ ਸਿਮ ਸਪੋਰਟ ਕਰੇਗਾ।
