4,000mAh ਬੈਟਰੀ ਨਾਲ ਲਾਂਚ ਹੋਏ Samsung Galaxy A50s, Galaxy A30s

Friday, Aug 23, 2019 - 11:03 AM (IST)

4,000mAh ਬੈਟਰੀ ਨਾਲ ਲਾਂਚ ਹੋਏ Samsung Galaxy A50s, Galaxy A30s

ਗੈਜੇਟ ਡੈਸਕ– ਸੈਮਸੰਗ ਦੇ ਸਮਾਰਟਫੋਨ Galaxy A50s ਅਤੇ Galaxy A30s ਬਾਰੇ ਕਾਫੀ ਸਮੇਂ ਤੋਂ ਲੀਕ ਸਾਹਮਣੇ ਆ ਰਹੇ ਸਨ। ਹੁਣ ਕੰਪਨੀ ਨੇ ਇਨ੍ਹਾਂ ਦੋਵਾਂ ਫੋਨਜ਼ ਨੂੰ ਅਧਿਕਾਰਤ ਤੌਰ ’ਤੇ ਪੇਸ਼ ਕਰ ਦਿੱਤਾ ਹੈ। ਇਹ ਦੋਵੇਂ ਫੋਨ ਚਾਰ ਰੰਗਾਂ- ਪ੍ਰਿਜ਼ਮ ਕ੍ਰਸ਼ ਬਲੈਕ, ਪ੍ਰਿਜ਼ਮ ਕ੍ਰਸ਼ ਵਾਈਟ, ਪ੍ਰਿਜ਼ਮ ਕ੍ਰਸ਼ ਗ੍ਰੀਨ ਅਤੇ ਪ੍ਰਿਜ਼ਮ ਕ੍ਰਸ਼ ਵਾਈਲੇਟ ’ਚ ਉਪਲੱਬਧ ਹੋਣਗੇ। 

ਕੀਮਤ ਤੇ ਉਪਲੱਬਧਤਾ
ਕੰਪਨੀ ਨੇ ਅਜੇ ਇਨ੍ਹਾਂ ਸਮਾਰਟਫੋਨਜ਼ ਦਾ ਐਲਾਨ ਕੀਤਾ ਹੈ। ਇਨ੍ਹਾਂ ਦੀ ਉਪਲੱਬਧਤਾ ਅਤੇ ਕੀਮਤ ਬਾਰੇ ਕੋਈ ਜਾਣਕਾਰੀ ਅਜੇ ਤਕ ਸਾਹਮਣੇ ਨਹੀਂ ਆਈ। ਗਲੈਕਸੀ ਏ50ਐੱਸ ਦੀ ਕੀਮਤ ਏ50 ਤੋਂ ਘੱਟ ਹੋ ਸਕਦੀ ਹੈ। 

PunjabKesari

Galaxy A50s ਦੇ ਫੀਚਰਜ਼
ਇਸ ਫੋਨ ’ਚ 6.4 ਇੰਚ ਦੀ ਫੁਲ-ਐੱਚ.ਡੀ. (1080x2340 ਪਿਕਸਲ) ਸੁਪਰ ਅਮੋਲੇਡ ਡਿਸਪਲੇਅ ਹੈ। ਫੋਨ ’ਚ ਆਕਟਾ-ਕੋਰ ਪ੍ਰੋਸੈਸਰ ਮੌਜੂਦ ਹੈ। ਫੋਨ ’ਚ 4 ਜੀ.ਬੀ. ਅਤੇ 6 ਜੀ.ਬੀ. ਰੈਮ ਆਪਸ਼ਨ ਮਿਲਣਗੇ। ਫੋਨ ’ਚ 48 ਮੈਗਾਪਿਕਸਲ ਦਾ ਪ੍ਰਾਈਮਰੀ ਸੈਂਸਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ 8 ਮੈਗਾਪਿਕਸਲ ਦਾ ਵਾਈਡ ਐਂਗਲ ਕੈਮਰਾ ਅਤੇ 5 ਮੈਗਾਪਿਕਸਲ ਦਾ ਡੈੱਪਥ ਸੈਂਸਰ ਮੌਜੂਦ ਹੋਵੇਗਾ। ਫੋਨ ’ਚ 32 ਮੈਗਾਪਿਕਸਲ ਦਾ ਸੈਲਫੀ ਕੈਮਰਾ ਮਿਲੇਗਾ। ਫੋਨ ’ਚ 4,000mAh ਬੈਟਰੀ ਮੌਜੂਦ ਹੈ ਜੋ 15 ਵਾਟ ਫਾਸਟ ਚਾਰਜਿੰਗ ਆਪਸ਼ਨ ਦੇ ਨਾਲ ਆਉਂਦੀ ਹੈ। ਫੋਨ ’ਚ ਇਨ ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਵੀ ਦਿੱਤਾ ਗਿਆ ਹੈ। ਫੋਨ ਦਾ ਭਾਰ 169 ਗ੍ਰਾਮ ਹੈ। 

Galaxy A30s ਦੇ ਫੀਚਰਜ਼
ਇਸ ਫੋਨ ’ਚ 6.4 ਇੰਚ ਦੀ ਸੁਪਰ ਅਮੋਲੇਡ ਡਿਸਪਲੇਅ ਦਿੱਤੀ ਗਈ ਹੈ ਜਿਸ ਦਾ ਰੈਜ਼ੋਲਿਊਸ਼ਨ 1560x720 ਪਿਕਸਲ ਹੈ ਜੋ ਏ50ਐੱਸ ਤੋਂ ਘੱਟ ਹੈ। ਫੋਨ ’ਚ V ਨੌਚ ਡਿਸਪਲੇਅ ਦਿੱਤੀ ਗਈ ਹੈ। ਇਸ ਫੋਨ ’ਚ ਵੀ ਇਨ ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ। ਫੋਨ ’ਚ ਯੂ.ਐੱਸ.ਬੀ. ਟਾਈਪ ਸੀ ਪੋਰਟ ਦਿੱਤਾ ਗਿਆ ਹੈ। ਫੋਨ 3 ਜੀ.ਬੀ. ਅਤੇ 4 ਜੀ.ਬੀ. ਰੈਮ ਆਪਸ਼ਨ ’ਚ ਮਿਲੇਗਾ। ਸਟੋਰੇਜ ਦੀ ਗੱਲ ਕਰੀਏ ਤਾਂ ਇਹ ਫੋਨ 32 ਜੀ.ਬੀ., 64 ਜੀ.ਬੀ. ਅਤੇ 128 ਜੀ.ਬੀ. ਆਪਸ਼ਨ ’ਚ ਉਪਲੱਬਧ ਹੋਵੇਗਾ। ਫੋਨ ’ਚ 25 ਮੈਗਾਪਿਕਸਲ ਦਾ ਪ੍ਰਾਈਮਰੀ ਕੈਮਰਾ, 8 ਮੈਗਾਪਿਕਸਲ ਦਾ ਵਾਈਡ ਐਂਗਲ ਕੈਮਰਾ ਅਤੇ 5 ਮੈਗਾਪਿਕਸਲ ਦਾ ਡੈੱਪਥ ਕੈਮਰਾ ਦਿੱਤਾ ਗਿਆ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਫੋਨ ’ਚ 16 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਫੋਨ ’ਚ 4000mAh ਦੀ ਬੈਟਰੀ ਦਿੱਤੀ ਗਈ ਹੈ। 


Related News