ਸਸਤਾ ਹੋਇਆ Samsung Galaxy F41, ਜਾਣੋ ਨਵੀਂ ਕੀਮਤ
Wednesday, Nov 04, 2020 - 11:09 AM (IST)
ਗੈਜੇਟ ਡੈਸਕ– ਸੈਮਸੰਗ ਗਲੈਕਸੀ ਐੱਫ41 ਦੀ ਕੀਮਤ ਕੰਪਨੀ ਨੇ ਘੱਟ ਕਰ ਦਿੱਤੀ ਹੈ। ਦੱਖਣੀ ਕੋਰੀਆਈ ਕੰਪਨੀ ਨੇ ਹਾਲ ਹੀ ’ਚ ਐੱਫ-ਸੀਰੀਜ਼ ਦੇ ਇਸ ਪਹਿਲੇ ਸਮਾਰਟਫੋਨ ਨੂੰ ਦੇਸ਼ ’ਚ ਲਾਂਚ ਕੀਤਾ ਸੀ। ਗਲੈਕਸੀ ਐੱਫ-41 ’ਚ 6 ਜੀ.ਬੀ. ਰੈਮ ਨਾਲ 64 ਜੀ.ਬੀ. ਅਤੇ 128 ਜੀ.ਬੀ. ਸਟੋਰੇਜ ਦਿੱਤੀ ਗਈਹੈ। ਇਨ੍ਹਾਂ ਦੋਵਾਂ ਮਾਡਲਾਂ ਨੂੰ 500 ਰੁਪਏ ਸਸਤਾ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ– WhatsApp ਖੋਲ੍ਹੇ ਬਿਨਾਂ ਜਾਣੋ ਕੌਣ-ਕੌਣ ਹੈ ਆਨਲਾਈਨ
Samsung Galaxy F41 ਦੀ ਕੀਮਤ
ਸੈਮਸੰਗ ਗਲੈਕਸੀ ਐੱਫ41 ਦੇ 6 ਜੀ.ਬੀ. ਰੈਮ ਅਤੇ 64 ਜੀ.ਬੀ. ਸਟੋਰੇਜ ਵਾਲੇ ਮਾਡਲ ਨੂੰ 500 ਰੁਪਏ ਦੀ ਕਟੌਤੀ ਤੋਂ ਬਾਅਦ ਹੁਣ 15,499 ਰੁਪਏ ’ਚ ਜਦਕਿ 128 ਜੀ.ਬੀ. ਸਟੋਰੇਜ ਵਾਲੇ ਮਾਡਲ ਨੂੰ 17,499 ਰੁਪਏ ’ਚ ਖ਼ਰੀਦਿਆ ਜਾ ਸਕਦਾ ਹੈ। ਇਨ੍ਹਾਂ ਦੋਵਾਂ ਮਾਡਲਾਂ ਨੂੰ ਦੇਸ਼ ’ਚ 16,999 ਰੁਪਏ ਅਤੇ 17,999 ਰੁਪਏ ’ਚ ਲਾਂਚ ਕੀਤਾ ਗਿਆਸੀ।
Samsung Galaxy F41 ਦੇ ਫੀਚਰਜ਼
ਸੈਮਸੰਗ ਦੇ ਇਸ ਸਮਾਰਟਫੋਨ ’ਚ 6.4 ਇੰਚ ਦੀ ਫੁਲ ਐੱਚ.ਡੀ. ਪਲੱਸ ਡਿਸਪਲੇਅ ਹੈ ਜਿਸ ਦਾ ਰੈਜ਼ੋਲਿਊਸ਼ਨ 1080x2340 ਪਿਕਸਲ ਹੈ। ਫੋਨ ’ਚ ਆਕਟਾ-ਕੋਰ ਐਕਸੀਨੋਸ 9611 ਪ੍ਰੋਸੈਸਰ ਦਿੱਤਾ ਗਿਆ ਹੈ। ਫੋਨ ’ਚ 6 ਜੀ.ਬੀ. ਰੈਮ ਨਾਲ 64 ਜੀ.ਬੀ. ਅਤੇ 128 ਜੀ.ਬੀ. ਸਟੋਰੇਜ ਦਾ ਆਪਸ਼ਨ ਮਿਲਦਾ ਹੈ। ਸਟੋਰੇਜ ਨੂੰ ਮੈਮਰੀ ਕਾਰਡ ਦੀ ਮਦਦ ਨਾਲ 512 ਜੀ.ਬੀ. ਤਕ ਵਧਾਇਆ ਜਾ ਸਕਦਾ ਹੈ।
ਇਹ ਵੀ ਪੜ੍ਹੋ– ਆ ਗਿਆ ਦੁਨੀਆ ਦਾ ਪਹਿਲਾ ਫੁਲ ਸਕਰੀਨ ਫਿਟਨੈੱਸ ਟ੍ਰੈਕਰ, ਕੀਮਤ 3 ਹਜ਼ਾਰ ਰੁਪਏ ਤੋਂ ਵੀ ਘੱਟ
Samsung Galaxy F41 ਨੂੰ ਪਾਵਰ ਦੇਣ ਲਈ 6000mAh ਦੀ ਬੈਟਰੀ ਦਿੱਤੀ ਗਈ ਹੈ ਜੋ 15 ਵਾਟ ਫਾਸਟ ਚਾਰਜਿੰਗ ਨੂੰ ਸੁਪੋਰਟ ਕਰਦੀ ਹੈ। ਹੈਂਡਸੈੱਟ ਐਂਡਰਾਇਡ 10 ਆਪਰੇਟਿੰਗ ਸਿਸਟਮ ਬੇਸਡ ਵਨ ਯੂ.ਆਈ. ’ਤੇ ਚਲਦਾ ਹੈ। ਫੋਨ ’ਚ ਕਿਨਾਰੋ ’ਤੇ ਇਕ ਫਿੰਗਰਪ੍ਰਿੰਟ ਸੈਂਸਰ ਮੌਜੂਦ ਹੈ। ਫੋਨ ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਹੈ ਜੋ 64 ਮੈਗਾਪਿਕਸਲ ਪ੍ਰਾਈਮਰੀ, 8 ਮੈਗਾਪਿਕਸਲ ਅਲਟਰਾ-ਵਾਈਡ ਐਂਗਲ ਲੈੱਨਜ਼ ਅਤੇ 5 ਮੈਗਾਪਿਕਸਲ ਡੈਪਥ ਸੈਂਸਰ ਨਾਲ ਆਉਂਦਾ ਹੈ। ਫੋਨ ’ਚ ਸੈਲਫੀ ਅਤੇ ਵੀਡੀਓ ਕਾਲਿੰਗ ਲਈ 32 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ।