ਭਾਰਤ ''ਚ ਜਲਦ ਲਾਂਚ ਹੋਵੇਗਾ Samsung Galaxy A14 4G, ਕੀਮਤ ਹੋਈ ਲੀਕ
Saturday, May 20, 2023 - 05:13 PM (IST)
ਗੈਜੇਟ ਡੈਸਕ- ਸੈਮਸੰਗ ਦਾ ਨਵਾਂ ਸਮਾਰਟਫੋਨ Samsung Galaxy A14 4G ਜਲਦ ਹੀ ਭਾਰਤੀ ਬਾਜ਼ਾਰ 'ਚ ਐਂਟਰੀ ਲੈਣ ਵਾਲਾ ਹੈ। ਲਾਂਚਿੰਗ ਤਾਰੀਖ ਤਾਂ ਅਜੇ ਗੁਪਤ ਹੈ ਪਰ ਫੋਨ ਦੀ ਕੀਮਤ ਲੀਕ ਹੋ ਗਈ ਹੈ। Samsung Galaxy A14 4G ਨੂੰ ਇਸ ਸਾਲ ਦੀ ਸ਼ੁਰੂਆਤ 'ਚ ਹੀ ਮਲੇਸ਼ੀਆ 'ਚ ਲਾਂਚ ਕੀਤਾ ਗਿਆ ਸੀ।
ਇਕ ਲੀਕ ਰਿਪੋਰਟ ਮੁਤਾਬਕ, Samsung Galaxy A14 4G ਨੂੰ ਅਗਲੇ ਹਫਤੇ ਤਕ ਭਾਰਤ 'ਚ ਲਾਂਚ ਕੀਤਾ ਜਾਵੇਗਾ। Samsung Galaxy A14 4G ਨੂੰ ਦੋ ਵੇਰੀਐਂਟ 'ਚ ਪੇਸ਼ ਕੀਤਾ ਜਾਵੇਗਾ। 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 13,999 ਰੁਪਏ ਅਤੇ 128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 14,999 ਰੁਪਏ ਹੋਵੇਗੀ। ਸੈਮਸੰਗ ਨੇ ਆਪਣੇ ਇਸ ਫੋਨ ਨੂੰ ਲੈ ਕੇ ਅਜੇ ਤਕ ਕੁਝ ਨਹੀਂ ਕਿਹਾ।
Samsung Galaxy A14 4G ਦੇ ਫੀਚਰਜ਼
ਫੋਨ ਦੇ ਮਲੇਸ਼ੀਆ ਵਾਲੇ ਮਾਡਲ ਦੇ ਫੀਚਰਜ਼ ਦੀ ਗੱਲ ਕਰੀਏ ਤਾਂ Samsung Galaxy A14 4G 'ਚ ਡਿਊਲ ਨੈਨੋ ਸਿਮ ਦਾ ਸਪੋਰਟ ਹੈ। ਇਸਤੋਂ ਇਲਾਵਾ ਫੋਨ 'ਚ 6.6 ਇੰਚ ਦੀ PLS LCD ਡਿਸਪਲੇਅ ਹੈ ਜਿਸਦਾ ਰਿਫ੍ਰੈਸ਼ ਰੇਟ 90Hz ਹੈ। ਫੋਨ 'ਚ ਆਕਟਾ ਕੋਰ ਪ੍ਰੋਸੈਸਰ ਹੈ, ਹਾਲਾਂਕਿ ਕੰਪਨੀ ਨੇ ਨਾਮ ਨਹੀਂ ਦੱਸਿਆ ਪਰ ਮੰਨਿਆ ਜਾ ਰਿਹਾ ਹੈ ਕਿ ਇਸ ਵਿਚ ਮੀਡੀਆਟੈੱਕ ਹੇਲੀਓ ਜੀ80 ਚਿੱਪ ਹੈ। ਫੋਨ 'ਚ 6 ਜੀ.ਬੀ. ਰੈਮ ਦੇ ਨਾਲ 128 ਜੀ.ਬੀ. ਦੀ ਸਟੋਰੇਜ ਹੈ। ਇਸਤੋਂ ਇਲਾਵਾ ਇਸ ਵਿਚ ਐਂਡਰਾਇਡ 13 ਆਧਾਰਿਤ One UI 5.0 ਹੈ।
ਫੋਨ 'ਚ ਤਿੰਨ ਰੀਅਰ ਕੈਮਰੇ ਹਨ ਜਿਨ੍ਹਾਂ 'ਚ ਪ੍ਰਾਈਮਰੀ ਲੈੱਨਜ਼ 50 ਮੈਗਾਪਿਕਸਲ ਦਾ ਹੈ, ਦੂਜਾ ਲੈੱਨਜ਼ 2 ਮੈਗਾਪਿਕਸਲ ਦਾ ਮੈਕ੍ਰੋ ਅਤੇ ਤੀਜਾ ਲੈੱਨਜ਼ 2 ਮੈਗਾਪਿਕਸਲ ਦਾ ਡੈਪਥ ਸੈਂਸਰ ਹੈ। ਫੋਨ ਦੇ ਨਾਲ 13 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ।
ਸੈਮਸੰਗ ਦੇ ਇਸ ਫੋਨ 'ਚ ਕੁਨੈਕਟੀਵਿਟੀ ਲਈ Wi-Fi 802.11 a/b/g/n/ac, ਬਲੂਟੁੱਥ 5.1, GPS, NFC ਅਤੇ USB Type-C ਪੋਰਟ ਹੈ। Galaxy A14 4G ਦੇ ਨਾਲ ਫਿੰਗਰਪ੍ਰਿੰਟ ਸੈਂਸਰ ਅਤੇ 3.5mm ਦਾ ਹੈੱਡਫੋਨ ਜੈੱਕ ਅਤੇ ਟਾਈਪ-ਸੀ ਪੋਰਟ ਵੀ ਹੈ। ਫੋਨ 'ਚ 5000mAh ਦੀ ਬੈਟਰੀ ਹੈ ਜਿਸਦੇ ਨਾਲ 15 ਵਾਟ ਦੀ ਫਾਸਟ ਚਾਰਜਿੰਗ ਹੈ।