ਸੈਮਸੰਗ ਨੇ ਲਾਂਚ ਕੀਤੇ ਨਵੇਂ ਈਅਰਬਡਸ, ਮਿਲੇਗਾ 29 ਘੰਟਿਆਂ ਦਾ ਬੈਟਰੀ ਬੈਕਅਪ
Thursday, Aug 12, 2021 - 11:54 AM (IST)

ਗੈਜੇਟ ਡੈਸਕ– ਸੈਮਸੰਗ ਨੇ ਆਪਣੇ ਗਲੈਕਸੀ ਅਨਪੈਕਡ ਈਵੈਂਟ ’ਚ ਆਪਣੇ ਨਵੇਂ ਈਅਰਬਡਸ Samsung Galaxy Buds 2 ਨੂੰ ਲਾਂਚ ਕਰ ਦਿੱਤਾ ਹੈ। ਨਵਾਂ ਟਰੂ ਵਾਇਰਲੈੱਸ ਸਟੀਰੀਓ (TWS) ਗਲੈਕਸੀ ਬਡਸ ਦਾ ਅਪਗ੍ਰੇਡਿਡ ਵਰਜ਼ਨ ਹੈ ਜਿਸ ਨੂੰ ਫਰਵਰੀ 2019 ’ਚ ਲਾਂਚ ਕੀਤਾ ਗਿਆ ਸੀ। ਗਲੈਕਸੀ ਬਡਸ 2 ’ਚ ਐਕਟਿਵ ਨੌਇਜ਼ ਕੈਂਸਿਲੇਸ਼ਨ (ANC) ਦਿੱਤਾ ਗਿਆ ਹੈ ਜੋ ਕਿ ਪਹਿਲਾਂ ਵਾਲੇ ਮਾਡਲ ’ਚ ਨਹੀਂ ਸੀ। ਚਾਰਜਿੰਗ ਕੇਸ ਦੇ ਡਿਜ਼ਾਇਨ ਨੂੰ ਲੈ ਕੇ ਵੀ ਬਦਲਾਅ ਕੀਤਾ ਗਿਆ ਹੈ।
Samsung Galaxy Buds 2 ਦੀ ਕੀਮਤ
Samsung Galaxy Buds 2 ਦੀ ਕੀਮਤ 149.99 ਡਾਲਰ (ਕਰੀਬ 11,100 ਰੁਪਏ) ਹੈ। ਇਸ ਦੀ ਵਿਕਰੀ ਗ੍ਰੇਫਾਈਟ, ਲਾਵੇਂਡਰ, ਆਲਿਵ ਅਤੇ ਚਿੱਟੇ ਰੰਗ ’ਚ ਹੋਵੇਗੀ। ਇਸ ਦੀ ਵਿਕਰੀ 27 ਅਗਸਤ ਤੋਂ ਦੁਨੀਆ ਦੇ ਕਈ ਬਾਜ਼ਾਰਾਂ ’ਚ ਹੋਵੇਗੀ। ਭਾਰਤੀ ਕੀਮਤ ਬਾਰੇ ਅਜੇ ਤਕ ਕੋਈ ਜਾਣਕਾਰੀ ਨਹੀਂ ਦਿੱਤੀ ਗਈ।
Samsung Galaxy Buds 2 ਦੀਆਂ ਖੂਬੀਆਂ
Samsung Galaxy Buds 2 ’ਚ ਟੂ-ਵੇ ਡ੍ਰਾਈਵਰ ਦਾ ਇਸਤੇਮਾਲ ਕੀਤਾ ਗਿਆ ਹੈ ਜਿਸ ਵਿਚ ਇਕ ਟਵੀਟਰ ਅਤੇ ਇਕ ਵੂਫਰ ਹੈ। ਈਅਰਬਡਸ ’ਚ ਤਿੰਨ ਮਾਈਕ੍ਰੋਫੋਨ ਦਿੱਤੇ ਗਏ ਹਨ ਜਿਨ੍ਹਾਂ ’ਚ ਦੋ ਦਾ ਇਸਤੇਮਾਲ ਏ.ਐੱਨ.ਸੀ. ਲਈ ਹੁੰਦਾ ਹੈ। ਇਸ ਦੇ ਨਾਲ ਏ.ਕੇ.ਜੀ. ਆਡੀਓ ਦਾ ਵੀ ਸਪੋਰਟ ਹੈ। ਨਵੇਂ ਬਡਸ ਦਾ ਡਿਜ਼ਾਇਨ ਗਲੈਕਸੀ ਬਡਸ ਅਤੇ ਗਲੈਕਸੀ ਬਡਸ ਪਲੱਸ ਤੋਂ ਥੋੜ੍ਹਾ ਵੱਖਰਾ ਹੈ। ਵਾਟਰ ਰੈਸਿਸਟੈਂਟ ਲਈ IPX7 ਦੀ ਰੇਟਿੰਗ ਮਿਲੀ ਹੈ।
ਕੁਨੈਕਟੀਵਿਟੀ ਲਈ ਇਸ ਵਿਚ ਬਲੂਟੁੱਥ v5.2 ਹੈ। ਇਸ ਤੋਂ ਇਲਾਵਾ ਸੈਮਸੰਗ ਦੇ ਨਾਲ 6 ਵੱਖ-ਵੱਖ ਇਕਵਿਲਾਈਜ਼ਰ ਮਿਲਦੇ ਹਨ। ਗਲੈਕਸੀ ਬਡਸ 2 ਦੀ ਬੈਟਰੀ ਨੂੰ ਲੈ ਕੇ 29 ਘੰਟਿਆਂ ਦੇ ਬੈਕਅਪ ਦਾ ਦਾਅਵਾ ਕੀਤਾ ਗਿਆ ਹੈ, ਹਾਲਾਂਕਿ, ਇਸ ਵਿਚ ਚਾਰਜਿੰਗ ਕੇਸ ਦੀ ਬੈਟਰੀ ਲਾਈਫ ਵੀ ਸ਼ਾਮਲ ਹੈ।
ਇਕ ਵਾਰ ਦੀ ਚਾਰਜਿੰਗ ’ਚ ਬਡਸ ਦੀ ਬੈਟਰੀ 7.5 ਘੰਟਿਆਂ ਦਾ ਬੈਕਅਪ ਦੇਵੇਗੀ, ਹਾਲਾਂਕਿ, ਏ.ਐੱਨ.ਸੀ. ਦੇ ਨਾਲ ਬੈਟਰੀ ਲਾਈਫ ਘੱਟ ਹੋ ਜਾਵੇਗੀ। ਹਰੇਕ ਬਡਸ ’ਚ 61mAh ਦੀ ਬੈਟਰੀ ਹੈ ਅਤੇ ਚਾਰਜਿੰਗ ਕੇਸ ’ਚ 472mAh ਦੀ ਬੈਟਰੀ ਹੈ। ਸਿਰਫ 5 ਮਿੰਟਾਂ ਦੀ ਚਾਰਟਿੰਗ ’ਚ ਇਕ ਘੰਟੇ ਦੇ ਬੈਕਅਪ ਦਾ ਦਾਅਵਾ ਹੈ। ਇਸ ਦੇ ਨਾਲ ਵਾਇਰਲੈੱਸ ਚਾਰਜਿੰਗ ਦਾ ਵੀ ਸਪੋਰਟ ਹੈ।