ਸਸਤਾ ਹੋ ਗਿਆ ਸੈਮਸੰਗ ਦਾ ਇਹ ਸ਼ਾਨਦਾਰ ਸਮਾਰਟਫੋਨ, ਇੰਨੀ ਘਟੀ ਕੀਮਤ

Wednesday, Dec 30, 2020 - 11:19 AM (IST)

ਸਸਤਾ ਹੋ ਗਿਆ ਸੈਮਸੰਗ ਦਾ ਇਹ ਸ਼ਾਨਦਾਰ ਸਮਾਰਟਫੋਨ, ਇੰਨੀ ਘਟੀ ਕੀਮਤ

ਗੈਜੇਟ ਡੈਸਕ– ਸੈਮਸੰਗ ਨੇ ਆਪਣੇ ਗਲੈਕਸੀ A31 ਸਮਾਰਟਫੋਨ ਦੀ ਕੀਮਤ ’ਚ 4,000 ਰੁਪਏ ਦੀ ਕਟੌਤੀ ਕਰ ਦਿੱਤੀ ਹੈ। ਇਸ ਫੋਨ ਦੇ 6 ਜੀ.ਬੀ. ਰੈਮ+128 ਜੀ.ਬੀ. ਇੰਟਰਨਲ ਸਟੋਰੇਜ ਵਾਲੇ ਮਾਡਲ ਨੂੰ ਇਸੇ ਸਾਲ ਜੂਨ ਮਹੀਨੇ 21,999 ਰੁਪਏ ਦੀ ਸ਼ੁਰੂਆਤੀ ਕੀਮਤ ਨਾਲ ਲਾਂਚ ਕੀਤਾ ਗਿਆ ਸੀ ਪਰ ਹੁਣ ਇਸ ਨੂੰ 17,999 ਰੁਪਏ ਦੀ ਸ਼ੁਰੂਆਤੀ ਕੀਮਤ ’ਚ ਖ਼ਰੀਦਿਆ ਜਾ ਸਕਦਾ ਹੈ। ਇਹ ਫੋਨ ਪ੍ਰਿਜ਼ਮ ਕ੍ਰਸ਼ ਬਲੈਕ, ਪ੍ਰਿਜ਼ਮ ਕ੍ਰਸ਼ ਬਲਿਊ ਅਤੇ ਪ੍ਰਿਜ਼ਮ ਕ੍ਰਸ਼ ਵਾਈਟ ਰੰਗ ’ਚ ਮਿਲੇਗਾ। ਫੋਨ ਦੀ ਵਿਕਰੀ ਐਮਾਜ਼ੋਨ, ਫਲਿਪਕਾਰਟ ਤੋਂ ਇਲਾਵਾ ਤਮਾਮ ਆਫਲਾਈਨ ਸਟੋਰਾਂ ’ਤੇ ਹੋ ਰਹੀ ਹੈ। 

Samsung Galaxy A31 ਦੇ ਫੀਚਰਜ਼

ਡਿਸਪਲੇਅ  6.4 ਇੰਚ ਦੀ HD+
ਪ੍ਰੋਸੈਸਰ 2Ghz ਆਕਟਾਕੋਰ
ਰੈਮ 6 ਜੀ.ਬੀ.
ਸਟੋਰੇਜ 128 ਜੀ.ਬੀ.
ਆਪਰੇਟਿੰਗ ਸਿਸਟਮ ਐਂਡਰਾਇਡ 10
ਰੀਅਰ ਕੈਮਰਾ 48MP (ਪ੍ਰਾਈਮਰੀ ਲੈੱਨਜ਼)+ 5MP+8MP+5MP
ਫਰੰਟ ਕੈਮਰਾ  20MP
ਬੈਟਰੀ 5,000mAh
ਕੁਨੈਕਟੀਵਿਟੀ 4G, ਬਲੂਟੂਥ 5.0, WiFi 802.11, GPS ਅਤੇ USB ਟਾਈਪ-ਸੀ
ਖ਼ਾਸ ਫੀਚਰ 15 ਵਾਟ ਫਾਸਟ ਚਾਰਜਿੰਗ

 
  
    
    
    
    
   
    
    
    


author

Rakesh

Content Editor

Related News