ਸੈਮਸੰਗ ਨੇ ਭਾਰਤ ''ਚ ਲਾਂਚ ਕੀਤਾ ਗਲੈਕਸੀ ਜੇ 1 (4ਜੀ) ਸਮਾਰਟਫੋਨ
Saturday, Jan 07, 2017 - 02:12 PM (IST)

ਜਲੰਧਰ- ਦੱਖਣ ਕੋਰੀਆਈ ਇਲੈਕਟ੍ਰਾਨਿਕਸ ਕੰਪਨੀ ਸੈਮਸੰਗ ਨੇ ਭਾਰਤ ''ਚ ਬੇਹੱਦ ਹੀ ਕਿਫਾਇਤੀ 4ਜੀ ਸਮਾਰਟਫੋਨ ਗਲੈਕਸੀ ਜੇ1 (4ਜੀ) ਲਾਂਚ ਕੀਤਾ ਹੈ। ਸੈਮਸੰਗ ਗਲੈਕਸੀ ਜੇ1 (4ਜੀ) ਦੀ ਕੀਮਤ 6,890 ਰੁਪਏ ਹੈ।
ਸੈਮਸੰਗ ਗਲੈਕਸੀ ਜੇ1 (4ਜੀ) ''ਚ (480x800 ਪਿਕਸਲ) ਰੈਜ਼ੋਲਿਊਸ਼ਨ ਵਾਲਾ 4.5 ਇੰਚ ਦੀ ਡਬਲੀਯੂ. ਵੀ. ਜੀ. ਏ ਸੁਪਰ ਐਮੋਲਡ ਡਿਸਪਲੇ ਹੈ। ਫੋਨ ''ਚ 1.3 ਗੀਗਾਹਰਟਜ਼ ''ਤੇ ਚੱਲਣ ਵਾਲਾ ਕਵਾਡ-ਕੋਰ ਪ੍ਰੋਸੈਸਰ ਅਤੇ 1 ਜੀ. ਬੀ ਰੈਮ ਹੈ। ਹੈਂਡਸੈਟ ਦੀ ਸਟੋਰੇਜ 8 ਜੀ. ਬੀ ਹੈ ਜਿਸ ਨੂੰ ਮਾਇਕ੍ਰੋ ਐੱਸ. ਡੀ ਕਾਰਡ ਦੀ ਮਦਦ ਨਾਲ 128 ਜੀ. ਬੀ ਤੱਕ ਵਧਾ ਸਕਦੇ ਹਨ।
ਡਿਊਲ ਸਿਮ ਸਪੋਰਟ ਵਾਲਾ ਇਹ ਸਮਾਰਟਫੋਨ ਐਂਡ੍ਰਾਇਡ ''ਤੇ ਚੱਲੇਗਾ। ਇਸ ''ਚ ਐੱਲ. ਈ. ਡੀ ਫਲੈਸ਼ ਦੇ ਨਾਲ 5 ਮੈਗਾਪਿਕਸਲ ਦਾ ਆਟੋਫੋਕਸ ਰਿਅਰ ਕੈਮਰਾ ਦਿੱਤਾ ਗਿਆ ਹੈ। ਫ੍ਰੰਟ ਕੈਮਰਾ 2 ਮੈਗਾਪਿਕਸਲ ਦਾ ਹੈ। ਇਹ ਫੋਨ 4ਜੀ ਐੱਲ. ਟੀ. ਈ, ਵਾਈ-ਫਾਈ 802.11 ਬੀ/ਜੀ /ਐੱਨ ਬਲੂਟੁਥ 4.1, ਜੀ. ਪੀ. ਐੱਸ ਅਤੇ ਮਾਇਕਰੋ-ਯੂ. ਐੱਸ. ਬੀ ਕੁਨੈਕਟੀਵਿਟੀ ਫੀਚਰ ਨੂੰ ਸਪੋਰਟ ਕਰਦਾ ਹੈ। ਫੋਨ ''ਚ 2050 ਐੱਮ. ਏ. ਐੱਚ ਦੀ ਬੈਟਰੀ ਹੈ। ਫੋਨ ਦਾ ਡਾਇਮੇਂਸ਼ਨ 132.6x69.3x8.9 ਮਿਲੀਮੀਟਰ ਹੈ ਅਤੇ ਭਾਰ 131 ਗਰਾਮ।