Samsung ਨੇ ਲਾਂਚ ਕੀਤੇ ਦੋ ਸਸਤੇ 5G ਫੋਨ, 10,000 ਰੁਪਏ ਤੋਂ ਵੀ ਘੱਟ ਹੈ ਸ਼ੁਰੂਆਤੀ ਕੀਮਤ
Thursday, Feb 27, 2025 - 05:07 PM (IST)

ਗੈਜੇਟ ਡੈਸਕ- ਸੈਮਸੰਗ ਨੇ ਭਾਰਤ 'ਚ ਦੋ ਨਵੇਂ ਸਮਾਰਟਫੋਨ ਲਾਂਚ ਕੀਤੇ ਹਨ। ਕੰਪਨੀ ਨੇ Samsung Galaxy M16 ਅਤੇ Galaxy M06 ਨੂੰ ਲਾਂਚ ਕੀਤੇ ਹੈ। ਦੋਵੇਂ ਹੀ ਹੈਂਡਸੈੱਟ 5ਜੀ ਸਪੋਰਟ ਦੇ ਨਾਲ ਆਉਂਦੇ ਹਨ। ਦੋਵਾਂ ਹੀ ਹੈਂਡਸੈੱਟਾਂ 'ਚ ਦਮਦਾਰ ਫੀਚਰਜ਼ ਦਿੱਤੇ ਗਏ ਹਨ। ਇਨ੍ਹਾਂ ਦੇ ਫੀਚਰਜ਼ ਵੀ ਇਕ-ਦੂਜੇ ਨਾਲ ਮਿਲਦੇ-ਜੁਲਦੇ ਹਨ।
Samsung Galaxy M16 ਅਤੇ Galaxy M06 5G 'ਚ MediaTek Dimensity 6300 ਪ੍ਰੋਸੈਸਰ ਮਿਲਦਾ ਹੈ। ਦੋਵਾਂ ਫੋਨਾਂ 'ਚ 50MP ਦਾ ਪ੍ਰਾਈਮਰੀ ਕੈਮਰਾ ਮਿਲਦਾ ਹੈ। ਇਨ੍ਹਾਂ 'ਚ 5000mAh ਦੀ ਬੈਟਰੀ ਦਿੱਤੀ ਗਈ ਹੈ।
Samsung Galaxy M16 5G ਨੂੰ ਕੰਪਨੀ ਨੇ 11,499 ਰੁਪਏ 'ਚ ਲਾਂਚ ਕੀਤਾ ਹੈ। ਉਥੇ ਹੀ Samsung Galaxy M06 5G ਦੀ ਕੀਮਤ 9,499 ਰੁਪਏ ਤੋਂ ਸ਼ੁਰੂ ਹੁੰਦੀ ਹੈ। ਦੱਸ ਦੇਈਏ ਕਿ ਇਹ ਕੀਮਤ ਬੈਂਕ ਆਫਰ ਤੋਂ ਬਾਅਦ ਦੀ ਹੈ। Galaxy M16 ਨੂੰ ਕੰਪਨੀ ਨੇ ਮਿੰਟ ਗਰੀਨ, ਬਲੱਸ਼ ਪਿੰਕ ਅਤੇ ਥੰਡਰ ਬਲੈਕ ਕਲਰ 'ਚ ਲਾਂਚ ਕੀਤਾ ਹੈ।
ਉਥੇ ਹੀ Galaxy M06 ਦੋ ਕਲਰ ਆਪਸ਼ਨ- ਸੇਜ ਗਰੀਨ ਅਤੇ ਬਲੇਜ਼ਿੰਗ ਬਲੈਕ 'ਚ ਆਉਂਦਾ ਹੈ। ਇਨ੍ਹਾਂ ਫੋਨਾਂ ਨੂੰ ਤੁਸੀਂ ਐਮਾਜ਼ੋਨ, ਸੈਮਸੰਗ ਦੀ ਅਧਿਕਾਰਤ ਵੈੱਬਸਾਈਟ ਅਤੇ ਚੁਣੋ ਹੋਏ ਰਿਟੇਲ ਸਟੋਰਾਂ ਤੋਂ ਖਰੀਦ ਸਕੋਗੇ। Galaxy M16 ਦੀ ਸੇਲ 5 ਮਾਰਚ ਨੂੰ ਸ਼ੁਰੂ ਹੋਵੇਗੀ, ਜਦੋਂਕਿ Galaxy M06 ਨੂੰ ਤੁਸੀਂ 7 ਮਾਰਚ ਤੋਂ ਖਰੀਦ ਸਕੋਗੇ।
ਫੀਚਰਜ਼
Galaxy M16 'ਚ 6.7-inch का FHD+ Super AMOLED ਡਿਸਪਲੇਅ ਹੈ ਜੋ 90Hz ਰਿਫ੍ਰੈਸ਼ ਸਪੋਰਟ ਕਰਦੀ ਹੈ। ਸਮਾਰਟਫੋਨ MediaTek Dimensity 6300 ਪ੍ਰੋਸੈਸਰ ਦੇ ਨਾਲ ਆਉਂਦਾ ਹੈ। ਤੁਸੀਂ ਇਸਨੂੰ 4GB, 6GB ਅਤੇ 8GB RAM ਆਪਸ਼ਨ 'ਚ ਖਰੀਦ ਸਕਦੇ ਹੋ। ਸਮਾਰਟਫੋਨ ਨੂੰ 6 ਸਾਲਾਂ ਤਕ ਆਪਰੇਟਿੰਗ ਸਿਸਟਮ ਅਪਡੇਟ ਮਿਲੇਗਾ।
ਫੋਨ 'ਚ 50MP + 5MP + 2MP ਦਾ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਮਿਲਦਾ ਹੈ। ਉਥੇ ਹੀ ਫਰੰਟ 'ਚ 13MP ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ। ਸਮਾਰਟਫੋਨ 5000mAh ਦੀ ਬੈਟਰੀ ਅਤੇ 25W ਦੀ ਚਾਰਜਿੰਗ ਦੇ ਨਾਲ ਆਉਂਦਾ ਹੈ। ਸਕਿਓਰਿਟੀ ਲਈ ਸਾਈਡ ਮਾਊਂਟੇਡ ਫਿੰਗਰਪ੍ਰਿੰਟ ਸੈਂਸਰ ਮਿਲਦਾ ਹੈ।
ਉਥੇ ਹੀ Galaxy M06 5G 'ਚ 6.7-inch ਦੀ HD+ IPS LCD ਮਿਲਦੀ ਹੈ। ਫੋਨ MediaTek Dimensity 6300 ਪ੍ਰੋਸੈਸਰ ਦੇ ਨਾਲ ਆਉਂਦਾ ਹੈ। ਇਸ ਵਿਚ Android 15 'ਤੇ ਬੇਸਡ One UI ਮਿਲਦਾ ਹੈ। ਸਮਾਰਟਫੋਨ ਨੂੰ ਚਾਰ ਸਾਲਾਂ ਤਕ ਸਕਿਓਰਿਟੀ ਅਤੇ ਸਾਫਟਵੇਅਰ ਅਪਡੇਟਸ ਮਿਲਣਗੇ।
ਫੋਨ 50MP + 2MP ਦੇ ਡਿਊਲ ਰੀਅਰ ਕੈਮਰਾ ਸੈੱਟਅਪ ਦੇ ਨਾਲ ਆਏਗਾ। ਉਥੇ ਹੀ ਫਰੰਟ 'ਚ ਕੰਪਨੀ 8MP ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ। ਸਮਾਰਟਫੋਨ ਨੂੰ ਪਾਵਰ ਦੇਣ ਲਈ 5000mAh ਦੀ ਬੈਟਰੀ ਅਤੇ 25 ਵਾਟ ਦੀ ਚਾਰਜਿੰਗ ਮਿਲਦੀ ਹੈ। ਸਕਿਓਰਿਟੀ ਲਈ ਸਾਈਡ ਮਾਊਂਟੇਡ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ।