ਸੈਮਸੰਗ ਦੇ ਇਸ ਸਮਾਰਟਫੋਨ ਨੂੰ ਮਿਲਿਆ ਮਾਰਸ਼ਮੈਲੋ ਅਪਡੇਟ

Wednesday, Jul 06, 2016 - 12:28 PM (IST)

ਸੈਮਸੰਗ ਦੇ ਇਸ ਸਮਾਰਟਫੋਨ ਨੂੰ ਮਿਲਿਆ ਮਾਰਸ਼ਮੈਲੋ ਅਪਡੇਟ

ਜਲੰਧਰ— ਸਾਊਥ ਕੋਰੀਆ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸੈਮਸੰਗ ਨੇ ਭਾਰਤ ''ਚ ਆਪਣੇ ਫਲੈਗਸ਼ਿਪ ਸਮਾਰਟਫੋਨ ਗਲੈਕਸੀ ਏ8 ਲਈ ਐਂਡ੍ਰਾਇਡ ਮਾਰਸ਼ਮੈਲੋ ਆਪਰੇਟਿੰਗ ਸਿਸਟਮ ਦਾ ਅਪਡੇਟ ਜਾਰੀ ਕੀਤਾ ਹੈ।ਹਾਲਾਂਕਿ ਇਸ ਅਪਡੇਟ ਨੂੰ ਆਪਣੇ ਫੋਨ ''ਚ ਪਾਉਣ ਲਈ ਯਜ਼ਰਸ ਨੂੰ 2ਜੀ.ਬੀ. ਦੀ ਫ੍ਰੀ ਸਪੇਸ ਰੱਖਣੀ ਪਵੇਗੀ। ਇਸ ਅਪਡੇਟ ਦਾ ਸਾਈਜ਼ 1.1ਜੀ.ਬੀ. ਹੈ। ਹੋ ਸਕਦਾ ਹੈ ਕਿ ਤੁਹਾਡੇ ਡਿਵਾਈਸ ''ਚ ਇਹ ਅਪਡੇਟ ਆਉਣ ''ਚ ਅਜੇ ਥੋੜ੍ਹਾ ਟਾਈਮ ਲੱਗੇ, ਹਾਲਾਂਕਿ ਤੁਸੀਂ ਖੁਦ ਵੀ ਇਸ ਅਪਡੇਟ ਬਾਰੇ ਆਪਣੇ ਫੋਨ ਦੀ ਸੈਟਿੰਗਸ ਨੂੰ ਜਾ ਕੇ ਚੈਕ ਕਰ ਸਕਦੇ ਹੋ। 
ਇਸ ਅਪਡੇਟ ਨਾਲ ਫੋਨ ਨੂੰ ਡੋਜ ਬੈਟਰੀ ਸੇਵਿੰਗ ਫੀਚਰ ਮਿਲੇਗੀ। ਇਸ ਦੇ ਨਾਲ ਹੀ ਇਸ ਨੂੰ ਨੈਕਸਸ ਇੰਪ੍ਰਿੰਟ ਏ.ਪੀ.ਆਈ. ਵੀ ਮਿਲੇਗਾ। ਫਿੰਗਰਪ੍ਰਿੰਟ ਸੈਂਸਰ ਲਈ ਅਤੇ ਨਾਲ ਹੀ ਕੁਝ ਹੋਰ ਫੀਚਰ ਵੀ ਮਿਲਣਗੇ। ਸੈਮਸੰਗ ਨੇ ਅਜੇ ਕੁਝ ਸਮਾਂ ਪਹਿਲਾਂ ਆਪਣੇ ਫੋਨ ਸੈਮਸੰਗ ਗਲੈਕਸੀ ਜੇ5 (2015) ਸਮਾਰਟਫੋਨ ਲਈ ਵੀ ਐਂਡ੍ਰਾਇਡ ਮਾਰਸ਼ਮੈਲੋ ਆਪਰੇਟਿੰਗ ਸਿਸਟਮ ਦਾ ਅਪਡੇਟ ਜਾਰੀ ਕੀਤਾ ਸੀ। 
ਜੇਕਰ ਇਸ ਸਮਾਰਟਫੋਨ ਦੇ ਸਪੈਕਸ ਦੀ ਗੱਲ ਕਰੀਏ ਤਾਂ ਸਮਾਰਟਫੋਨ ''ਚ 5.7-ਇੰਚ ਦੀ ਫੁੱਲ-ਐੱਚ.ਡੀ. ਸੁਪਰ ਐਮੋਲੇਟ ਡਿਸਪਲੇ, 64-ਬਿਟ ਆਕਟਾ-ਕੋਰ ਸਨੈਪਡ੍ਰੈਗਨ 615 ਪ੍ਰੋਸੈਸਰ ਦੇ ਨਾਲ 2ਜੀ.ਬੀ. ਰੈਮ ਵੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਸਮਾਰਟਫੋਨ ''ਚ 32ਜੀ.ਬੀ. ਦੀ ਇੰਟਰਨਲ ਸਟੋਰੇਜ਼ ਦਿੱਤੀ ਗਈ ਹੈ ਜਿਸ ਨੂੰ ਮਾਈਕ੍ਰੋ-ਐੱਚ.ਡੀ. ਕਾਰਡ ਦੀ ਮਦਦ ਨਾਲ 128 ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ। 
ਸਮਾਰਟਫੋਨ ਐਂਡ੍ਰਾਇਡ 5.1.1 ਲਾਲੀਪਾਪ ''ਤੇ ਚੱਲਦਾ ਹੈ ਇਸ ਦੇ ਨਾਲ ਹੀ ਇਸ ਵਿਚ ਟੱਚਵਿਜ ਯੂ.ਆਈ. ਹੈ। ਦੱਸ ਦਈਏ ਕਿ ਸਮਾਰਟਫੋਨ ''ਚ ਦੋ ਨੈਨੋ-ਸਿਮ ਸਲਾਟਸ ਹਨ, ਜਿਸ ਵਿਚੋਂ ਇਕ ਮਾਈਕ੍ਰੋ-ਐੱਸ.ਡੀ. ਕਾਰਡ ਦੀ ਤਰ੍ਹਾਂ ਵੀ ਕੰਮ ''ਚ ਲਿਆ ਜਾ ਸਕਦਾ ਹੈ। ਫੋਟੋਗ੍ਰਾਫੀ ਲਈ ਇਸ ਸਮਾਰਟਫੋਨ ''ਚ 16 ਮੈਗਾਪਿਕਸਲ ਦਾ ਰਿਅਰ ਅਤੇ 5 ਮੈਗਾਪਿਕਸਲ ਦਾ ਫਰੰਟ ਫੇਸਿੰਗ ਕੈਮਰਾ ਦਿੱਤਾ ਗਿਆ ਹੈ।


Related News