ਸੈਮਸੰਗ ਨੇ ਭਾਰਤ ''ਚ ਲਾਂਚ ਕੀਤਾ ਗਲੈਕਸੀ J1 4G ਸਮਾਰਟਫੋਨ
Sunday, Jan 15, 2017 - 05:45 PM (IST)

ਜਲੰਧਰ- ਕੋਰੀਆਈ ਸਮਾਰਟਫੋਨ ਨਿਰਮਾਤਾ ਕੰਪਨੀ ਸੈਮਸੰਗ ਨੇ ਭਾਰਤ ''ਚ ਆਪਣੇ ਐਂਟਰੀ ਲੈਵਲ ਸਮਰਾਟਫੋਨ ਗਲੈਕਸੀ ਜੇ1 4ਜੀ ਨੂੰ ਲਾਂਚ ਕਰ ਦਿੱਤਾ ਹੈ ਜਿਸ ਦੀ ਕੀਮਤ 6,890 ਰੁਪਏ ਰੱਖੀ ਗਈ ਹੈ। ਕੰਪਨੀ ਨੇ ਪ੍ਰੈੱਸ ਸਟੇਟਮੈਂਟ ''ਚ ਕਿਹਾ ਹੈ ਕਿ ਇਸ ਸਸਤੇ ਸਮਾਰਟਫੋਨ ''ਚ ਫਰੰਟ ਕੈਮਰਾ ਫਲੈਸ਼ ਦੇ ਨਾਲ ਸੁਪਰ ਅਮੋਲੇਡ ਡਿਸਪਲੇ ਦਿੱਤੀ ਗਈ ਹੈ ਜੋ ਇਸ ਨੂੰ ਇੰਨੀ ਕੀਮਤ ''ਚ ਉਪਲੱਬਧ ਹੋਰ ਸਮਾਰਟਫੋਨਜ਼ ਤੋਂ ਅਲੱਗ ਬਣਾਉਂਦੀ ਹੈ। ਨਾਲ ਹੀ ਕਿਹਾ ਗਿਆ ਹੈ ਕਿ ਇਸ ਨੂੰ 16 ਜਨਵਰੀ ਤੋਂ ਵਿਕਰੀ ਲਈ ਉਪਲੱਬਧ ਕੀਤਾ ਜਾਵੇਗਾ।
ਇਸ ਸਮਰਾਟਫੋਨ ''ਚ 4.5-ਇੰਚ ਦੀ WVGA ਸੁਪਰ ਅਮੋਲੇਡ ਡਿਸਪਲੇ ਦਿੱਤੀ ਗਈ ਹੈ। 1.3 ਗੀਗਾਹਰਟਜ਼ ਕਵਾਡ-ਕੋਰ ਪ੍ਰੋਸੈਸਰ ''ਤੇ ਕੰਮ ਕਰਨ ਵਾਲੇ ਇਸ ਫੋਨ ''ਚ 1ਜੀ.ਬੀ. ਰੈਮ ਦੇ ਨਾਲ 8ਜੀ.ਬੀ. ਦੀ ਇੰਟਰਨਲ ਸਟੋਰੇਜ਼ ਦਿੱਤੀ ਗਈ ਹੈ ਜਿਸ ਨੂੰ ਮੈਮਰੀ ਕਾਰਡ ਰਾਹੀਂ ਵਧਾਇਆ ਜਾ ਸਕਦਾ ਹੈ। ਐਂਡਰਾਇਡ 5.1 ਲਾਲੀਪਾਪ ''ਤੇ ਆਧਾਰਿਤ ਇਸ ਫੋਨ ''ਚ 5 ਮੈਗਾਪਿਕਸਲ ਦਾ ਰਿਅਰ ਅਤੇ 2 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਕੁਨੈਕਟੀਵਿਟੀ ਦੀ ਗੱਲ ਕੀਤੀ ਜਾਵੇ ਤਾਂ ਇਸ 4ਜੀ/ਐੱਲ.ਟੀ.ਈ. ਸਮਾਰਟਫੋਨ ''ਚ ਡੁਅਲ ਸਿਮ, ਵਾਈ-ਫਾਈ, ਹਾਟਸਪਾਟ, ਬਲੂਟੁਥ ਅਤੇ ਜੀ.ਪੀ.ਐੱਸ. ਦੀ ਸਪੋਰਟ ਮੌਜੂਦ ਹੈ। ਇਸ ਸਮਾਰਟਫੋਨ ਨੂੰ ਪਾਵਰ ਦੇਣ ਦਾ ਕੰਮ 2050 ਐੱਮ.ਏ.ਐੱਚ. ਦੀ ਬੈਟਰੀ ਕਰੇਗੀ।