Samsung ਨੇ ਅਪਗ੍ਰੇਡ ਵਰਜ਼ਨ ਨਾਲ ਲਾਂਚ ਕੀਤਾ ਨਵਾਂ Galaxy J7 Prime
Tuesday, Sep 20, 2016 - 12:26 PM (IST)
.jpg)
ਜਲੰਧਰ- ਦੱਖਣੀ ਕੋਰੀਆਈ ਇਲੈਕਟ੍ਰਾਨਿਕਸ ਅਤੇ ਸਮਾਰਟਫੋਨ ਨਿਰਮਾਤਾ ਕੰਪਨੀ ਸੈਮਸੰਗ ਦੇ J ਸੀਰੀਜ਼ ਦੇ ਸਮਾਰਟਫੋਨ ਬਾਜ਼ਾਰ ''ਚ ਕਾਫੀ ਮਸ਼ਹੂਰ ਹੋ ਰਹੇ ਹਨ। ਜਿਸ ਨਾਲ ਸੈਮਸੰਗ ਅੱਜ ਭਾਰਤ ''ਚ ਆਪਣਾ J ਸੀਰੀਜ਼ ਦਾ ਨਵਾਂ ਸਮਰਾਟਫੋਨ ਗਲੈਕਸੀ ਜੇ 7 ਪ੍ਰਾਇਮ ਨੂੰ ਲਾਂਚ ਕਰ ਦਿੱਤਾ ਹੈ। ਸੈਮਸੰਗ ਗੈਲੰਕਸੀ ਜੇ7 ਪ੍ਰਾਇਮ ਸਮਾਰਟਫੋਨ ਗਲੈਕਸੀ ਜੇ7 (2016) ਦਾ ਅਪਗਰੇਡਡ ਵਰਜ਼ਨ ਹੈ। ਇਸ ਨਵੇਂ ਸੈਮਸੰਗ ਜੇ7 ਪ੍ਰਾਇਮ ਦੀ ਕੀਮਤ 18,790 ਰੁਪਏ ਹੈ ਅਤੇ ਇਸਨੂੰ ਮਾਰਕੀਟ ''ਚ ਉਪਲੱਬਧ ਕਰ ਦਿੱਤਾ ਗਿਆ ਹੈ।
ਇਸ ਸਮਾਰਟਫੋਨ ਦੀ ਖਾਸ ਖਾਸਿਅਤ ਇਹ ਹੈ ਕਿ ਇਹ ਫੋਨ ਐੱਸ ਪਾਵਰ ਪਲਾਨਿੰਗ ਅਤੇ ਐੱਸ ਸਕਿਓਰ ਫੀਚਰ ਨਾਲ ਲੈਸ ਹੈ। ਐੱਸ ਪਾਵਰ ਪਲਾਨਿੰਗ ਫੀਚਰ ਬੈਟਰੀ ਦੀ ਲਾਇਫ ਵਧਾਉਣ ਦਾ ਕੰਮ ਕਰੇਗਾ। ਇਸ ''ਚ ਫੋਨ ਕਾਲ ਲਈ ਹਮੇਸ਼ਾ ਰਿਜ਼ਰਵ ਬੈਟਰੀ ਮੌਜੂਦ ਰਹੇਗੀ ਅਤੇ ਬੈਟਰੀ ਖਤਮ ਹੋ ਜਾਣ ਦੀ ਹਾਲਤ ''ਚ ਫੋਨ ਕਾਲ ਆਪਣੇ ਆਪ ਫਾਰਵਰਡ ਹੋ ਜਾਵੇਗੀ ।
ਅਪਗ੍ਰੇਡ ਵਰਜ਼ਨ ਗਲੈਕਸੀ ਜੇ 7 ਪ੍ਰਾਇਮ ਦੇ ਖਾਸ ਸਪੈਸੀਫਿਕੇਸ਼ਨਸ
- ਇਸ ''ਚ ਹੋਮ ਬਟਨ ''ਤੇ ਫਿੰਗਰਪ੍ਰਿੰਟ ਸੈਂਸਰ ਇੰਟੀਗਰੇਟਡ ਹੈ।
- ਬਿਹਤਰੀਨ ਕੁਆਲਿਟੀ ਨਾਲ 5.5 ਇੰਚ ਦੀ ਫੁੱਲ-ਐੱਚ. ਡੀ (1080x1920 ਪਿਕਸਲ) ਆਈ. ਪੀ. ਐੱਸ ਡਿਸਪਲੇ ਹੈ
- ਸਕ੍ਰੀਨ ''ਤੇ 2.5ਡੀ ਕਾਰਨਿੰਗ ਗੋਰਿੱਲਾ ਗਲਾਸ 4 ਦੀ ਪ੍ਰੋਟੈਕਸ਼ਨ ਵੀ ਮੌਜੂਦ ਹੈ।
- ਇਹ 1.6 ਗੀਗਾਹਰਟਜ਼ ਆਕਟਾ-ਕੋਰ ਪ੍ਰੋਸੈਸਰ ਤੇ ਕੰਮ ਕਰੇਗਾ।
- ਮਲਟੀ ਟਾਸਕਿੰਗ ਲਈ ਇਸ ''ਚ 2 ਜੀ. ਬੀ ਦੀ ਜਗ੍ਹਾ 3 ਜੀ. ਬੀ ਹੈ।
- ਜ਼ਿਆਦਾ ਇਨ-ਬਿਲਟ ਸਟੋਰੇਜ 16 ਜੀ. ਬੀ ਦੀ ਜਗ੍ਹਾ 32 ਜੀ. ਬੀ ਹੈ
- ਹੋਰ ਵੀ ਵਧੀਆ ਫੋਟੋ ਲਈ 13 ਮੈਗਾਪਿਕਸਲ ਦਾ ਰਿਅਰ ਕੈਮਰਾ ਹੈ।
- ਇਸ ਵਾਰ ਇਸ ''ਚ ਫ੍ਰੰਟ ਕੈਮਰਾ 5 ਮੈਗਾਪਿਕਸਲ ਦੀ ਜਗ੍ਹਾ 8 ਮੈਗਾਪਿਕਸਲ ਹੈ।
- ਇਹ ਹੈਂਡਸੈੱਟ ਡਿਊਲ-ਸਿਮ ਸਪੋਰਟ ਕਰਦਾ ਹੈ।
- ਇਸ ਵਾਰ ਇਸ ''ਚ ਐਂਡਰਾਇਡ 6.0.1 ਮਾਰਸ਼ਮੈਲੋ ਮੌਜੂਦ ਰਹੇਗਾ
- ਕਾਰਡ ਸਪੋਰਟ 256 ਜੀ. ਬੀ ਤੱਕ ਦਾ ਮਾਇਕ੍ਰੋ ਐੱਸ. ਡੀ ਕਾਰਡ ਇਸਤੇਮਾਲ ਕੀਤਾ ਜਾ ਸਕਦਾ ਹੈ।
- ਇਸ ''ਚ 3300 ਐੱਮ. ਏ. ਐੱਚ ਦੀ ਬੈਟਰੀ ਦਿੱਤੀ ਗਈ ਹੈ।
- ਡਾਇਮੇਂਸ਼ਨ 151.5x74.9x8.1 ਮਿਲੀਮੀਟਰ ਹੈ।
- ਹੋਰ ਫੀਚਰਸ 4ਜੀ ਐੱਲ. ਟੀ. ਈ, ਵਾਈ-ਫਾਈ, ਜੀ. ਪੀ. ਐੱਸ/ਏ-ਜੀ. ਪੀ. ਐੱਸ, ਬਲੂਟੁੱਥ ਵੀ4.1, ਮਾਇਕ੍ਰੋ-ਯੂ. ਐੱਸ. ਬੀ ਅਤੇ 3.5 ਐੱਮ. ਐੱਮ ਆਡੀਓ ਜੈੱਕ ਫੀਚਰ ਦੇ ਨਾਲ ਆਵੇਗਾ।