ਭਾਰਤ ''ਚ ਵੀ ਉਪਲੱਬਧ ਹੋਇਆ ਸੈਮਸੰਗ Galaxy J7 Prime

Wednesday, Sep 07, 2016 - 03:27 PM (IST)

ਭਾਰਤ ''ਚ ਵੀ ਉਪਲੱਬਧ ਹੋਇਆ ਸੈਮਸੰਗ Galaxy J7 Prime

ਜਲੰਧਰ- ਦੱਖਣੀ ਕੋਰੀਆਈ ਸਮਾਰਟਫੋਨ ਨਿਰਮਾਤਾ ਕੰਪਨੀ ਸੈਮਸੰਗ ਨੇ ਗਲੈਕਸੀ J7 ਪ੍ਰਾਇਮ ਸਮਾਰਟਫ਼ੋਨ ਨੂੰ ਹਾਲ ਹੀ ਕੁੱਝ ਸਮਾਂ ਪਹਿਲਾ ਸੈਮਸੰਗ ਦੀ ਵਿਅਤਨਾਮ ਵੈੱਬਸਾਈਟ ''ਤੇ ਲਿਸਟ ਕੀਤਾ ਗਿਆ ਸੀ,  ਪਰ ਹੁਣ ਇਹ ਸਮਾਰਟਫੋਨ ਭਾਰਤ ''ਚ ਵੀ ਸੇਲ ਲਈ ਉਪਲੱਬਧ ਹੋ ਗਿਆ ਹੈ। ਇਸ ਸਮਾਰਟਫ਼ੋਨ ਨੂੰ ਭਾਰਤ ''ਚ 18, 790 ਦੀ ਕੀਮਤ ''ਚ ਈਕਾਮਰਸ ਵੈੱਬਸਾਈਟ ''ਓਨਲੀ ਮੋਬਾਇਲਸ ਡਾਟ ਕਾਮ'' (onlymobiles.com) ''ਤੇ ਲਿਸਟ ਕੀਤਾ ਗਿਆ ਹੈ। ਇਹ ਫ਼ੋਨ ਗੋਲਡ ਅਤੇ ਬਲੈਕ ਰੰਗ ''ਚ ਮਿਲ ਰਿਹਾ ਹੈ।

 

ਸੈਮਸੰਗ ਗੈਲੇਕਸੀ J7 ਪ੍ਰਾਇਮ ਸਪੈਸੀਫਿਕੇਸ਼ਨਸ

ਡਿਸਪਲੇ - 5.5-ਇੰਚ 2.54 ਗਲਾਸ ਐਚ ਡੀ ਡਿਸਪਲੇ

ਬਾਡੀ - ਮੇਟਲ ਬਾਡੀ

ਪ੍ਰੋਸੈਸਰ -1 . 6GHz ਓਕਟਾ ਕੋਰ ਪ੍ਰੋਸੈਸਰ

ਰੈਮ - 3GB ਰੈਮ

ਇੰਟਰਨਲ ਸਟੋਰੇਜ - 32GB

ਕਾਰਡ ਸਪੋਰਟ - 256GB

ਓ. ਐੱਸ - ਐਂਡ੍ਰਾਇਡ 6.0 ਮਾਰਸ਼ਮੈਲੋ

ਬੈਟਰੀ - 3300mAh

ਕੈਮਰਾ -  13 MP ਰਿਅਰ ਕੈਮਰਾ LED ਫ਼ਲੈਸ਼, 8 MP ਫ੍ਰੰਟ ਫੇਸਿੰਗ ਕੈਮਰਾ

ਹੋਰ ਖਾਸ ਫੀਚਰਸ - S ਬਾਇਕ ਮੋਡ, ਫਿੰਗਰਪ੍ਰਿੰਟ ਸਕੈਨਰ, ਡਿਊਲ ਸਿਮ,4Gਸਪੋਰਟ, ਬਲੂਟੁੱਥ,GPS,ਮਾਇਕ੍ਰੋ USB ਪੋਰਟ


Related News